*ਗਊਸ਼ਾਲਾ ਵਿਖੇ ਸ਼ਿਵ ਮਹਾ ਪੁਰਾਣ ਦੀ ਕਥਾ ਸੰਪੰਨਫਿਰ ਆਜ ਮੁਝੇ ਤੁਮਕੋ ਯੇ ਰਾਜ ਬਤਾਨਾ ਹੈ ਹਸਨਾ ਹੀ ਜੀਵਨ ਹੈਹਸਤੇ ਹੀ ਜਾਣਾ ਹੈ – ਸਵਾਮੀ ਯਮੁਨਾਪੁਰੀ ਜੀ ਮਹਾਰਾਜ*

0
38

ਮਾਨਸਾ 21 -09-2025  (ਸਾਰਾ ਯਹਾਂ/ਮੁੱਖ ਸੰਪਾਦਕ)  :
ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ, ਮਾਨਸਾ ਵੱਲੋਂ ਗਊਸ਼ਾਲਾ ਵਿੱਚ ਪਹਿਲੀ ਵਾਰ
ਮਾਨਸਾ ਵਿਖੇ ਸ਼ਿਵ ਮਹਾ ਪੁਰਾਣ ਕਥਾ ਦਾ ਆਯੋਜਨ ਕੀਤਾ ਗਿਆ ਜੋ ਕਿ ਮਿਤੀ 15-09-
2025 ਤੋਂ 21-09-2025 ਤੱਕ ਗਊਸ਼ਾਲਾ ਵਿਖੇ ਸ਼ਾਮ ਨੂੰ 3 ਵਜੇ ਤੋਂ 6 ਵਜੇ ਤੱਕ
ਰੋਜਾਨਾ ਚੱਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਗਉਸ਼ਾਲਾ ਦੇ ਪ੍ਰਧਾਨ ਮੁਕੇਸ਼
ਕੁਮਾਰ ਮੋਨੂੰ ਦਾਨੇਵਾਲੀਆ ਅਤੇ ਜਨਰਲ ਸਕੱਤਰ ਮਨੀਸ਼ ਕੁਮਾਰ ਬੱਬੂ ਰੜ੍ਹ ਵਾਲੇ
ਨੇ ਦੱਸਿਆ ਕਿ ਇਸ ਕਥਾ ਦੇ ਸਬੰਧ ਵਿੱਚ ਸਾਰੇ ਸ਼ਹਿਰ ਵਿੱਚ ਸਾਰੀਆਂ ਜਾਗਰਣ ਮੰਡਲੀਆਂ
ਦੇ ਸਹਿਯੋਗ ਨਾਲ ਪ੍ਰਭਾਤ ਫੇਰੀ ਲਗਾਤਾਰ ਚੱਲੀ। ਉਹਨਾਂ ਜਾਣਕਾਰੀ ਦਿੰਦਿਆ ਦੱਸਿਆ
ਕਿ ਅੱਜ ਦੀ ਪ੍ਰਭਾਤ ਫੇਰੀ ਸ਼ਹਿਰ ਦੇ ਵੱਖ ਵੱਖ ਕੋਨਿਆ ਤੋਂ ਹੁੰਦੀ ਹੋਈ ਇੱਕ ਗਊ


ਭਗਤ ਰਵਿੰਦਰ ਕੁਮਾਰ ਜਿੰਦਲ ਅਤੇ ਦੀਪਕ ਜਿੰਦਲ (ਰਵਿੰਦਰਾ ਟ੍ਰੇਡਿੰਗ ਕੰਪਨੀ ਵਾਲੇ) ਦੇ
ਘਰ ਵਿਖੇ ਪਹੁੰਚੀ ਜਿੱਥੇ ਉਹਨਾਂ ਦਾ ਫੁਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ
ਗਿਆ। ਸੰਕੀਰਤਨ ਦੌਰਾਨ ਜਦੋਂ ਇੱਕ ਭਗਤ ਨੇ…… ਮੇਰੇ ਭੋਲੇ ਨੇ ਜਹਾਜ ਬਣਾਇਆ ,
ਆਜੋ ਜਿਹਨੇ ਪਾਰ ਲੰਘਣਾ…… ਮਿੱਠੀ ਲੱਗਦੀ ਭੋਲੇ ਤੇਰੀ ਬਾਣੀ, ਵੇਲੇ ਅੰਮ੍ਰਿਤ
ਦੇ…… ਭਰੇ ਰਹਿਣ ਭੰਡਾਰੇ ਤੇਰੇ ……… ਗਊਆਂ ਦੀ ਸੇਵਾ ਕਰਨ ਵਾਲਿਆ………
ਗਾਇਆ ਤਾਂ ਪੰਡਾਲ ਦੇ ਵਿੱਚ ਬੈਠੇ ਭਗਤ ਸ਼ਿਵ ਦੇ ਰੰਗ ਵਿੱਚ ਰੰਗੇ ਗਏ ਅਤੇ
ਉਹਨਾਂ ਨੱਚ ਨੱਚ ਕੇ ਧਮਾਲਾਂ ਪਾ ਦਿੱਤੀਆਂ। ਅਖੀਰ ਤੇ ਆਰਤੀ ਹੋਣ ਉਪਰੰਤ
ਗਊਸ਼ਾਲਾ ਕਮੇਟੀ ਵੱਲੋਂ ਰਵਿੰਦਰ ਕੁਮਾਰ ਜਿੰਦਲ ਅਤੇ ਦੀਪਕ ਜਿੰਦਲ (ਰਵਿੰਦਰਾ
ਟ੍ਰੇਡਿੰਗ ਕੰਪਨੀ ਵਾਲੇ) ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ
ਪਰਿਵਾਰ ਨੂੰ ਇੱਕ ਤੁਲਸੀ ਮਾਤਾ ਦਾ ਪੌਦਾ ਵੀ ਦਿੱਤਾ ਗਿਆ। ਸੰਕੀਰਤਨ ਦੌਰਾਨ ਸਟੇਜ
ਸਕੱਤਰ ਦੀ ਭੂਮਿਕਾ ਬਿੰਦਰ ਪਾਲ ਨੇ ਬਾਖੂਬੀ ਨਿਭਾਈ।

ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਦੀ ਕਥਾ ਦਾ
ਪ੍ਰਵਚਨ ਕਰਦਿਆਂ ਮਹਾਂ ਮੰਡਲੇਸ਼ਵਰ ਸ਼ਿਵ ਯੋਗੀ ਸ਼੍ਰੀ ਸ਼੍ਰੀ 1008 ਸਵਾਮੀ ਯਮੁਨਾਪੁਰੀ
ਜੀ ਮਹਾਰਾਜ ਹਰਿਦੁਆਰ ਵਾਲਿਆਂ ਨੇ ਅਮ੍ਰਿਤਮਈ ਕਥਾ ਦੀ ਵਰਖਾ ਕਰਦਿਆਂ ਭਜਨ

ਗਾਇਆ ਕਿ ਜਦੋਂ ਮਨ ਡੋਲੇ ਤੇਰਾ, ਗੁਰਾਂ ਦੇ ਚਰਨੀ ਆਇਆ ਕਰ………ਜਦੋਂ ਮਨ
ਡੋਲੇ ਤੇਰਾ ਸ਼ਿਵਾਲਯਾ ਮੰਦਰ ਅਇਆ ਕਰ………। ਸਭ ਕੁਛ ਔਰ ਸਾਰੇ ਕਰਮ ਭਗਵਾਨ
ਕੋ ਅਰਪਿਤ ਕਰਦੋ, ਫਿਰ ਪ੍ਰਮਾਤਮਾ ਆਪਕੇ ਨਿਰਲੇਪ ਕਰਦੇਗਾ। ਉਹਨਾਂ ਕਿਹਾ ਕਿ ਅੱਛਾ
ਭਗਵਾਨ ਤੇਰੀ ਮਰਜੀ, ਕੁਛ ਵੀ ਹੋ ਜਾਏ ਸ਼ਿਕਾਇਤ ਨਹੀਂ ਕਰਨੀ, ਧੰਨਵਾਦ ਹੀ ਕਰਨਾ ਹੈ।
ਉਹਨਾਂ ਕਿਹਾ ਕਿ ਮਾਤਾ ਪਿਤਾ ਸਿਰਫ ਜਨਮ ਦਿੰਦਾ ਹੈ, ਜੀਵ ਕਿਸਮਤ ਅਪਣੀ ਲੈ ਕੇ
ਆਉਦਾ ਹੈ, ਬਿਰਲੇ ਹੀ ਹੁੰਦੇ ਨੇ ਨਾਮ ਦੇ ਵਪਾਰੀ, ਪ੍ਰਾਰਥਨਾ ਦਾ ਮਤਲਬ ਹੈ,
ਅਹੋ ਭਾਗ ( ਧੰਨਵਾਦ)


ਅੱਜ ਦੀ ਕਥਾ ਦੀ ਜੋਤੀ ਪ੍ਰਚੰਡ ਦੀ ਪਵਿੱਤਰ ਰਸਮ ਅਤੇ ਹਵਨ ਦੀ ਰਸਮ
ਭੀਮ ਸੈਨ ਹੈਪੀ ਅਤੇ ਤਰਸੇਮ ਚੰਦ ਪੱਪੂ ਅਤੇ ਉਹਨਾਂ ਦੇ ਪਰਿਵਾਰ ਨੇ ਬਾਖੂਬੀ
ਨਿਭਾਈ ਅਤੇ ਆਰਤੀ ਦੀ ਰਸਮ ਵੀ ਇਹਨਾਂ ਤੋਂ ਇਲਾਵਾ ਤਰਸੇਮ ਚੰਦ ਤੇਲ ਵਾਲੇ (
ਕਲੌਨਾਈਜਰ) ਅਤੇ ਉਹਨਾਂ ਦੇ ਪਰਿਵਾਰ ਨੇ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ। ਇਸ
ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਅਤੇ ਹੋਰਨਾਂ ਦਾਨੀ ਭਗਤਾਂ
ਜਿੰਨ੍ਹਾ ਨੇ ਵੀ ਸਹਿਯੋਗ ਦਿੱਤਾ ਗਊਸ਼ਾਲਾ ਕਮੇਟੀ ਵੱਲੋਂ ਸਭ ਦਾ ਧੰਨਵਾਦ ਕੀਤਾ
ਗਿਆ ਅਤੇ ਸਭ ਨੂੰ ਸਨਮਾਨਿਤ ਕੀਤਾ ਗਿਆ। ਗਊਸ਼ਾਲਾ ਵਿਖੇ ਭੋਗ ਉਪਰੰਤ
ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਵਾਇਸ
ਪ੍ਰਧਾਨ ਮਾਸ਼ਟਰ ਹਾਕਮ ਚੰਦ, ਕੈਸ਼ੀਅਰ ਧਰਮਪਾਲ ਚਾਂਦਪੁਰੀਆਂ, ਚੇਅਰਮੈਨ ਅਸ਼ੋਕ
ਚਾਂਦਪੁਰੀਆ, ਵਿਸ਼ਾਲ ਜੈਨ ਗੋਲਡੀ ਸੀਨੀਅਰ ਵਾਇਸ ਪ੍ਰਧਾਨ ਨਗਰ ਕੌਸਲ, ਚੰਦਨ ਸਿੰਗਲਾ
ਐਲ.ਆਈ.ਸੀ., ਪ੍ਰੇਮ ਨਾਥ ਨੰਦਗੜ੍ਹ, ਰੁਲਦੂ ਰਾਮ ਰੋੜੀ ਵਾਲੇ, ਜਗਦੀਸ਼ ਰਾਏ,
ਭੋਲਾ ਰਾਮ ਰੇਹ ਵਾਲੇ, ਸੁਭਾਸ਼ ਅੱਕਾਵਾਲੀ, ਇਸ਼ਵਰ ਗੋਇਲ , ਮੁਨੀਸ਼ ਪਿੰਟੂ ਲੈਹਰੀ
ਅਤੇ ਪ੍ਰਦੀਪ ਭੋਲੂ ਅੱਕਾਂਵਾਲੀ ਹਾਜਰ ਸਨ।

LEAVE A REPLY

Please enter your comment!
Please enter your name here