*ਪੁਲਿਸ ਪੈਨਸ਼ਨਰਜ ਜਿਲਾ ਮਾਨਸਾ ਨੇ ਮਾਹਵਾਰੀ ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆ ਸਮੱਸਿਆਵਾਂ ਅਤੇ ਜਰੂਰੀ ਮਸਲਿਆ ਨੂੰ ਵਿਚਾਰਿਆ*

0
146

ਮਿਤੀ 04-10-2025 (ਸਾਰਾ ਯਹਾਂ/ਮੁੱਖ ਸੰਪਾਦਕ) 

ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਵੱਲੋਂ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਦੀ ਅਗਵਾਈ ਹੇਠ ਅੱਜ ਆਪਣੇ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿੱਚ 70 ਦੇ ਕਰੀਬ ਸਾਥੀਆ ਨੇ ਹਾਜ਼ਰੀ ਭਰੀ। ਸਭਾ ਵਿੱਚ ਨਵੇੰ ਆਏ 4 ਪੈਨਸ਼ਨਰਾਂ ਸਾਬਕਾ ਸ:ਥ: ਜਸਵੀਰ ਸਿੰਘ ਵਾਸੀ ਭੂੰਦੜ ਹਾਲ ਮਾਨਸਾ, ਸਾਬਕਾ ਸ:ਥ: ਸਿੰਗਾਰਾ ਸਿੰਘ ਵਾਸੀ ਅਕਲੀਆ, ਸ:ਥ: ਗੁਰਤੇਜ ਸਿੰਘ ਵਾਸੀ ਚੰਦ ਚਹਿਲ ਵਾਲੀ ਗਲੀ ਮਾਨਸਾ, ਸਾਬਕਾ ਸ:ਥ:(ਜੀ.ਆਰ.ਪੀ.) ਨਿਰਮਲ ਸਿੰਘ ਵਾਸੀ ਜੁਵਾਹਰਕੇ ਦੇ ਹਾਰ ਪਾ ਕੇ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ।
ਮੀਟਿੰਗ ਦੌਰਾਨ ਪ੍ਰਧਾਨ ਵੱਲੋਂ ਸ਼ਹੀਦੀ ਦਿਹਾੜਾ (21 ਅਕਤੂਬਰ) ਨੂੰ ਜਿਲਾ ਹੈਡਕੁਆਰਟਰ ਦੇ ਨਾਲ ਨਾਲ ਆਪਣੇ ਪੈਨਸ਼ਨਰ ਦਫਤਰ ਵਿੱਚ ਵੀ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸ਼ਹੀਦੀ ਦਿਵਸ ਵਾਲੇ ਦਿਨ ਸਾਰੇ ਸਾਥੀਆ ਨੂੰ ਪੈਨਸ਼ਨਰ ਦਫਤਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।

ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਲੀਵ ਇੰਨ ਕੈੰਸਮੈਂਟ ਦੇ ਪੈਸੇ ਅਕਾਊਂਟ ਬ੍ਰਾਂਚ ਵੱਲੋਂ ਖਾਤਿਆਂ ਵਿੱਚ ਪਾਏ ਜਾ ਰਹੇ ਹਨ, ਜੇਕਰ ਕਿਸੇ ਦੇ ਨਹੀਂ ਆਏ ਤਾਂ ਉਹ ਦੱਸ ਸਕਦਾ ਹੈ ਤਾਂ ਜੋ ਪਤਾ ਕੀਤਾ ਜਾ ਸਕੇ। ਜੇਕਰ ਕਿਸੇ ਸਾਥੀ ਦਾ ਮੈਡੀਕਲ ਬਿੱਲ ਪੈਡਿੰਗ ਹੈ ਤਾਂ ਉਹ ਵੀ ਨੋਟ ਕਰਵਾ ਸਕਦਾ ਹੈ। ਇਸਤੋਂ ਇਲਾਵਾ ਜਿਹਨਾਂ ਸਾਥੀਆ ਨੂੰ ਮਿਤੀ 30-09-25 ਤੱਕ ਪੈਨਸ਼ਨ ਆਇਆ 2 ਸਾਲ ਹੋ ਚੁੱਕੇ ਹਨ ਉਹ ਆਪਣਾ ਐਲ.ਟੀ.ਸੀ. ਫਾਰਮ ਭਰ ਕੇ ਸਬੰਧਤ ਬੈਂਕ ਵਿੱਚ ਤੁਰੰਤ ਜਮਾ ਕਰਵਾ ਦੇਣ ਤਾਂ ਜੋ ਸਮੇਂਸਿਰ ਮੰਨਜੂਰ ਹੋ ਸਕੇ।
ਪ੍ਰਧਾਨ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਤੁਰੰਤ ਦੇਣ ਅਤੇ ਪੈਡਿੰਗ ਮੰਗਾਂ ਤੁਰੰਤ ਮੰਨਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ।
ਇਸ ਤੋਂ ਇਲਾਵਾ ਬੂਟਾ ਸਿੰਘ, ਬੰਤ ਸਿੰਘ ਫੂਲਪੁਰੀ, ਦਰਸ਼ਨ ਕੁਮਾਰ ਗੇਹਲੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰੀਤਮ ਸਿੰਘ ਬੁਢਲਾਡਾ ਸਟੇਜ ਸਕੱਤਰ ਵੱਲੋਂ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ। ਸਭਾ ਦੇ ਕੈਸ਼ੀਅਰ ਬਿੱਕਰ ਸਿੰਘ ਖਿਆਲਾ, ਗੁਰਜੰਟ ਸਿੰਘ ਫੱਤਾ ਮਾਲੋਕਾ, ਗੁਰਮੀਤ ਸਿੰਘ, ਗੁਰਤੇਜ ਸਿੰਘ ਪਿੱਪਲੀਆ, ਸੁਖਦੇਵ ਸਿੰਘ ਕੁੱਤੀਵਾਲ, ਹਰਭਜਨ ਸਿੰਘ, ਗੰਗਾ ਰਾਮ, ਹਰਪਾਲ ਸਿੰਘ, ਗੁਰਪਿਆਰ ਸਿੰਘ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here