*ਬੋਹਾ ਮੰਡੀ ਅੰਦਰ ਚੋਰਾਂ ਨੇ ਮਚਾਈ ਹਾਹਾਕਾਰ..!ਦੁਕਾਨਦਾਰਾਂ ਵਿੱਚ ਬੇਚੈਨੀ ਦਾ ਮਹੌਲ*

0
174

ਬੁਢਲਾਡਾ 11ਅਕਤੂਬਰ (ਸਾਰਾ ਯਾਹਾ/ਮੇਹਤਾ ਅਮਨ)-ਬੋਹਾ ਮੰਡੀ ਅੰਦਰ ਚੋਰਾਂ ਨੇ ਹਾਹਾਕਾਰ ਮਚਾਈ ਹੋਈ ਹੈ ਜਿਸ ਕਾਰਨ ਲੋਕਾਂ ਵਿੱਚ ਬੇਚੈਨੀ ਦਾ ਮਹੌਲ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਹੈਪੀ ਰਾਮ ਬੋਹਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨੀ ਚੋਰਾਂ ਨੇ ਉਹਨਾਂ ਦੀ ਖੁਦ ਦੀ ਕਰਿਆਨੇ ਦੀ ਦੁਕਾਨ ਸਮੇਤ ਬੱਸ ਸਟੈਂਡ ਨੇੜੇ ਦੋ ਹੋਰ  ਦੁਕਾਨਾਂ ਚੋ ਰਾਤ ਸਮੇਂ ਨਗਦੀ ਤੇ ਹੋਰ ਸਮਾਨ ਚੋਰੀ ਕਰ ਲਿਆ ਜਿਸ ਸੰਬੰਧੀ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਪਰ ਹਾਲੇ ਤੱਕ ਚੋਰਾਂ ਦਾ ਕੋਈ ਪਤਾ ਨਹੀਂ ਲੱਗਿਆ।ਆਮ ਲੋਕਾਂ ਨਾਲ ਗੱਲ ਕਰਨ ਤੇ ਉਹਨਾਂ ਆਖਿਆ ਕਿ ਖੇਤਰ ਅੰਦਰ ਚਿੱਟੇ ਦੇ ਨਸ਼ੇ ਦਾ ਪਸਾਰਾ ਜਿਉਂ ਦਾ ਤਿਉਂ ਹੈ ਬੇਸ਼ੱਕ ਪ੍ਰਸ਼ਾਸਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਹਵਾਲਾ ਦੇ ਕੇ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਦਾਅਵੇ ਕਰ ਰਿਹਾ ਹੈ। ਚਿੱਟੇ ਦੇ ਨਸ਼ੇ ਦੀ ਪੂਰਤੀ ਲਈ ਨਸ਼ੇੜੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।ਉੱਧਰ ਇਸ ਸੰਬੰਧੀ ਪੜਤਾਲ ਕਰ ਰਹੇ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਆਖਿਆ ਕਿ ਉਹ ਚੋਰਾਂ ਨੂੰ ਲੱਭਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਥਾਣਾ ਮੁਖੀ ਮੇਲਾ ਸਿੰਘ ਨੇ ਆਖਿਆ ਕਿ ਬੋਹਾ ਪੁਲਿਸ ਸਮਾਜ ਵਿਰੋਧੀ ਅਨਸਰਾਂ ਨੱਥ ਪਾਉਣ ਲਈ ਪੂਰੀ ਤੱਤਪਰ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਜਾਂ ਚੋਰਾਂ ਨੂੰ ਬਖ਼ਸ਼ਿਆ ਨਹੀ ਜਾਵੇਗਾ।

LEAVE A REPLY

Please enter your comment!
Please enter your name here