*ਮਾਨਸਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਸੰਸਥਾਂ ਸਹਿਯੋਗ ਦੇ ਚੇਅਰਮੈਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਅੱਜ ਆਪਣੇ ਜਨਮਦਿਨ ਮੌਕੇ ਲਾਇਆ ਖੂਨਦਾਨ ਕੈੰਪ*

0
31

ਮਾਨਸਾ 24 ਸਤੰਬਰ  (ਸਾਰਾ ਯਹਾਂ/ਮੁੱਖ ਸੰਪਾਦਕ)  ਮਾਨਸਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਸੰਸਥਾਂ ਸਹਿਯੋਗ ਦੇ ਚੇਅਰਮੈਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਅੱਜ ਆਪਣੇ ਜਨਮਦਿਨ ਮੌਕੇ ਮਾਨਸਾ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਅੰਦਰ ਖੂਨਦਾਨ ਕੈੰਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 30 ਯੂਨਿਟ ਬਲੱਡ ਇਕੱਤਰ ਕੀਤਾ ਗਿਆ ਇਸ ਮੌਕੇ ਵਿੱਕੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਸਮੇ ਸਮੇ ਤੇ ਪੂਰੇ ਮਾਨਸਾ ਅੰਦਰ ਸਮਾਜ ਸੇਵਾ ਦੇ ਕਾਰਜ ਕਰਦੇ ਰਹਿੰਦੇ ਹਾਂ ਸਾਡੇ ਨੌਜਵਾਨ ਸਾਥੀ ਨਵੇਂ ਸਾਲ ਤੇ ਮੇਰੇ ਜਨਮਦਿਨ ਵਾਲੇ ਦਿਨ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਖੂਨਦਾਨ ਕੈੰਪ ਲਗਾਉਂਦੇ ਆ ਰਹੇ ਹਾਂ ਇਸੇ ਲੜੀ ਤਹਿਤ ਅੱਜ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਖੂਨਦਾਨ ਕੈੰਪ ਲਗਾਇਆ ਜਿਸ ਵਿਚ ਤੀਹ ਦੇ ਕਰੀਬ ਸਾਥੀਆਂ ਨੇ ਖੂਨਦਾਨ ਕੀਤਾ ਉਹਨਾਂ ਕਿਹਾ ਕਿ ਅਸੀਂ ਮਾਨਸਾ

ਜ਼ਿਲੇ ਦੇ ਨੌਜਵਾਨਾਂ ਨੂੰ ਹਰ ਵਾਰ ਦੀ ਤਰ੍ਹਾਂ ਅਪੀਲ ਕਰਦੇ ਕਿ ਹਮੇਸ਼ਾ ਹੀ ਨੌਜਵਾਨਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾ ਜੋ ਲੋੜਵੰਧਾਂ ਦੀ ਸਹੀ ਸਮੇ ਤੇ ਮਦਦ ਹੋ ਸਕੇ ਇਸ ਮੌਕੇ ਅਮਰੀਕ ਅਲੀਸ਼ੇਰ, ਰਾਜੀਵ ਕੱਲੋ ,ਵਰਿੰਦਰ ਬਿੱਟੂ ਚੇਅਰਮੈਨ ,ਦੀਪ ਉੱਭਾ ,ਗੁਰਸੇਵਕ ਢੂੰਡਾ ,ਐਡਵੋਕੇਟ ਰਵੀ ਰੁਪਾਲ,ਸਰਬਜੀਤ ਭੀਮਾ , ਕੁਲਦੀਪ ਗੰਡੂ,ਸੋਨੀ ਚਹਿਲ ਰਾਜੂ ਫਫੜੇ ਪ੍ਰਭਜੋਤ ਡੀਨੁ ,ਹਰਪ੍ਰੀਤ ਨੰਦਗੜ੍ਹ ,ਮਨਦੀਪ ਚਹਿਲ ,ਬੰਗੜ ਅਸਪਾਲ ਤੇ ਵੱਡੀ ਗਿਣਤੀ ਵਿੱਚ  ਨੌਜਵਾਨ ਹਾਜ਼ਰ ਸਨ

LEAVE A REPLY

Please enter your comment!
Please enter your name here