

ਮਾਨਸਾ, 07 ਸਤੰਬਰ:- (ਸਾਰਾ ਯਹਾ/ਗੁਰਪ੍ਰੀਤ ਧਾਲੀਵਾਲ) : ਪੰਜਾਬ ਦੇ ਲੋਕਾਂ ਨੂੰ ਮਦਦ ਨਹੀਂ ਸਹਿਯੋਗ ਦੀ ਜ਼ਰੂਰਤ ਹੈ। ਪੰਜਾਬ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਗਰੀਬ ਲੋਕਾਂ ਦੇ ਘਰ ਡਿੱਗ ਗਏ ਹਨ ਅਤੇ ਬਹੁਤ ਸਾਰੇ ਘਰਾਂ ਦੀਆਂ ਛੱਤਾਂ ਚਿਉਂ ਰਹੀਆਂ ਹਨ। ਜਿਸ ਨਾਲ ਘਰਾਂ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਸੋ ਕਿਸੇ ਦਾ ਵੀ ਕੋਈ ਜਾਨੀਂ ਮਾਲੀ ਨੁਕਸਾਨ ਨਾ ਹੋਵੇ ਇਸ ਲਈ ਆਪ ਵਰਕਰਾਂ ਦੀ ਮਦਦ ਨਾਲ ਮੀਂਹ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਛੱਤਾਂ ਤੇ ਪਾਉਣ ਲਈ ਤਰਪਾਲਾਂ ਵੰਡੀਆਂ ਜਾ ਰਹੀਆਂ ਹਨ।
ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ ਰਾਮਗੜ੍ਹੀਆ, ਹਲਕਾ ਕੌਆਡੀਨੇਟਰ ਰਾਜੂ ਖਾਲਸਾ, ਬਲਾਕ ਪ੍ਰਧਾਨ ਵੀਰਪਾਲ ਕੌਰ, ਸਰਪੰਚ ਵੀਰਵਲ ਸਿੰਘ ਬਰਨਾਲਾ ਆਪਣੇ ਪਿੰਡ ਦੇ ਵਿੱਚ ਜਿੰਨ੍ਹਾਂ ਦੇ ਮਕਾਨ ਢਹਿ ਗਏ ਅਤੇ ਜਿਨ੍ਹਾਂ ਦੀਆਂ ਛੱਤਾਂ ਵਿੱਚੋਂ ਪਾਣੀ ਚਿਉਂਦਾ ਸੀ ਉਹਨਾਂ ਦੀ ਮਦਦ ਲਈ ਘਰ ਘਰ ਜਾ ਕੇ ਤਰਪਾਲਾਂ ਵੰਡੀਆਂ। ਇਸ ਮੌਕੇ ਤੇ ਮਾਨਸਾ ਡਿਪਟੀ ਕਮਿਸ਼ਨਰ ਮੈਡਮ ਨਵਜੋਤ ਕੌਰ ਵਿਸ਼ੇਸ਼ ਤੌਰ ਤੇ ਮੀਂਹ ਤੋਂ ਪ੍ਰਭਾਵਿਤ ਘਰਾਂ ਦੇ ਪਰਿਵਾਰਾਂ ਨੂੰ ਮਿਲੇ। ਧੰਨਵਾਦ ਕਰਦੇ ਹਾਂ ਪਟਵਾਰੀ ਸਾਹਿਬ ਸਾਡੀ ਛੋਟੀ ਭੈਣ ਸੁਖਪ੍ਰੀਤ ਕੌਰ ਦਾ ਜਿਨ੍ਹਾਂ ਨੇ ਵਰਦੇ ਮੀਂਹ ਵਿੱਚ ਜਾ ਕੇ ਮੌਕੇ ਦੀ ਰਿਪੋਰਟ ਬਣਾਈ ਅਤੇ ਤਰਪਾਲਾਂ ਮੁਹੱਈਆ ਕਰਵਾਈਆਂ। ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ ਰਾਮਗੜ੍ਹੀਆ ਨੇ ਦੱਸਿਆ ਕਿ ਆਪ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਮੋਢਾ ਨਾਲ ਮੋਢਾ ਲਾ ਕੇ ਖੜੀ ਹੈ। ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਦਾ ਕਾਰਜ ਅੱਜ ਡੇਰਾ ਬਾਬਾ ਭਾਈ ਗੁਰਦਾਸ ਏਰੀਏ ਅਤੇ ਗੰਗਾਂ ਮਿੱਲ ਕੋਲ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਦਿੱਤੀਆਂ ਗਈਆਂ ਤਾਂ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੇ ਰਹਿਣ ਬਸੇਰਾ ਠੀਕ ਹੋ ਸਕਣ।























