*ਪੰਜਾਬ ‘ਚ ਖਾਲੀ ਰਾਜ ਸਭਾ ਸੀਟ ‘ਤੇ ਅਗਲੇ ਮਹੀਨੇ ਇਸ ਦਿਨ ਹੋਵੇਗੀ ਵੋਟਿੰਗ, ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਕੀਤਾ ਜਾਰੀ, ਸਿਆਸੀ ਗਲਿਆਰਿਆਂ ‘ਚ ਹਲਚਲ ਤੇਜ਼*

0
54

Election Commission Issues Notification: ਪੰਜਾਬ ਵਿੱਚ ਰਾਜ ਸਭਾ ਦੀ ਖਾਲੀ ਹੋਈ ਸੀਟ ਲਈ ਉਪਚੋਣ 24 ਅਕਤੂਬਰ ਨੂੰ ਹੋਵੇਗਾ। ਚੋਣ ਆਯੋਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ (AAP) ਦੇ ਨੇਤਾ ਸੰਜੀਵ ਅਰੋੜਾ ਦੇ ਲੁਧਿਆਣਾ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਵਿਧਾਇਕ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਇਸ ਸੀਟ ਤੋਂ AAP ਸਪਰੀਮੋ ਅਰਵਿੰਦ ਕੇਜਰੀਵਾਲ ਰਾਜ ਸਭਾ ਜਾ ਸਕਦੇ ਹਨ।

ਪੰਜਾਬ ਦੀ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ 24 ਅਕਤੂਬਰ ਨੂੰ ਹੋਵੇਗੀ ਅਤੇ ਉਸੇ ਹੀ ਦਿਨ ਸ਼ਾਮ ਨੂੰ ਨਤੀਜਾ ਐਲਾਨਿਆ ਜਾਵੇਗਾ। ਨਾਮਜ਼ਦਗੀ 6 ਅਕਤੂਬਰ ਤੋਂ ਭਰੀ ਜਾਵੇਗੀ।
ਪੰਜਾਬ 'ਚ ਖਾਲੀ ਰਾਜ ਸਭਾ ਸੀਟ 'ਤੇ ਅਗਲੇ ਮਹੀਨੇ ਇਸ ਦਿਨ ਹੋਵੇਗੀ ਵੋਟਿੰਗ, ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਕੀਤਾ ਜਾਰੀ, ਸਿਆਸੀ ਗਲਿਆਰਿਆਂ 'ਚ ਹਲਚਲ ਤੇਜ਼

ਹਾਲਾਂਕਿ, ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਹੈ ਕਿ ਇਸ ਸੀਟ ‘ਤੇ ਜੋ ਵੀ ਜਾਵੇਗਾ, ਉਹ ਪੰਜਾਬ ਦਾ ਪ੍ਰਤੀਨਿਧਿਤਵ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਵੀ ਹੋ ਸਕਦਾ ਹੈ—ਮਹਿਲਾ, ਕਿਸਾਨ ਜਾਂ ਵਪਾਰੀ। ਇਸ ਬਾਰੇ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here