

ਮਾਨਸਾ 26.09.2025 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਫਰੀਡਮ ਫਾਈਟਰਜ਼ ਉੱਤਰਾ ਅਧਿਕਾਰੀ ਸੰਸਥਾ ਜਿਲ੍ਹਾ ਮਾਨਸਾ ਦੀ ਮਹੀਨਾਵਾਰ ਮੀਟਿੰਗ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਜੀ ਨਾਲ ਹੋਈ। ਜਿਸ ਵਿੱਚ ਫਰੀਡਮ ਫਾਈਟਰਜ਼ ਦੇ ਵਾਰਸਾਂ ਦੀਆਂ ਲੰਬਿਤ ਦਰਖਾਸਤਾਂ ਸੰਬੰਧੀ ਪ੍ਰਾਪਤ ਰਿਪੋਰਟਾਂ ਦੇ ਅਧਾਰ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮਾਨਯੋਗ ਡਿਪਟੀ ਕਮਿਬਨਰ ਜੀ ਵਲੋਂ ਹਾਜ਼ਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ ਫਰੀਡਮ ਫਾਈਟਰਜ਼ ਦੇ ਵਾਰਸ਼ਾਂ ਦੀਆਂ ਪ੍ਰਾਪਤ ਦਰਖਾਸਤਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਇਹ ਵੀ ਅਦੇਸ਼ ਦਿੱਤੇ ਗਏ ਕਿ ਫਰੀਡਮ ਫਾਈਟਰ ਦੇ ਵਾਰਸਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇ। ਇਹ ਮੀਟਿੰਗ ਡੀ.ਸੀ ਸਾਹਿਬ ਨਾਲ ਬਹੁਤ ਵਧੀਆਂ ਮਹੌਲ ਵਿੱਚ ਹੋਈ ਅਤੇ ਸਮੁੱਚੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦਿੱਤਾ। ਮੀਟਿੰਗ ਵਿੱਚ ਉਪ ਮੰਡਲ ਮਜਿਸਟਰੇਟ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਐਕਸ਼ਨ ਅਤੇ ਡੀ.ਡੀ.ਪੀ.ਓ. ਮਾਨਸਾ ਨੇ ਭਾਗ ਲਿਆ। ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ, ਭਰਪੂਰ ਸਿੰਘ ਸੂਬਾ ਸਕੱਤਰ, ਰਘਵੀਰ ਸਿੰਘ ਜਿਲ੍ਹਾ ਪ੍ਰਧਾਨ, ਹਰਬੰਸ ਸਿੰਘ ਨਿਧੜਕ, ਰਘਵੀਰ ਸਿੰਘ ਝੱਬਰ,ਬਲਵੰਤ ਸਿੰਘ ਫੱਕਰ, ਹਰਨੇਕ ਸਿੰਘ ਮੀਰਪੁਰ, ਜਸਵੀਰ ਸਿੰਘ ਭੈਣੀ, ਜਗਸੀਰ ਸਿੰਘ ਖਜਾਨਚੀ, ਸੁਖਦੀਪ ਰੱਲਾ, ਸੁਖਦੀਪ ਕੌਰ ਅਕਲੀਆ ਆਦਿ ਹਾਜ਼ਸ ਸਨ।























