*ਪੌਦਿਆਂ ਨਾਲ ਹੀ ਸਾਡਾ ਜੀਵਨ- ਡਾ ਜਨਕ ਰਾਜ/ ਸਰਕਾਰੀ ਸਕੂਲ ਨੰਗਲ ਕਲਾਂ ਵਿਖੇ ਲਾਏ 60 ਪੌਦੇ*

0
33

ਮਾਨਸਾ, 24 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਵਾਤਾਵਰਣ ਨੂੰ ਸੋਹਣਾ ਤੇ ਪ੍ਰਦੂਸ਼ਣ ਰਹਿਤ ਬਣਾ ਕੇ ਰੱਖਣ ਲਈ ਜੈ ਸ਼੍ਰੀ ਕ੍ਰਿਸ਼ਨਾ ਪਲਾਂਟੇਸ਼ਨ ਸੁਸਾਇਟੀ ਨੇ ਸਰਕਾਰੀ ਸਕੂਲ ਨੰਗਲ ਕਲਾਂ ਵਿਖੇ 60 ਪੌਦੇ ਲਾਏ ਤੇ ਇੰਨਾਂ ਪੌਦਿਆਂ ਦੀ ਸਾਂਭ ਸੰਭਾਲ ਦਾ ਸੰਕਲਪ ਲਿਆ। ਸੁਸਾਇਟੀ ਦਾ ਕਹਿਣਾ ਹੈ ਕਿ ਪੌਦੇ, ਦਰੱਖਤ ਬਣਕੇ ਹੀ ਸਾਡੇ ਤੰਦਰੁਸਤ ਭਵਿੱਖ ਲਈ ਤਰਜਮਾਨ ਬਣਦੇ ਹਨ। ਸੁਸਾਇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ, ਡਾ ਜਨਕ ਰਾਜ ਸਿੰਗਲਾ, ਨੌਜਵਾਨ ਹਰਪ੍ਰੀਤ ਫੌਜੀ ਨੇ ਕਿਹਾ ਕਿ ਧਰਤੀ ਤੇ ਵੱਧ ਤੋਂ ਵੱਧ ਪੌਦੇ ਹੋਣੇ ਜਰੂਰੀ ਹਨ, ਕਿਉਂਕਿ ਜਿਸ ਤੇਜੀ ਨਾਲ ਗਲੋਬਲ ਵਾਰਮਿੰਗ (ਤਪਸ਼) ਵਧ ਰਹੀ ਹੈ। ਉਸ ਨਾਲ ਅਸੀਂ ਬੀਮਾਰੀਆਂ ਦੀ ਗ੍ਰਿਫ਼ਤ ਵਿੱਚ ਆ ਰਹੇ ਹਾਂ। ਉਨਾਂ ਕਿਹਾ ਕਿ ਧਰਤੀ ਤੇ ਮਨੁੱਖ ਦੇ ਤੰਦਰੁਸਤ ਤੇ ਨਰੋਆ ਰਹਿਣ ਲਈ ਪੌਦੇ, ਦਰੱਖਤ ਹੋਣੇ ਬਹੁਤ ਜਰੂਰੀ ਹਨ ਕਿਉਂਕਿ ਇਹ ਸਾਨੂੰ ਆਕਸੀਜਨ ਦਿੰਦੇ ਹਨ, ਪਾਣੀ, ਸੋਹਣਾ ਵਾਤਾਵਰਣ ਦਿੰਦੇ ਹਨ। ਜਿਸ ਨਾਲ ਅਸੀਂ ਬੀਮਾਰੀਆਂ, ਪ੍ਰਦੂਸ਼ਣ ਤੋਂ ਬਚਦੇ ਹਾਂ। ਉਨਾਂ ਇਸ ਦੌਰਾਨ ਵਿਦਿਆਰਥੀਆਂ ਨੂੰ ਵੀ ਪੌਦਿਆਂ ਨਾਲ ਮੋਹ ਪਾਲਣ ਨੂੰ ਜਿੰਦਗੀ ਨਾਲ ਮੋਹ ਪਾਉਣ ਦਾ ਰਾਹ ਦੱਸਦਿਆਂ ਕਿਹਾ ਕਿ ਪੌਦਿਆਂ, ਦਰੱਖਤਾਂ ਕਰਕੇ ਹੀ ਅਸੀਂ ਧਰਤੀ ਤੇ ਹਾਂ। ਉਨਾਂ ਕਿਹਾ ਕਿ ਸੁਸਾਇਟੀ ਇਸ ਮਕਸਦ ਨੂੰ ਲੈ ਕੇ ਹਰ ਇੱਕ ਨੂੰ ਪ੍ਰਕਿਰਤੀ ਨਾਲ ਜੋੜਣ ਦਾ ਯਤਨ ਕਰ ਰਹੀ ਹੈ। ਇਸ ਮੌਕੇ ਜਿੰਮੀ ਭੰਮਾ ,ਮਨੋਜ ਗਰਗ, ਬਲਵੀਰ ਅਗਰੋਈਆ, ਵਿੱਕੀ, ਹਰਕਿਸ਼ਨ ਸ਼ਰਮਾ, ਨੀਰਜ ਕੁਮਾਰ, ਰਮੇਸ਼ ਜੈਨ, ਰਕੇਸ਼ ਕਾਕਾ, ਹਰੀ ਓਮ, ਰੋਹਿਤ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here