

ਬਰਨਾਲਾ, 2 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) 69ਵੀਆਂ ਪੰਜਾਬ ਰਾਜ ਜੋਨਲ ਸਕੂਲ ਖੇਡਾਂ ਤਹਿਤ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਜੋਨ ਪੱਖੋ ਕਲਾਂ ਦੀ ਦੋ ਰੋਜ਼ਾ ਅਥਲੈਟਿਕ ਮੀਟ ਸੇਂਟ ਜੇਵੀਅਰ ਸਕੂਲ ਰੂੜੇਕੇ ਕਲਾਂ ਵਿੱਚ ਸਫਲਤਾਪੂਰਵਕ ਸੰਪੰਨ ਹੋ ਗਈ ਹੈ। ਜੋਨਲ ਸਕੱਤਰ ਡੀਪੀਈ ਅਮਨਦੀਪ ਕੌਰ ਨੇ ਦੱਸਿਆ ਕਿ ਪਹਿਲੇ ਦਿਨ ਕਰਵਾਏ ਗਏ ਅੰਡਰ 19 ਸਾਲ ਉਮਰ ਵਰਗ ਮੁਕਾਬਲਿਆਂ ਦੇ 100 ਮੀਟਰ ਦੌੜ (ਲੜਕੇ) ਵਿੱਚ ਰਣਵੀਰ ਸਿੰਘ ਸਨਾਵਰ ਸਕੂਲ ਧੌਲਾ, ਕਰਨਵੀਰ ਸਿੰਘ ਸਸਸਸ ਪੱਖੋ ਕਲਾਂ ਤੇ ਅਕਾਸ਼ਦੀਪ ਸਿੰਘ ਸਸਸਸ ਰੂੜੇਕੇ ਕਲਾਂ, ਅੰਡਰ 19 ਕੁੜੀਆਂ ਦੇ ਲੰਬੀ ਛਾਲ ਵਿੱਚ ਕਿਰਨਾ ਸਸਸਸ ਪੱਖੋ ਕਲਾਂ, ਨਵਜੋਤ ਕੌਰ ਲੌਂਗਪੁਰੀ ਸਕੂਲ ਪੱਖੋ ਕਲਾਂ ਤੇ ਹਰਨੀਤ ਕੌਰ ਸਸਸਸ ਪੱਖੋ ਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ।
ਦੂਸਰੇ ਦਿਨ ਕਰਵਾਏ ਗਏ ਅੰਡਰ 17 ਸਾਲ ਲੜਕੀਆਂ ਦੇ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਕੁਲਦੀਪ ਕੌਰ ਬ੍ਰਿਲੀਐਂਟ ਸਕੂਲ ਪੱਖੋ ਕਲਾਂ, ਕਮਲਜੋਤ ਕੌਰ ਸਹਸ ਬਦਰਾ ਤੇ ਸੁਖਪ੍ਰੀਤ ਕੌਰ ਸਹਸ ਬਦਰਾ, ਅੰਡਰ 17 ਲੜਕੇ ਦੇ 100 ਮੀਟਰ ਵਿੱਚ ਹਰਜੋਤ ਸਿੰਘ ਸੇਂਟ ਜੇਵੀਅਰ ਸਕੂਲ ਰੂੜੇਕੇ ਕਲਾਂ, ਜਸਕਰਨ ਸਿੰਘ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਤੇ ਕਰਨਵੀਰ ਸਿੰਘ ਸੇਂਟ ਜੇਵੀਅਰ ਸਕੂਲ ਰੂੜੇਕੇ ਕਲਾਂ, ਅੰਡਰ 14 ਸਾਲ (ਲੜਕੇ) ਉੱਚੀ ਛਾਲ ਵਿੱਚ ਹੱਸਾਨ ਸਸਸਸ ਹੰਡਿਆਇਆ, ਹਨੀ ਸਿੰਘ ਸਸਸਸ ਹੰਡਿਆਇਆ ਤੇ ਕਰਨਪ੍ਰੀਤ ਸਿੰਘ ਜੀਐਸ ਸਕੂਲ ਧੌਲਾ, ਅੰਡਰ 14 ਲੜਕੀਆਂ ਦੇ ਲੰਬੀ ਛਾਲ ਵਿੱਚ ਖੁਸ਼ਪ੍ਰੀਤ ਕੌਰ ਸੇਂਟ ਜੇਵੀਅਰ ਸਕੂਲ ਰੂੜੇਕੇ ਕਲਾਂ, ਸਿਮਰਨਜੀਤ ਕੌਰ ਸਿੱਧ ਭੋਇ ਅਕੈਡਮੀ ਰੂੜੇਕੇ ਕਲਾਂ ਤੇ ਹਰਗੁਣਰੀਤ ਕੌਰ ਸੇਂਟ ਜੇਵੀਅਰ ਸਕੂਲ ਰੂੜੇਕੇ ਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ।
ਜੇਤੂ ਖਿਡਾਰੀਆਂ ਦਾ ਮੈਡਲ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਮਹਿੰਦਰ ਕੌਰ, ਜਸਪਿੰਦਰ ਕੌਰ, ਹਰਦੀਪ ਕੌਰ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਗੁਰਸੇਵਕ ਸਿੰਘ, ਕੇਵਲ ਸਿੰਘ, ਜਸਵੀਰ ਸਿੰਘ, ਬਲਦੇਵ ਸਿੰਘ, ਸ਼ਿਵਦੀਪ ਸ਼ਰਮਾ, ਹਰਦੀਪ ਸਿੰਘ, ਸੁਖਰਾਜ ਸਿੰਘ, ਨਿਰਮਲ ਸਿੰਘ, ਸੁਖਜਿੰਦਰ ਸਿੰਘ, ਰਵੀ ਸਿੰਘ, ਗੁਰਦੀਪ ਸਿੰਘ, ਹਰਜੀਤ ਸਿੰਘ ਜੋਗਾ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।























