

ਮਾਨਸਾ 15 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ) ਗਊਸ਼ਾਲਾ ਖੋਖਰ ਕਲਾਂ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਬਣਾਈ ਗਈ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਦੇ ਐਕਟਿਵ ਮੈਂਬਰਾਂ ਦੀ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਅਸ਼ਵਨੀ ਜਿੰਦਲ ਨੇ ਦੱਸਿਆ ਕਿ ਇਹ ਮੀਟਿੰਗ ਬੁਲਾਉਣ ਦਾ ਮਕਸਦ ਗਊਸ਼ਾਲਾ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਚਲਾਉਣ ਲਈ ਗਊ ਭਗਤਾਂ ਨੂੰ ਗਊਸ਼ਾਲਾ ਦੇ ਪ੍ਰਬੰਧਾ ਬਾਰੇ ਜਾਣਕਾਰੀ ਦੇਣਾ ਅਤੇ ਪ੍ਰਬੰਧਾਂ ਨੂੰ ਚਲਾਉਣ ਵਿੱਚ ਆ ਰਹੀਆਂ ਦਿੱਕਤਾ ਬਾਰੇ ਜਾਣਕਾਰੀ ਦੇਣਾ ਅਤੇ ਪ੍ਰਬੰਧਾਂ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਸਹਿਯੋਗ ਦੀ ਮੰਗ ਕਰਨਾ ਸੀ।ਇਸ ਮੌਕੇ ਬੋਲਦਿਆਂ ਕਮੇਟੀ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ 1200 ਦੇ ਕਰੀਬ ਗਊਵੰਸ਼ ਇਸ ਸਮੇਂ ਸ਼ਹਿਰ ਵਾਸੀਆਂ ਅਤੇ ਪਿੰਡਾਂ ਤੋਂ ਮੀਲ ਰਹੇ ਸਹਿਯੋਗ ਸਦਕਾ ਵਧੀਆ ਢੰਗ ਨਾਲ ਹੋ ਰਹੀ ਹੈ ਪਰ ਗਊਸ਼ਾਲਾ ਕਮੇਟੀ ਮੈਂਬਰਾਂ ਦੀ ਸੋਚ ਹੈ ਕਿ ਸ਼ਹਿਰ ਵਿੱਚ ਘੁੰਮ ਰਹੇ ਅਤੇ ਹਾਦਸਿਆਂ ਦਾ ਕਾਰਨ ਬਣ ਰਹੇ ਬੇਸਹਾਰਾ ਗਊਵੰਸ਼ ਨੂੰ ਗਊਸ਼ਾਲਾ ਲਿਜਾਇਆ ਜਾਵੇ ਇਸ ਲਈ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐਸ.ਡੀ.ਐਮ.ਕਾਲਾ ਰਾਮ ਕਾਂਸਲ ਨੇ ਗਊਸ਼ਾਲਾ ਕਮੇਟੀ ਵਲੋਂ ਗਊਸ਼ਾਲਾ ਵਿਖੇ ਗਊਸ਼ਾਲਾ ਕਮੇਟੀ ਵਲੋਂ ਗਊਵੰਸ਼ ਦੀ ਸੰਭਾਲ ਲਈ ਕੀਤੇ ਜਾਂਦੇ ਕੰਮਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗਊਸ਼ਾਲਾ ਕਮੇਟੀ ਨੂੰ ਕਿਸੇ ਵੀ ਤਰ੍ਹਾਂ ਦੇ ਫੰਡਾਂ ਦੀ ਘਾਟ ਨਾ ਆਵੇ ਇਸ ਲਈ ਉਹ ਹਰ ਸੰਭਵ ਯਤਨ ਕਰਨਗੇ। ਗਊਸ਼ਾਲਾ ਕਮੇਟੀ ਮੈਂਬਰ ਸੁਨੀਲ ਕੁਮਾਰ ਨੇ ਵਿਸਥਾਰ ਵਿਚ ਗਊਸੇਵਾ ਲਈ ਇੱਕਠੇ ਕੀਤੇ ਜਾਂਦੇ ਫੰਡਾਂ ਅਤੇ ਗਊਵੰਸ਼ ਦੀ ਸੰਭਾਲ ਤੇ ਹੋਣ ਵਾਲੇ ਖਰਚਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਗਊਸੇਵਾ ਨਾਲ ਜੋੜਨ ਦੀ ਬੇਨਤੀ ਕੀਤੀ ਅਤੇ ਸਰਕਾਰ ਨੂੰ ਕਾਓ ਸੈਸ ਦੇ ਇੱਕਠੇ ਕੀਤੇ ਜਾਂਦੇ ਪੈਸੇ ਸਿਰਫ ਤੇ ਸਿਰਫ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਨੂੰ ਦੇਣ ਦੀ ਅਪੀਲ ਕੀਤੀ।ਇਸ ਮੌਕੇ ਤਰਸੇਮ ਸਿੰਗਲਾ ਖੋਖਰ ਪ੍ਰਧਾਨ ਜ਼ਿਲ੍ਹਾ ਭੱਠਾ ਐਸੋਸੀਏਸ਼ਨ, ਰਜਿੰਦਰ ਪਾਤੜਾਂ,ਸੰਜੀਵ ਕੁਮਾਰ ਭੀਖੀ, ਨਵਦੀਪ ਜਿੰਦਲ ਰੋਮਾਂਜਾ,ਬੰਬੇ ਗੋਇਲ ਚੰੜੀਗੜ,ਰਾਜੂ ਬਾਂਸਲ ਮਾਨਸਾ ਸਟੀਲ, ਮਹਾਂਵੀਰ ਜੈਨ ਪਾਲੀ,ਮਨੋਜ ਬਾਂਸਲ,ਗੋਰਾ ਲਾਲ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਰ ਸਾਲ ਗਊਸ਼ਾਲਾ ਖੋਖਰ ਲਈ ਪੰਜਾਹ ਹਜ਼ਾਰ ਰੁਪਏ ਅਤੇ ਇੱਕ ਲੱਖ ਰੁਪਏ ਦੀ ਸਹਿਯੋਗੀ ਰਾਸ਼ੀ ਦੇਣ ਦੀ ਪੇਸ਼ਕਸ਼ ਕੀਤੀ।
ਇਸ ਮੌਕੇ ਬਲਜੀਤ ਸ਼ਰਮਾਂ ਜਿਨ੍ਹਾਂ ਦਾ ਗਊਸੇਵਾ ਲਈ ਵੱਡਾ ਸਹਿਯੋਗ ਰਹਿੰਦਾ ਹੈ ਨੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੰਜੀਵ ਕੁਮਾਰ, ਭੂਸ਼ਨ ਮੱਤੀ,ਪ੍ਰਵੀਨ ਟੋਨੀ ਸ਼ਰਮਾਂ, ਸ਼ਾਮ ਲਾਲ ਗੋਇਲ,ਮਨੋਜ ਕੁਮਾਰ ਗੋਇਲ, ਧੰਨਦੇਵ ਗਰਗ, ਮਾਸਟਰ ਸਤੀਸ਼ ਗਰਗ ਸਮੇਤ ਮੈਂਬਰ ਹਾਜ਼ਰ ਸਨ।























