*ਸਵੈਇੱਛਕ ਖੂਨਦਾਨੀਆਂ ਸੰਜੀਵ ਪਿੰਕਾ ਅਤੇ ਬਲਜੀਤ ਸ਼ਰਮਾਂ ਨੂੰ ਕੀਤਾ ਰਾਜ ਪੱਧਰ ਤੇ ਸਨਮਾਨਿਤ*

0
52

ਮਾਨਸਾ 01 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਸਵੈਇੱਛਕ ਖੂਨਦਾਨੀ ਸੰਜੀਵ ਪਿੰਕਾ ਨੂੰ 140‌ਵਾਰ ਖੂਨਦਾਨ ਕਰਨ ਅਤੇ ਬਲਜੀਤ ਸ਼ਰਮਾਂ ਨੂੰ 134 ਵਾਰ ਖੂਨਦਾਨ ਕਰਨ ਤੇ ਸਨਮਾਨਿਤ ਕੀਤਾ ਗਿਆ ਇਹ ਜਾਣਕਾਰੀ ਦਿੰਦਿਆਂ ਅਪੈਕਸ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਦਾ ਪ੍ਰਭਾਵਸ਼ਾਲੀ ਰਾਜ ਪੱਧਰੀ ਸਮਾਗਮ ਪਟਿਆਲਾ ਦੇ ਯੂ ਕੇ ਰਿਜੋਰਟ ਵਿਖੇ ਕੀਤਾ ਗਿਆ ਜਿਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਆਏ 100 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਅਤੇ ਇੱਕ ਸਾਲ ਵਿੱਚ 2000‌ ਤੋਂ ਵੱਧ ਖੂਨਦਾਨ ਕਰਵਾਉਣ ਵਾਲੀਆਂ ਸਮਾਜਸੇਵੀ ਸੰਸਥਾਵਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਬਲੱਡ ਸੈਂਟਰਾਂ ਵਿੱਚ ਆਉਣ ਵਾਲਾ ਸਾਰਾ ਖੂਨ ਸਵੈਇੱਛਕ ਖੂਨਦਾਨੀਆਂ ਵਲੋਂ ਹੀ ਦਾਨ ਕੀਤਾ ਜਾਂਦਾ ਹੈ ਉਨ੍ਹਾਂ ਖੂਨਦਾਨੀਆਂ ਨੂੰ ਅੱਜ ਦੇ ਦਿਨ ਤੇ ਵਧਾਈ ਦਿੰਦਿਆਂ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਸਵੈਇੱਛਕ ਖੂਨਦਾਨ ਲਹਿਰ ਨਾਲ ਜੁੜਨਾ ਚਾਹੀਦਾ ਹੈ। ਇਹਨਾਂ ਖੂਨਦਾਨੀਆਂ ਨੂੰ ਇਸ ਸਨਮਾਨ ਲਈ ਅਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਸੀਨੀਅਰ ਸਿਟੀਜਨ ਕੌਂਸਲ ਦੇ ਚੇਅਰਮੈਨ ਅਸ਼ੋਕ ਗਰਗ, ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਪ੍ਰਵੀਨ ਗੋਇਲ, ਸਤਿਗੁਰੂ ਸੇਵਾ ਟਰਸੱਟ ਦੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾਂ, ਅਪੈਕਸ ਕਲੱਬ ਦੇ ਸਰਪ੍ਰਸਤ ਸੁਰੇਸ਼ ਜਿੰਦਲ,ਵਾਈਸ ਪ੍ਰਧਾਨ ਅਸ਼ਵਨੀ ਜਿੰਦਲ, ਕਮਲ ਗਰਗ,ਧੀਰਜ ਬਾਂਸਲ, ਭੁਪੇਸ਼ ਜਿੰਦਲ,ਮਾਨਸਾ ਸਾਇਕਲ ਗਰੁੱਪ ਦੇ ਸੁਰਿੰਦਰ ਬਾਂਸਲ,ਰੋਕੀ ਸ਼ਰਮਾਂ ਸਮੇਤ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਧਾਈ ਦਿੱਤੀ।

LEAVE A REPLY

Please enter your comment!
Please enter your name here