*ਸ੍ਰੀ ਬਾਲਾ ਜੀ ਭਗਤਾਂ ਵੱਲੋਂ 9ਵਾ ਸਮੂਹਿਕ ਹਫਤਾਵਾਰੀ ਹਨੂੰਮਾਨ ਚਾਲੀਸਾ ਦਾ ਪਾਠ ਪੜਿਆ ਗਿਆ*

0
17

ਗਿੱਦੜਬਾਹਾ 24 ਸਤੰਬਰ  (ਸਾਰਾ ਯਹਾਂ/ਮਨੀਸ਼ ਕੁਮਾਰ ਗਰਗ) : ਸ੍ਰੀ ਦੁੱਖ ਭੰਜਨ ਹਨੂੰਮਾਨ ਮੰਦਿਰ ਸੁਭਾਸ਼ ਨਗਰ ਗਲੀ ਨੰਬਰ 02 ਗਿੱਦੜਬਾਹਾ ਵਿਖੇ ਸ਼ਰਧਾਲੂਆਂ ਵੱਲੋਂ ਜੁਲਾਈ ਮਹੀਨੇ ਤੋ ਹਰ ਮੰਗਲਵਾਰ ਸ੍ਰੀ ਬਾਲਾ ਜੀ ਮੰਦਿਰ ਵਿਖੇ ਸਮੂਹਿਕ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ਸ਼ੁਰੂ ਕੀਤੇ ਗਏ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦੁੱਖ ਭੰਜਨ ਹਨੂੰਮਾਨ ਮੰਦਿਰ ਦੇ ਪੁਜਾਰੀ ਸ੍ਰੀ ਨੀਰਜ ਸ਼ਰਮਾ ਅਤੇ ਪ੍ਰਦੀਪ ਗੋਇਲ ਨੇ ਦੱਸਿਆ ਕਿ ਸਮੂਹ ਇਲਾਕਾ ਨਿਵਾਸੀਆਂ ਨੂੰ ਧਰਮ ਦਾ ਪ੍ਰਚਾਰ ਕਰਨ ਅਤੇ ਸ੍ਰੀ ਸਨਾਤਨ ਧਰਮ ਨਾਲ ਜੋੜਨ ਲਈ ਸ੍ਰੀ ਹਨੂੰਮਾਨ ਮੰਦਿਰ ਵਿੱਚ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ਸ਼ੁਰੂ ਕੀਤੇ ਗਏ ਹਨ। ਸ੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਕਰਨ ਨਾਲ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ, ਸਾਮੂਹਿਕ ਪਾਠ ਕਰਨ ਅਤੇ ਅਤੇ ਸੁਣਨ ਨਾਲ ਮਾਨਸਿਕ ਸ਼ਕਤੀ ਵੱਧਦੀ ਹੈ ਅਤੇ ਇਨਸਾਨ ਦਾ ਸਰੀਰ ਰੋਗ ਮੁਕਤ ਵੀ ਹੁੰਦਾ ਹੈ। ਉਨਾਂ ਦੱਸਿਆ ਕਿ ਸ੍ਰੀ ਬਾਲਾ ਜੀ ਦਾ ਪਾਠ ਕਰਨ ਨਾਲ ਇਨਸਾਨ ਦਾ ਮਨ ਬੁਰੇ ਰਸਤੇ ਵੱਲ ਨਹੀ ਜਾਦਾ। ਉਨਾਂ ਦੱਸਿਆ ਕਿ ਸ੍ਰੀ ਬਾਲਾ ਜੀ ਦਾ ਇਹ ਸਾਮੂਹਿਕ ਪਾਠ ਕਿਸੇ ਵੀ ਸੰਸਥਾ ਜਾ ਕਿਸੇ ਪਰਸਨਲ ਇਨਸਾਨ ਵੱਲੋਂ ਨਹੀ ਬਲਕਿ ਬਾਲਾ ਜੀ ਦੇ ਭਗਤਾਂ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਤੇ ਸਾਡਾ ਮੁੱਖ ਮਕਸਦ ਸਮੂਹ ਭਗਤਾਂ ਨੂੰ ਬਾਲਾ ਜੀ ਦੇ ਨਾਲ ਜੋੜਨਾ ਹੈ।ਇਸੇ ਲੜੀ ਤਹਿਤ ਅੱਜ 9ਵਾ ਸਮੂਹਿਕ ਹਫਤਾਵਾਰੀ ਹਨੂੰਮਾਨ ਚਾਲੀਸਾ ਦਾ ਪਾਠ ਪੜਿਆ ਗਿਆ। ਇਸ ਮੌਕੇ ਤੇ ਪ੍ਰਦੀਪ ਗੋਇਲ,ਦੇਵਾਸੀਸ ਗੋਇਲ, ਵਿਜੇ ਬਾਂਸਲ,ਯਸ ਸਚਦੇਵਾ, ਦੀਵਾਨ ਚੰਦ ਸਚਦੇਵਾ, ਵਨੀਤ ਬਾਂਸਲ, ਮਹਿੰਦਰ ਸਿੰਗਲਾ ,ਅਰਮਾਨ ਗਰਗ, ਰਾਘਵ ਸਿੰਘਲਾ, ਮੋਨੂ ਗਰਗ,ਕਾਲਾ ਸਿੰਘ, ਸੰਟੀ ਧੀਰ,ਰਮਨਦੀਪ ਖੱਤਰੀ, ਅਨੂਜ ਨਾਰੰਗ, ਪਵਨ ਕੁਮਾਰ ,ਦੇਵ ਸੀਸ਼ ਗੋਇਲ, ਨੀਰਜ ਸ਼ਰਮਾ, ਕੁੰਝ ਬਿਹਾਰੀ,ਹੈਪੀ ਯਾਦਵ, ਸੋਨੂੰ,ਸੌਰਵ ਬਾਂਸਲ ,ਮਨੀਸ਼ ਅਰੋੜਾ,ਕਾਲਾ ਸਿੰਘ, ਸੰਟੀ ਧੀਰ,ਸੁਭਮ ਗੋਇਲ, ਗੋਪਾਲ ਮਿੱਤਲ, ਰਾਜ ਕੁਮਾਰ ਗਰਗ, ਮਹਿੰਦਰ ਸਿੰਘ, ਸੁਰਿੰਦਰ ਕੁਮਾਰ ਗੁਰੂਗ੍ਰਾਮ ਹਰਿਆਣਾ, ਯਮੁਨਾ ਰਾਣੀ,ਪੂਨਮ ਗੋਇਲ, ਪ੍ਰਵੀਨ ਸ਼ਰਮਾ,ਸੈਲੀ ਧੀਰ, ਨੇਹਾ ਬਾਂਸਲ, ਵੀਨਾ ਗੋਇਲ, ਰਜਨੀ ਸ਼ਰਮਾ,ਰੇਖਾ ਰਾਣੀ, ਦਰਸ਼ਨਾਂ ਸੋਨੀ ਅਤੇ ਹੋਰ ਵੀ ਕਈ ਸ਼ਰਧਾਲੂਆਂ ਨੇ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ।

LEAVE A REPLY

Please enter your comment!
Please enter your name here