

ਗਿੱਦੜਬਾਹਾ (ਸਾਰਾ ਯਾਹਾ/ ਮਨੀਸ਼ ਗਰਗ) : ਦਿਵ੍ਯ ਜ੍ਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਹੋ ਰਹੀ ਪੰਜ ਦਿਨਾਂ ਦੀ ਸ਼੍ਰੀ ਰਾਮ ਕਥਾ ਦੇ ਪ੍ਰਚਾਰ-ਪਸਾਰ ਲਈ ਸੰਸਥਾਨ ਵੱਲੋਂ ਵੱਖ-ਵੱਖ ਮੰਦਰਾਂ ਤੋਂ ਸੰਧਿਆ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਸ਼੍ਰੀ ਹਨੁਮਾਨ ਮੰਦਰ, ਬੈਂਟਾਬਾਦ ਤੋਂ ਪੰਜਵੀਂ ਸੰਧਿਆ ਫੇਰੀ ਕੱਢੀ ਗਈ। ਸੰਧਿਆ ਫੇਰੀ ਦੀ ਸ਼ੁਰੂਆਤ ਸੁਭਾਸ਼ ਲੀਲੀ ਜੈਣ, ਚੇਅਰਮੈਨ ਹਨੁਮਾਨ ਮੰਦਰ ਬੈਂਟਾਬਾਦ, ਤਿਲਕ ਰਾਜ, ਸੁੰਦਰ ਲਾਲ, ਘਨਸ਼ਿਆਮ ਦਾਸ ਮਿੱਡਾ, ਸੁਆਮੀ ਗਿਆਨੇਸ਼ਆਨੰਦ, ਸੁਆਮੀ ਮਾਨਵਿੰਦ੍ਰਆਨੰਦ, ਅਤੇ ਸੁਆਮੀ ਜਸਪਾਲ ਵੱਲੋਂ ਨਾਰੀਅਲ ਫੋੜ ਕੇ ਅਤੇ ਪ੍ਰਭੂ ਦੀ ਪੂਜਾ ਕਰਕੇ ਕੀਤੀ ਗਈ। ਇਸ ਤੋਂ ਬਾਅਦ ਦਿਵ੍ਯ ਜ੍ਯੋਤੀ ਜਾਗ੍ਰਿਤੀ ਸੰਸਥਾਨ ਦੀਆਂ ਸਾਧਵੀ ਭੈਣਾਂ ਨੇ ਪ੍ਰਭੂ ਦੇ ਭਜਨ ਗਾ ਕੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ।ਇਸ ਮੌਕੇ ਤੇ ਦਿਵ੍ਯ ਗੁਰੂ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੇ ਸ਼ਿਸ਼੍ਯ ਸੁਆਮੀ ਗਿਆਨੇਸ਼ਆਨੰਦ ਨੇ ਕਿਹਾ ਕਿ ਇਕ ਪਾਸੇ ਜਿੱਥੇ ਦੁਨੀਆ ਭੌਤਿਕਵਾਦ ਦੇ ਪਿੱਛੇ ਦੌੜ ਰਹੀ ਹੈ, ਉੱਥੇ ਦਿਵ੍ਯ ਜ੍ਯੋਤੀ ਜਾਗ੍ਰਿਤੀ ਸੰਸਥਾਨ ਆਤਮਿਕਤਾ ਦੇ ਪ੍ਰਚਾਰ ਲਈ ਲਗਾਤਾਰ ਯਤਨਸ਼ੀਲ ਰਿਹਾ ਹੈ।ਅੱਜ ਦਾ ਸਮਾਜ ਵੀ ਇਹ ਗੱਲ ਸਮਝਣ ਲੱਗ ਪਿਆ ਹੈ ਕਿ ਆਧਿਆਤਮ ਸਿਰਫ਼ ਬੁਜ਼ੁਰਗਾਂ ਜਾਂ ਇਕਾਂਤ ਪਸੰਦ ਲੋਕਾਂ ਲਈ ਨਹੀਂ ਹੈ, ਜੋ ਉਹ ਆਪਣੇ ਖਾਲੀ ਸਮੇਂ ਵਿੱਚ ਕਰਦੇ ਹਨ, ਸਗੋਂ ਇਹ ਤਾਂ ਇੱਕ ਸ਼ਾਂਤਮਈ ਅਤੇ ਸੁਖਮਈ ਜੀਵਨ ਜੀਊਣ ਦੀ ਕਲਾ ਹੈ।ਜਿਸ ਸ਼ਾਂਤੀ ਦੀ ਖੋਜ ਅਸੀਂ ਬਾਹਰੀ ਸੰਸਾਰ ਵਿੱਚ ਕਰਦੇ ਹਾਂ, ਉਹ ਅਸਲ ਵਿੱਚ ਸਾਡੇ ਅੰਦਰ ਹੀ ਆਤਮਿਕ ਪੱਧਰ ’ਤੇ ਮੌਜੂਦ ਹੈ। ਲੋੜ ਹੈ ਤਾਂ ਸਿਰਫ ਸਮੇਂ ਦੇ ਪੂਰਨ ਸਤਿਗੁਰੂ ਦੀ, ਜੋ ਸਾਨੂੰ ਆਤਮਿਕ ਜਗਤ ਨਾਲ ਜੋੜ ਸਕਣ।ਇਸ ਫੇਰੀ ਨੇ ਸਥਾਨਕ ਨਿਵਾਸੀਆਂ ਨੂੰ ਆਪਣੀ ਵਿਅਸਤ ਜੀਵਨ ਚਾਲੀ ਤੋਂ ਸਮਾਂ ਕੱਢ ਕੇ ਆਧਿਆਤਮਿਕ ਜਾਗਰੂਕਤਾ ਰਾਹੀਂ ਸ਼ਾਂਤਮਈ ਜੀਵਨ ਜੀਊਣ ਦੀ ਤਰੀਕਾ ਜਾਣਣ ਲਈ ਪ੍ਰੇਰਿਤ ਕੀਤਾ।ਨਾਲ ਹੀ, ਇਹ ਫੇਰੀ ਨਿਵਾਸੀਆਂ ਨੂੰ ਪੰਜ ਦਿਨਾਂ ਦੀ ਸ਼੍ਰੀ ਰਾਮ ਕਥਾ ਵਿੱਚ ਭਾਗ ਲੈਣ ਲਈ ਵੀ ਨਿਮੰਤਰਣ ਦੇਣ ਦਾ ਸਾਧਨ ਬਣੀ।ਫੇਰੀ ਦਾ ਸਮਾਪਨ ਪ੍ਰਭੂ ਦੀ ਪਾਵਨ ਆਰਤੀ ਨਾਲ ਕੀਤਾ ਗਿਆ।























