*ਮਾਨਸਾ ਪੁਲਿਸ ਵੱਲੋਂ ਕਤਲ ਦੇ ਮੁਕੱਦਮੇ ਵਿੱਚ ਸ਼ਾਮਲ ਵਿਅਕਤੀ ਨੂੰ 24 ਘੰਟਿਆਂ ਦੇ ਅੰਦਰ ਕੀਤਾ ਕਾਬੂ*

0
260

ਮਾਨਸਾ, 16 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ) : ਸ਼੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋ ਕੱਲ ਮਿਤੀ 15.10.2025 ਪਿੰਡ ਮਾਨਸਾ ਖੁਰਦ ਵਿਖੇ ਦਿਨ-ਦਿਹਾੜੇ ਹੋਏ ਕਤਲ ਦੇ ਦੋਸ਼ੀ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸ਼ਲ ਕੀਤੀ ਹੈ।

ਸ੍ਰੀ ਮਨਮੋਹਨ ਸਿੰਘ ਨ”ਬੇ ਫਫਸ਼ ਐਸ.ਪੀ (ਇੰਨਵੈ:) ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮਿਤੀ 15-10-2025 ਨੂੰ ਥਾਣਾ ਸਿਟੀ 2 ਮਾਨਸਾ ਪੁਲਿਸ ਪਾਸ ਇਤਲਾਹ ਮਿਲੀ ਕਿ ਪਿੰਡ ਲੱਲੂਆਣਾ ਤੋਂ ਮਾਨਸਾ ਖੁਰਦ ਰੋਡ ਪਰ ਬਾ ਹੱਦ ਮਾਨਸਾ ਖੁਰਦ ਵਿਖੇ ਕਰਮਜੀਤ ਕੌਰ ਪਤਨੀ ਮਹਿੰਦਰ ਸਿੰਘ ਵਾਸੀ ੇ’ੇੋ ਖੁਰਦ ਦਾ ਦਿਨ-ਦਿਹਾੜੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਜਿਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ, ਮ੍ਰਿਤਕ ਦੇ ਲੜਕੇ ਹਰਮਨਦੀਪ ਸਿੰਘ ਦੇ ਬਿਆਨ ਪਰ ਮੁੱ:ਨੰ: 208 ਮਿਤੀ 15.10.2025 ਅ/ਧ 103, 109, 115(2), ਬੀ.ਐਨ.ਐਸ, ਥਾਣਾ ਸਿਟੀ 2 ਮਾਨਸਾ ਸ਼ੱਕ ਦੇ ਅਧਾਰ ਪਰ ਬਰਖਿਲਾਫ ਭਣੋਈਏ ਦਰਸ਼ਨ ਸਿੰਘ ਪੁੱਤਰ ਰਾਮ ਸਿੰਘ ਵਾਸੀ ਵਾ.ਨੰ 06 ਬੁਢਲਾਡਾ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਸ਼੍ਰੀ ਬੂਟਾ ਸਿੰਘ ਫਫਸ਼, ਉਪ ਕਪਤਾਨ ਪੁਲਿਸ (ਸ:ਡ) ਮਾਨਸਾ ਅਤੇ ਸ਼੍ਰੀ ਅਮ੍ਰਿਤਪਾਲ ਸਿੰਘ ਭਾਟੀ ਫਫਸ਼, ਉਪ ਕਪਤਾਨ ਪੁਲਿਸ (ਡੀ)ਮਾਨਸਾ ਦੀ ਦੇਖ ਰੇਖ ਹੇਠ ਥਾਣੇ: ਬਲਕੌਰ ਸਿੰਘ ਇੰਚਰਾਜ ਸੀ.ਆਈ.ਏ ਸਟਾਫ ਮਾਨਸਾ ਅਤੇ ਥਾਣੇਦਾਰ ਗੁਰਤੇਜ ਸਿੰਘ ਮੁੱਖ ਅਫਸਰ ਥਾਣਾ ਸਿਟੀ 2 ਮਾਨਸਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਜਿਹਨਾਂ ਵੱਲਂੋ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਮੁਕੱਦਮਾ ਦੀ ਡੂੰਘਾਈ ਨਾਲ ਪੜਤਾਲ ਕਰਦੇ ਹੋਏ ਮਕੱਦਮਾ ਵਿੱਚ ਅਸਲ ਦੋਸ਼ੀ ਹਰਮੇਲ ਸਿੰਘ ਉਰਫ ਮੇਲੀ ਪੁੱਤਰ ਗੁਰਜੰਟ ਸਿੰਘ ਵਾਸੀ ਸੂਚ ਜਿਲ੍ਹਾ ਬਠਿੰਡਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤਿਆ ਹਥਿਆਰ (ਕਾਪਾ) ਨੂੰ ਬ੍ਰਾਮਦ ਕੀਤਾ ਗਿਆ ਹੈ (ਮੌਕਾ ਵਕੂਆ ਤੋਂ ਦੋਸ਼ੀ ਵੱਲੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵਹਬ?ੲ; ਭਜ਼ਪੋ ਫਭ10 ਧਯ 6391 ਕਬਜਾ ਵਿੱਚ ਲਿਆ ਗਿਆ ਹੈ) ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਦੱਈ ਹਰਮਨਦੀਪ ਸਿੰਘ ਉਕਤ ਦੀ ਭੈਣ ਗਗਨਦੀਪ ਕੌਰ ਦੀ ਨਣਦ ਹੈਪੀ ਕੌਰ ਦੇ ਸਬੰਧ ਹਰਮੇਲ ਸਿੰਘ ਉਰਫ ਮੇਲੀ ਉਕਤ ਨਾਲ ਬਣ ਗਏ ਸਨ ਅਤੇ ਕੁਝ ਸਮਾਂ ਇੱਕਠਾ ਰਹਿਣ ਤੋ ਬਾਅਦ ਹੈਪੀ ਕੌਰ ਵਾਪਸ ਬੁਢਲਾਡਾ ਆ ਕੇ ਰਹਿਣ ਲੱਗ ਪਈ।

ਪਰ ਹਰਮੇਲ ਸਿੰਘ ਮੇਲੀ ਉਕਤ ਹੈਪੀ ਕੌਰ ਨੂੰ ਵਾਪਸ ਲਿਜਾਣਾ ਚਾਹੁੰਦਾ ਸੀ ਜਿਸ ਕਰਕੇ ਹਰਮੇਲ ਸਿੰਘ ਉਰਫ ਮੇਲੀ ਨੂੰ ਸ਼ੱਕ ਸੀ ਕਿ ਮੁਦੱਈ ਦੀ ਭੈਣ ਗਗਨਦੀਪ ਕੌਰ ਇਹਨਾਂ ਵਿੱਚ ਅੜਿੱਕਾ ਬਣ ਰਹੀ ਹੈ ਜਿਸ ਕਰਕੇ ਕੱਲ੍ਹ ਮਿਤੀ 15.10.25 ਨੂੰ ਮੁਦੱਈ ਹਮਰਨਦੀਪ ਸਿੰਘ ਉਕਤ ਦਾ ਭਰਾ ਕਮਲਜੀਤ ਸਿੰਘ, ਮਾਤਾ ਕਰਮਜੀਤ ਕੌਰ, ਗਗਨਦੀਪ ਕੌਰ ਅਤੇ ਭਾਣਜਾ ਸੁਭਦੀਪ ਸਿੰਘ ਨੂੰ ਸਹੁਰਾ ਘਰ ਤੋਂ ਲੈ ਕੇ ਮੋਟਰਸਾਇਕਲ ਪਰ ਪਿੰਡ ਖੋਖਰ ਖੁਰਦ ਨੂੰ ਆ ਰਹੇ ਸੀ ਤਾਂ ਹਰਮੇਲ ਸਿੰਘ ਉਰਫ ਮੇਲੀ ਉਕਤ ਨੇ ਪਿੱਛਂੋ ਮੋਟਰਸਾਇਕਲ ਪਰ ਆ ਕੇ ਨੇੜੇ ਮਾਨਸਾ ਖੁਰਦ ਦੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਕਰਮਜੀਤ ਕੌਰ ਦੀ ਮੌਕਾ ਪਰ ਮੌਤ ਹੋ ਗਈ ਅਤੇ ਭਰਾ ਕਮਲਜੀਤ ਸਿੰਘ ਤੇ ਭੈਣ ਗਗਨਦੀਪ ਕੌਰ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਦਾਖਲ ਹਸਪਤਾਲ ਕਰਾਇਆ ਗਿਆ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸਤੇ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ। ਇਸ ਤੋ ਇਲਾਵਾ ਵਾਰਦਤ ਵਿੱਚ ਸ਼ਾਮਲ ਬਾਕੀ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਲਗਤਾਰ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਹਨ।


LEAVE A REPLY

Please enter your comment!
Please enter your name here