*ਸ਼ਹੀਦ ਪਿਰਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਬਰਸੀ 11 ਅਕਤੂਬਰ ਨੂੰ ਉਸਦੇ ਜੱਦੀ ਪਿੰਡ ਚੱਕ ਅਲੀਸ਼ੇਰ ਵਿਖੇ ਮਨਾਈ ਜਾਵੇਗੀ – ਭਾਕਿਯੂ (ਏਕਤਾ) ਡਕੌਂਦਾ*

0
6

ਮਾਨਸਾ 3 ਅਕਤੂਬਰ  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਸ ਦੀ ਅਗਵਾਈ ਮਨਜੀਤ ਸਿੰਘ ਧਨੇਰ ਕਰ ਰਹੇ ਹਨ ਦੀ ਜਿਲਾ ਮਾਨਸਾ ਦੀ ਵਧਵੀਂ ਮੀਟਿੰਗ ਪਿੰਡ ਫਫੜੇ ਭਾਈਕੇ ਗੁਰਦੁਆਰਾ ਭਾਈ ਬਹਿਲੋ ਸਾਹਿਬ ਵਿਖੇ ਹੋਈ । ਜਿਸ ਵਿੱਚ ਮੁੱਖ ਅਜੰਡੇ ਦੇ ਤੌਰ ‘ਤੇ 11 ਅਕਤੂਬਰ ਨੂੰ ਜਮੀਨ ਬਚਾਓ ਮੋਰਚੇ ਦੇ ਪਹਿਲੇ ਸ਼ਹੀਦ ਪਿਰਥੀਪਾਲ ਸਿੰਘ ਚੱਕ ਅਲੀਸ਼ੇਰ ਦੀ 15ਵੀਂ ਬਰਸੀ ਪਿੰਡ ਚੱਕ ਅਲੀਸ਼ੇਰ ਵਿਖੇ ਮਨਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ । ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ 11 ਅਕਤੂਬਰ 2010 ਨੂੰ ਪਿੰਡ ਬੀਰੋਕੇ ਖੁਰਦ ਵਿੱਚ ਗਰੀਬ ਕਿਸਾਨ ਭੋਲਾ ਸਿੰਘ ਦੀ 10 ਕਨਾਲ ਜਮੀਨ ਸਵਾ ਲੱਖ ਰੁਪਏ ਵਿੱਚ ਬੁਢਲਾਡਾ ਦੇ ਇੱਕ ਆੜਤੀਏ ਵੱਲੋਂ ਨਿਲਾਮ ਕਰਵਾਈ ਜਾ ਰਹੀ ਜ਼ਮੀਨ ਦੀ ਨਿਲਾਮੀ ਦਾ ਵਿਰੋਧ ਕਰ ਰਹੇ ਨਿਹੱਥੇ ਕਿਸਾਨਾਂ ਉੱਤੇ ਆੜਤੀਏ ਦੇ ਲਿਆਂਦੇ ਹੋਏ ਗੁੰਡੇ ਅਤੇ ਨਾਇਬ ਤਹਸੀਲਦਾਰ ਸੁਭਾਸ਼ ਮਿੱਤਲ ਦੀ ਹਾਜ਼ਰੀ ਵਿੱਚ ਗੋਲੀਆਂ ਚਲਾ ਕੇ ਪਿਰਥੀਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ । ਜਿਸ ਵਿੱਚ ਸਾਰੇ ਦੋਸ਼ੀਆਂ ਨੂੰ ਨਾਇਬ ਤਹਿਸੀਲਦਾਰ ਸਮੇਤ ਉਮਰ ਕੈਦ ਦੀ ਸਜ਼ਾ ਭੁਗਤਣੀ ਪਈ ਸੀ । ਉਸ ਤੋਂ ਬਾਅਦ ਕਿਸਾਨਾਂ ਦੀਆਂ ਕਰਜੇ ਬਦਲੇ ਕੁਰਕੀਆਂ ਨਿਲਾਮੀਆਂ ਨੂੰ ਠੱਲ ਪਈ ਹੈ ਅਤੇ ਇਹ ਬੀਰੋਕੇ ਕਾਂਡ ਕਰਜ਼ਾ ਮੁਕਤੀ ਲਹਿਰ ਵਿੱਚ ਮੀਲ ਪੱਥਰ ਸਾਬਤ ਹੋਇਆ ਹੈ । ਆਗੂਆਂ ਨੇ ਦੱਸਿਆ ਕਿ 11 ਅਕਤੂਬਰ ਨੂੰ ਪਿਰਥੀਪਾਲ ਸਿੰਘ ਦੇ ਜੱਦੀ ਪਿੰਡ ਚੱਕ ਅਲੀਸ਼ੇਰ ਵਿਖੇ ਹਜ਼ਾਰਾਂ ਕਿਸਾਨ ਔਰਤਾਂ ਸ਼ਹੀਦ ਨੂੰ ਸਿੱਜਦਾ ਕਰਨਗੀਆਂ ਅਤੇ ਇਸਦੇ ਸਾਰੇ ਪ੍ਰਬੰਧਾਂ ਨੂੰ ਲੈ ਕੇ ਜਿਲੇ ਭਰ ਵਿੱਚ ਤਿਆਰੀਆਂ ਆਰੰਭ ਦਿੱਤੀਆਂ ਹਨ । ਇਸ ਭਰਵੇਂ ਇਕੱਠ ਵਿੱਚ ਸੂਬਾ ਪੱਧਰੀ ਆਗੂ, ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਹੜ੍ਹ ਪੀੜਤਾਂ ਦੀਆਂ ਮੰਗਾਂ ਦੀ ਪੂਰਤੀ ਅਤੇ ਪਰਾਲੀ ਦੇ ਮੁੱਦੇ ‘ਤੇ ਕਿਸਾਨਾਂ ਨੂੰ ਜੇਲ੍ਹੀ ਡੱਕਣ ਦੇ ਫਰਮਾਨ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ । ਇਸ ਵਿਸ਼ੇਸ਼ ਦਿਹਾੜੇ ਮੌਕੇ ਸ਼ਹੀਦ ਦੇ ਪਰਿਵਾਰਿਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ । ਮੀਟਿੰਗ ਦੇ ਦੂਸਰੇ ਅਜੰਡੇ ਅਨੁਸਾਰ ਹੜ੍ਹ ਮਾਰੇ ਇਲਾਕਿਆਂ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਲਈ ਜ਼ਿਲੇ ਭਰ ਵਿੱਚੋਂ ਇਕੱਠੀ ਹੋਈ ਸਮੱਗਰੀ ਕਣਕ, ਬੀਜ ਅਤੇ ਖਾਦ ਪੁੱਜਦੀ ਕਰਕੇ ਸਹਾਇਤਾ ਕੀਤੀ ਜਾਵੇਗੀ ਅਤੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ‘ਤੇ 8 ਅਕਤੂਬਰ ਨੂੰ ਜਿਲ੍ਹਾ ਹੈੱਡਕੁਆਰਟਰ ‘ਤੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਮੂਲੀਅਤ ਕਰਨਗੇ । ਇਸਤੋਂ ਇਲਾਵਾ ਪਿੰਡ ਕੁਲਰੀਆਂ ਵਿੱਚ ਹੋਈ ਲੜਾਈ ਦੌਰਾਨ ਜਥੇਬੰਦੀ ਦੇ ਕਈ ਵਰਕਰਾਂ ਨੂੰ ਜਾਣ ਬੁਝ ਕੇ ਮੁਕੱਦਮੇ ਵਿੱਚ ਸ਼ਾਮਿਲ ਕਰਨ ਦੀ ਜੋਰਦਾਰ ਨਿਖੇਧੀ ਕੀਤੀ ਗਈ । ਨਾਲ ਹੀ ਜਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਬੇਦੋਸ਼ੇ ਕਿਸਾਨਾਂ ਨੂੰ ਤੁਰੰਤ ਮੁਕੱਦਮੇ ਤੋਂ ਬਾਹਰ ਕੀਤਾ ਜਾਵੇ । ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਅਣਮਿਥੇ ਸੰਘਰਸ਼ ਲਈ ਮਜਬੂਰ ਹੋਵੇਗੀ, ਜਿਸ ਦਾ ਐਲਾਨ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ । ਮੀਟਿੰਗ ਵਿੱਚ ਸੂਬਾ ਕਮੇਟੀ ਦੇ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ ਸਮੇਤ ਜਿਲ੍ਹਾ ਕਮੇਟੀ ਦੇ ਲਖਵੀਰ ਸਿੰਘ ਅਕਲੀਆ, ਦੇਵੀ ਰਾਮ ਰੰਘੜਿਆਲ, ਤਾਰਾ ਚੰਦ ਬਰੇਟਾ, ਦਰਸ਼ਨ ਸਿੰਘ ਗੁਰਨੇ ਕਲਾਂ, ਤਰਸੇਮ ਸਿੰਘ ਚੱਕ ਅਲੀਸ਼ੇਰ, ਹਰਬੰਸ ਸਿੰਘ ਟਾਂਡੀਆਂ, ਗੁਰਜੰਟ ਸਿੰਘ ਮਘਾਣੀਆਂ ਸਮੇਤ ਬਲਾਕ ਕਮੇਟੀ ਦੇ ਬਲਜੀਤ ਸਿੰਘ ਭੈਣੀ ਬਾਘਾ, ਬਲਦੇਵ ਸਿੰਘ ਪਿੱਪਲੀਆਂ, ਬਾਵਾ ਸਿੰਘ ਖੀਵਾ ਕਲਾਂ, ਬਲਜਿੰਦਰ ਸਿੰਘ ਮੋਫਰ, ਮੁਕੰਦ ਸਿੰਘ ਅਕਲੀਆ, ਮੇਲਾ ਸਿੰਘ ਦਿਆਲਪੁਰਾ, ਪਾਲਾ ਸਿੰਘ ਕੁਲਰੀਆਂ ਸਮੇਤ ਪਿੰਡ ਕਮੇਟੀਆਂ ਹਾਜ਼ਰ ਰਹੀਆਂ ।

LEAVE A REPLY

Please enter your comment!
Please enter your name here