*ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਅਤੇ ਚੈਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕੀਤਾ ਪੰਜਵੇਂ ਦਿਨ ਦਾ ਉਦਘਾਟਨ*

0
74

ਮਾਨਸਾ 25 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਸ਼੍ਰੀ ਸੁਭਾਸ਼ ਡਰਾਮਾਟਿਕ ਕੱਲਬ ਦੀ ਸੁਨਿਹਰੀ ਸਟੇਜ ਤੋਂ ਖੇਡੀ ਜਾਂਦੀ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਪੰਜਵੇਂ ਦਿਨ ਵੀ ਪੂਰੀ ਸ਼ੁੱਧਤਾ ਅਤੇ ਲਗਨ ਨਾਲ ਹੋਇਆ। ਇਸ ਮੌਕੇ ਰੀਬਨ ਕੱਟਣ ਅਤੇ ਆਰਤੀ ਕਰਨ ਦੀ ਰਸਮ ਐਸ.ਐਸ.ਪੀ ਮਾਨਸਾ ਸ਼੍ਰੀ ਭਾਗੀਰਥ ਸਿੰਘ ਮੀਨਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੇ ਸਾਂਝੇ ਤੌਰ ਤੇ ਅਦਾ ਕੀਤੀ। ਉਨ੍ਹਾਂ ਕਲੱਬ ਦੇ ਕਲਾਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲਾਕਾਰਾਂ ਵੱਲੋਂ ਹੀ ਸਖ਼ਤ ਮਿਹਨਤ ਕਰਕੇ ਆਪਣੀ ਅਦਾਕਾਰੀ ਨਾਲ ਨਵੀਂ ਪੀੜ੍ਹੀ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀ ਲੀਲਾ ਤੋਂ ਭਲੀ-ਭਾਂਤ ਜਾਣੂ ਕਰਵਾਇਆ ਜਾਂਦਾ ਹੈ। ਭਗਵਾਨ ਰਾਮ ਨੇ ਜੋ ਵੀ ਕੀਤਾ, ਉਹ ਮਰਿਆਦਾ ਵਿੱਚ ਰਹਿ ਕੇ ਕੀਤਾ ਇਸ ਲਈ ਇਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਰਾਮ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜੀ ਅਤੇ ਸ਼੍ਰੀ ਲਕਸ਼ਮਣ ਜੀ ਦੀ ਤਰ੍ਹਾਂ ਦੁਨੀਆ ਦੇ ਹਰ ਭਾਈ ਵਿੱਚ ਆਪਸੀ ਪਿਆਰ ਅਤੇ ਸਮਰਪਣ ਭਾਵਨਾ ਹੋਣੀ ਚਾਹੀਦੀ ਹੈ।



ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਨ ਨੇ ਦੱਸਿਆ ਕਿ ਪੰਜਵੀਂ ਨਾਈਟ ਦੀ ਸ਼ੁਰੂਆਤ ਰਾਮ-ਸੀਤਾ ਅਤੇ ਲਕਸ਼ਮਣ ਜੀ ਦੀ ਆਰਤੀ ਕਰਕੇ ਕੀਤੀ ਗਈ। ਬਾਕੀ ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਸ੍ਰੀ ਰਾਮ-ਸੀਤਾ ਵਿਆਹ ਦਾ ਆਨੰਦ ਮਾਣ ਰਹੇ ਹਨ ਅਤੇ ਖੁਸ਼ੀ ਵਿੱਚ ਗੀਤ ਗਾ ਰਹੇ ਹਨ, ਮਹਾਰਾਜ ਦਸ਼ਰਥ ਵੱਲੋਂ ਰਾਮ ਨੂੰ ਯੁਵਰਾਜ ਬਣਾਉਣ ਲਈ ਗੁਰੂ ਵਸਿ਼ਸ਼ਟ ਦਾ ਸ਼ੁੱਭ ਮਹੂਰਤ ਦੱਸਣਾ, ਕੈਕਈ ਦਾ ਰਾਮ ਨੂੰ ਯੁਵਰਾਜ ਬਣਾਉਣ ਲਈ ਮਹਿਲ ਸਜਾਉਣਾ, ਮੰਥਰਾ ਦੁਆਰਾ ਕੈਕਈ ਨੂੰ ਭੜਕਾਉਣਾ ਤੇ ਉਸਨੂੰ ਰਾਜਾ ਜੀ ਵੱਲੋਂ ਦਿੱਤੇ ਗਏ 2 ਵਰਦਾਨਾਂ ਵਿੱਚ ਭਰਤ ਲਈ ਰਾਜ ਤੇ ਰਾਮ ਲਈ ਬਨਵਾਸ ਮੰਗਣਾ, ਸ਼੍ਰੀ ਰਾਮ ਜੀ ਦਾ ਖੁਸ਼ੀ-ਖੁ਼ਸ਼ੀ ਮਾਤਾ-ਪਿਤਾ ਦੀ ਆਗਿਆ ਮੰਨਣ ਲਈ ਤਿਆਰ ਹੋਣਾ ਅਤੇ ਸੀਤਾ ਜੀ ਤੇ ਲਕਸ਼ਮਣ ਜੀ ਨੂੰ ਨਾਲ ਲਿਜਾਣਾ ਦ੍ਰਿਸ਼ ਬਹੁਤ ਹੀ ਵਧੀਆ ਰਹੇ।

ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਸੋਨੂੰ ਰੱਲਾ ਨੇ ਦੱਸਿਆ ਕਿ ਸ਼੍ਰੀ ਰਾਮ ਚੰਦਰ ਜੀ ਦੀ ਭੁਮਿਕਾ ਡਾ. ਵਿਕਾਸ ਸ਼ਰਮਾ, ਸੀਤਾ ਮਾਤਾ ਜੀ ਦੀ ਭੁਮਿਕਾ ਜੁਨੇਦ, ਲਕਸ਼ਣ ਦੀ ਭੁਮਿਕਾ ਸੋਨੂੰ ਰੱਲਾ, ਦਸਰਥ ਪ੍ਰਵੀਨ ਟੋਨੀ ਸ਼ਰਮਾ, ਗੁਰੂ ਵਿਸਿ਼ਸ਼ਟ ਮਨੋਜ ਅਰੋੜਾ, ਕੋਸ਼ਲਿਆ ਗੋਰਵਾ ਬਜਾਜ, ਕੈਕਈ ਤਰਸੇਮ ਹੋਂਡਾ, ਸੁਮਿੱਤਰਾ ਗਗਨ, ਮੰਥਰਾ ਸ਼ੰਟੀ ਅਰੋੜਾ, ਸੁਮੰਤ ਅਨੀਸ਼ ਕੁਮਾਰ, ਸਾਹਿਲ ਤੇ ਅਮਰੀਸ਼ ਜੋਨੀ ਮੰਤਰੀ, ਬੰਟੀ ਵੱਲੋਂ ਦਾਸੀ ਦੀ ਭੁਮਿਕਾ ਨਿਭਾਈ ਗਈ।ਮੰਚ ਸੰਚਾਲਨ ਦੀ ਭੁਮਿਕਾ ਜਨਰਲ ਸੈਕਟਰੀ-ਕਮ-ਸਟੇਜ ਸਕੱਤਰ ਸ਼੍ਰੀ ਬਲਜੀਤ ਸ਼ਰਮਾ ਵੱਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਨਿਭਾਈ ਗਈ।



ਇਸ ਮੌਕੇ ਡਾਇਰੈਕਟਰ ਵਿਨੋਦ ਪਠਾਨ ਤੇ ਮੁਕੇਸ਼ ਬਾਂਸਲ, ਵਾਈਸ ਪ੍ਰਧਾਨ ਸੁਰਿੰਦਰ ਨੰਗਲੀਆ, ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ, ਸਰਪ੍ਰਸਤ ਹੁਕਮ ਚੰਦ, ਪੰਡਿਤ ਪੁਨੀਤ ਸ਼ਰਮਾ ਗੋਗੀ, ਮੋਹਨ ਸੋਨੀ ਹਾਰਮੋਨੀਅਮ ਵਾਦਕ, ਜਸ਼ਨ ਢੋਲਕ ਵਾਦਕ, ਯੋਗਸ਼, ਪਰੋਮਪਟਰ ਬਨਵਾਰੀ ਲਾਲ ਬਜਾਜ, ਨਵਜੋਤ ਬੱਬੀ ਤੇ ਵਿਸ਼ਾਲ ਵਿੱਕੀ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਬੰਟੀ ਸ਼ਰਮਾ, ਜਗਨਨਾਥ ਕੋਕਲਾ, ਦੀਪਕ ਦੀਪੂ, ਰਾਜੂ ਬਾਵਾ, ਜੀਵਨ ਜੁਗਨੀ, ਸਮਰ ਸ਼ਰਮਾ, ਸੰਦੀਸ਼, ਇੰਦਰਜੀਤ ਗਰਗ, ਬੀਬਾ ਬਜਾਜ, ਚੇਤਨ, ਗੋਰਾ ਸ਼ਰਮਾ, ਮਨਜੀਤ ਬੱਬੀ, ਅਸ਼ੋਕ ਕੁਮਾਰ ਟੀਟਾ ਮੌਜੂਦ ਸਨ।

LEAVE A REPLY

Please enter your comment!
Please enter your name here