*ਮਰੀਜਾਂ ਨੂੰ ਸਿਹਤ ਸਹੂਲਤਾਂ ਦੇਣਾ ਸਾਡਾ ਮੁੱਢਲਾ ਫਰਜ- ਐਸ.ਐਮ.ਓ. ਸਰਬਜੀਤ ਸਿੰਘ*

0
0

ਬੁਢਲਾਡਾ 5 ਅਕਤੂਬਰ (ਸਾਰਾ ਯਹਾਂ/ਮੇਹਤਾ ਅਮਨ) ਹਲਕੇ ਦੇ ਲੋਕਾਂ ਦੀ ਸਿਹਤ ਦੇ ਸੁਧਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂਸਿਹਤ ਸਹੂਲਤਾ ਹਰ ਇੱਕ ਲੋੜਵੰਦ ਤੱਕ ਪਹੁੰਚਾਉਣ ਦੇ ਮਕਸਦ ਤਹਿਤ ਐਸ.ਐਮ.ਓ. ਬੁਢਲਾਡਾ ਸਰਬਜੀਤ ਸਿੰਘ ਵੱਲੋਂ ਨਵੇਂ ਤਾਇਨਾਤ ਕੀਤੇ ਮੈਡੀਕਲ ਅਫਸਰਾਂ ਨਾਲ ਵਿਭਾਗ ਵੱਲੋਂ ਜਾਰੀ ਕੀਤੀ ਗਈ ਅਡਵਾਈਜਰੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।  ਇਸ ਮੌਕੇ ਬੋਲਦਿਆਂ ਐਸ ਐਮ ਓ ਸਰਬਜੀਤ ਸਿੰਘ ਨੇ ਦੱਸਿਆ ਕਿ  ਪਰਾਲੀ ਤੋਂ ਪੈਦਾ ਹੋਏ ਧੂੰਏ ਕਾਰਨ ਜੋ ਆਮ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ, ਉਨ੍ਹਾਂ ਨੂੰ ਸਿਹਤ ਕੇਂਦਰਾਂ ਅੰਦਰ ਜਾਗ੍ਰਿਤ ਕੀਤਾ ਜਾਵੇ ਤਾਂ ਜੋ ਇਨ੍ਹਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬੁਖਾਰ ਅਤੇ ਚਿਕਨਗੁਨੀਆਂ ਵਾਂਲੇ ਮਰੀਜਾਂ ਨੂੰ ਖੱਟੀਆਂ ਅਤੇ ਤਲੀਆਂ ਚੀਜਾਂ ਤੋਂ ਪ੍ਰਹੇਜ ਰੱਖਦਿਆਂ ਪੂਰਨ ਤੌਰ ਤੇ ਆਰਾਮ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਵਾ ਪ੍ਰਦੂਸ਼ਨ ਨੂੰ ਜਦੋਂ ਵੀ ਸੰਭਵ ਹੋਵੇ ਜਨਤਕ ਆਵਾਜਾਈ ਦੀ ਵਰਤੋਂ ਘੱਟ ਕਰੋ ਅਤੇ ਕਿਸੇ ਵੀ ਤਰ੍ਹਾਂ ਦੀ ਸਾਂਹ ਦੀ ਬੀਮਾਰੀ ਪੀੜ੍ਹਤ ਵਿਅਕਤੀਆਂ ਮਾਸਕ ਪਾ ਕੇ ਘਰੋਂ ਨਿਕਲੋ, ਅੰਦਰੂਨੀ ਹਵਾ, ਪ੍ਰਦੂਸ਼ਨ ਹਵਾ ਦੇ ਸੰਪਰਕ ਨੂੰ ਘਟਾਉਣ ਲਈ ਬੰਦ ਇਮਾਰਤਾਂ ਚ ਮੱਛਰਾਂ ਦੇ ਕੁਆਇਲ ਅਤੇ ਅੱਗਰਵੱਤੀਆਂ ਤੋਂ ਪ੍ਰੇਹੇਜ ਕਰੋ। ਇਸ ਮੌਕੇ ਐਸ.ਐਮ.ਓ. ਨੇ ਕਿਹਾ ਕਿ ਉਹ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਚ ਅਣਗੇਹਲੀ ਨਾ ਵਰਤਣ, ਲੋੜਵੰਦ ਵਿਅਕਤੀਆਂ ਨੂੰ ਪਹਿਲ ਦੇ ਆਧਾਰ ਤੇ ਇਲਾਜ ਮੁਹੱਈਆਂ ਕਰਵਾਉਣ।

ਇਸ ਮੌਕੇ ਨਵ ਨਿਯੁਕਤ ਮੈਡੀਕਲ ਅਫਸਰ ਭੁਪਿੰਦਰ ਸਿੰਘ, ਨਵਦੀਪ ਕੌਰ, ਗੁਰਪਿਆਰ ਸਿੰਘ, ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਦੀ ਸਿਹਤ ਸੰਭਾਲ ਕਰਨਾ ਮੁੱਢਲਾ ਫਰਜ ਹੈ। ਉਨ੍ਹਾਂ ਕਿਹਾ ਕਿ ਬਦਲਦੇ ਮੌਸਮ, ਕਦੇ ਗਰਮੀ ਅਤੇ ਕਦੇ ਨਮੀ ਨੂੰ ਦੇਖਦਿਆਂ ਹੋਇਆ, ਡੇਂਗੂ, ਮਲੇਰੀਆਂ ਅਤੇ ਚਿਕਨ ਗੁਨੀਆਂ ਜਿਹੀਆਂ ਬੀਮਾਰੀਆਂ ਤੋਂ ਬਚਾਅ ਕਰਨ ਲਈ ਸ਼ਰੀਰ ਨੂੰ ਪੂਰਨ ਰੂਪ ਵਿੱਚ ਢੱਕ ਕੇ ਰੱਖੋ, ਮਾਸਕ ਪਹਿਣੋ, ਬਾਜਾਰ ਦੀਆਂ ਪਹਿਲਾ ਤੋਂ ਤਿਆਰ ਵਸਤਾਂ ਖਾਣ ਚ ਪ੍ਰਹੇਜ ਕਰੋ। ਇਸ ਮੌਕੇ ਅਮਰਜੀਤ ਚੰਦਨ, ਹੀਰਾ ਲਾਲ, ਜੋਰਾਵਰ ਸਿੰਘ ਆਦਿ ਵੀ ਮੌਜੂਦ ਸਨ। 

LEAVE A REPLY

Please enter your comment!
Please enter your name here