*ਸ੍ਰੀ ਮਾਈਸਰਖਾਨਾ ਮੰਦਰ ਵਿਚ ਪਿਛਲੇ ਐਤਵਾਰ ਗੁੰਡਾਗਰਦੀ ਦਾ ਨੰਗਾ ਨਾਚ..!ਕੁੱਝ ਗੁੰਡੇ ਅਨਸਰਾਂ ਵਲੋਂ ਕੀਤੀ ਗਈ ਬੇਅਦਬੀ*

0
321

ਮਾਨਸਾ/ਮਾਈਸਰਖਾਨਾ, 07 ਅਕਤੂਬਰ:- (ਸਾਰਾ ਯਹਾਂ/ਮੁੱਖ ਸੰਪਾਦਕ) ਪਿਛਲੇ ਐਤਵਾਰ ਮਿਤੀ 5/10/2025 ਨੂੰ ਸ੍ਰੀ ਮਾਈਸਰਖਾਨਾ ਮੰਦਰ ਵਿਚ ਜਿਸ ਤਰ੍ਹਾਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਅਤੇ ਬੇਅਦਬੀ ਕੁੱਝ ਗੁੰਡਾ ਅਨਸਰਾਂ ਵਲੋਂ ਕੀਤੀ ਗਈ ਅਤੇ ਨਾਲ਼ ਹੀ ਮੰਦਰ ਦੀ ਪ੍ਰਬੰਧਕ ਕਮੇਟੀ ਨੂੰ ਬੁਰੀ ਤਰ੍ਹਾਂ ਜ਼ਲੀਲ ਕਰਕੇ ਮੰਦਰ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ l ਅਸੀਂ ਸਾਰੇ ਇਸ ਘਟਨਾ ਦੀ ਜ਼ੋਰਦਾਰ ਲਫਜ਼ਾਂ ਵਿਚ ਨਿਖੇਧੀ ਕਰਦੇ ਹਾਂ ਅਤੇ ਅੱਗੇ ਤੋਂ ਅਜਿਹੀਆਂ ਘਟੀਆ ਹਰਕਤਾਂ ਨੂੰ ਨਕੇਲ ਪਾਈ ਜਾ ਸਕੇ ਵੱਲੋਂ ਪ੍ਰਧਾਨ ਪ੍ਰਵੀਨ ਕੁਮਾਰ ਗੋਇਲ ਅਤੇ ਪ੍ਰਧਾਨ ਮੈਨੇਜਮੈਂਟ ਕਮੇਟੀ ਸੁਭਾਸ਼ ਡਰਾਮਾਟਿਕ ਕਲੱਬ ਅਤੇ ਚੇਅਰਮੈਨ ਅਸ਼ੋਕ ਗਰਗ ਮਾਨਸਾ ਜਰਨਲ ਸੈਕਟਰੀ ਬਲਜੀਤ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਕੁਮਾਰ,ਮੀਤ ਪ੍ਰਧਾਨ ਸੁਰਿੰਦਰ ਗੋਇਲ ਨੰਗਲੀਆ ਜਇੰਟ ਸੈਕਟਰੀ ਮਨੋਜ ਅਰੋੜਾ, ਕੈਸ਼ੀਅਰ ਸੁਸ਼ੀਲ ਜਿੰਦਲ, ਬਿਲਡਿੰਗ ਇੰਚਾਰਜ ਵਰੁਣ ਵੀਨੂੰ ਬਾਂਸਲ, ਸੋਨੂੰ ਰੱਲਾ, ਪ੍ਰਵੀਨ ਟੋਨੀ ਸ਼ਰਮਾ,ਅਮਨ ਗੁਪਤਾ, ਪੁਨੀਤ ਗੋਗੀ ਸ਼ਰਮਾ, ਵਿਕਾਸ ਸ਼ਰਮਾ,ਸੇਵਕ ਸੰਦਲ,ਜਗਨ ਨਾਥ ਕੋਕਲਾ, ਧਰਮ ਪਾਲ ਬਾਂਸਲ, ਹੁਕਮ ਚੰਦ,ਮੋੜਾ ਵਾਲੇ, ਇਸ ਘਟਨਾ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮਾਈਸਰਖਾਨਾ ਤੋਂ ਐਮ ਐਲ ਦੇ ਭਰਾ ਨੇ ਕੁਝ ਸ਼ਰਾਰਤੀ ਅਨਸਰਾਂ ਨੂੰ ਨਾਲ ਲੈ ਕੇ ਮੰਦਿਰ ਮਾਈਸਰਖਾਨਾ ਵਿਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਮੰਦਿਰ ਕਮੇਟੀ ਵਲੋਂ ਐਸ ਐਸ ਪੀ ਬਠਿੰਡਾ ਨੂੰ ਮਿਲ ਇਸ ਅਦਾਮੀ ਵਿਰੁੱਧ ਕਾਰਵਾਈ ਕਰਨ ਲਈ ਮੰਗ ਪੱਤਰ ਸੌਂਪਿਆ ਗਿਆ ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਇਸ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਜੇ ਬਠਿੰਡਾ ਪੁਲਿਸ ਪ੍ਰਸ਼ਾਸਨ ਵਲੋਂ ਐਮ ਐਲ ਏ ਦੇ ਭਰਾ ਵਿਰੁੱਧ ਕਾਰਵਾਈ ਨਾਂ ਕੀਤੀ ਗਈ ਤਾਂ ਅਸੀਂ ਅੱਗੇ ਸੰਘਰਸ਼ ਲਈ ਪਿਛੇ ਨਹੀਂ ਹਟਾਂਗੇ


LEAVE A REPLY

Please enter your comment!
Please enter your name here