*ਨੇਤਰਦਾਨੀ ਰਚਨਾ ਰਾਣੀ ਦੇ ਪਰਿਵਾਰ ਦਾ ਕੀਤਾ ਸਨਮਾਨ*

0
209

 ਮਾਨਸਾ, 07 ਸਤੰਬਰ (ਸਾਰਾ ਯਹਾਂ/ਜਗਤਾਰ ਧੰਜਲ) : ਸ਼੍ਰੀ ਮਤੀ ਰਚਨਾ ਰਾਣੀ ਧਰਮਪਤਨੀ ਅਸ਼ੋਕ ਗਰਗ ਦੀ ਮੌਤ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਅਪੈਕਸ ਕਲੱਬ ਮਾਨਸਾ ਦੀ ਨੇਤਰਦਾਨ ਪ੍ਰਚਾਰ ਮੁਹਿੰਮ ਤਹਿਤ ਸ਼ੰਕਰਾ ਆਈ ਬੈਂਕ ਲੁਧਿਆਣਾ ਦੀ ਟੀਮ ਰਾਹੀਂ ਦਾਨ ਕਰਵਾ ਕੇ ਦੋ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ ਗਿਆ ਅਤੇ ਮਾਨਸਾ ਸਾਇਕਲ ਗਰੁੱਪ ਦੀ ਰੁੱਖ ਬਚਾਓ ਵਾਤਾਵਰਣ ਬਚਾਓ ਮੁਹਿੰਮ ਤਹਿਤ ਮਿ੍ਤਕਾ ਦਾ ਸੰਸਕਾਰ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਰਾਹੀਂ ਕੀਤਾ ਗਿਆ ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਪਰਿਵਾਰ ਦਾ ਅੱਖਾਂ ਦਾਨ ਦੇ ਕੇ ਦੋ ਜ਼ਿੰਦਗੀਆਂ ਰੋਸ਼ਨ ਕਰਨ ਅਤੇ ਸੰਸਕਾਰ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਰਾਹੀਂ ਕਰਵਾ ਕੇ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦੇਣ ਲਈ ਅੰਤਿਮ ਅਰਦਾਸ ਮੌਕੇ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਪ੍ਰੇਮ ਅਰੋੜਾ, ਕਲੱਬ ਦੇ ਸਰਪ੍ਰਸਤ ਸੁਰੇਸ਼ ਜਿੰਦਲ, ਵਾਇਸ ਪ੍ਰਧਾਨ ਅਸ਼ਵਨੀ ਜਿੰਦਲ, ਭੁਪੇਸ਼ ਜਿੰਦਲ, ਪ੍ਰਵੀਨ ਟੋਨੀ ਸ਼ਰਮਾਂ, ਬਲਜੀਤ ਸ਼ਰਮਾਂ, ਡਾਕਟਰ ਤੇਜਿੰਦਰਪਾਲ ਸਿੰਘ ਰੇਖੀ,ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾਂ, ਡਾਕਟਰ ਜਨਕ ਰਾਜ ਸਿੰਗਲਾ,ਡਾਕਟਰ ਵਿਕਾਸ ਸ਼ਰਮਾ ਸਮੇਤ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here