*ਕੇਂਦਰ ਨੇ ਮਾਨਸਾ ਨੂੰ ਭੇਜੇ ਵਾਟਰ ਸਪਲਾਈ ਲਈ 8.50 ਕਰੋੜ, ਲਾਹਾ ਲੈ ਰਹੀ ਹੈ ਪੰਜਾਬ ਸਰਕਾਰ-ਬੱਬੀ ਦਾਨੇਵਾਲੀਆ*

0
15

ਮਾਨਸਾ 23 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)  : ਕੇਂਦਰ ਨੇ ਮਾਨਸਾ ਨੂੰ ਭੇਜੇ ਵਾਟਰ ਸਪਲਾਈ ਲਈ 8.50 ਕਰੋੜ, ਲਾਹਾ ਲੈ ਰਹੀ ਹੈ ਪੰਜਾਬ ਸਰਕਾਰ-ਬੱਬੀ ਦਾਨੇਵਾਲੀਆ। -ਵਾਟਰ ਸਪਲਾਈ ਚ ਸੀਵਰੇਜ ਦਾ ਪਾਣੀ ਮਿਲਣ ਤੇ ਇਸ ਚ ਸੁਧਾਰ ਦੀ ਰੱਖੀ ਮੰਗ। ਮਾਨਸਾ 23 ਅਗਸਤ। ਸ਼ਹਿਰ ਵਿਚ ਵਾਟਰ ਸਪਲਾਈ ਦੀ ਪਾਈਪ ਲਾਈਨ ਪਾਉਣ ਤੇ ਹਲਕਾ ਵਿਧਾਇਕ ਡਾ ਵਿਜੈ ਸਿੰਗਲਾ ਵਲੋਂ ਇਸਦਾ ਉਦਘਾਟਨ ਕਰਨ ਤੇ ਭਾਰਤੀ ਜਨਤਾ ਪਾਰਟੀ ਨੇ ਇਤਰਾਜ ਪ੍ਰਗਟਾਇਆ ਹੈ
ਭਾਜਪਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਭੇਜੇ ਪੈਸਿਆਂ ਦੇ ਕੰਮਾਂ ਦਾ ਉਦਘਾਟਨ ਪੰਜਾਬ ਸਰਕਾਰ ਦੇ ਵਿਧਾਇਕ ਕਰਕੇ ਲਾਹਾ ਲੈ ਰਹੇ ਹਨ ਤੇ ਲੋਕਾਂ ਨੂੰ ਸ਼ੋਅ ਕਰ ਰਹੇ ਹਨ ਕਿ ਇਹ ਕੰਮ ਪੰਜਾਬ ਸਰਕਾਰ ਕਰ ਰਹੀ ਹੈ, ਦੂਜੇ ਪਾਸੇ ਪੰਜਾਬ ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਦਾ ਪ੍ਰਚਾਰ ਕਰਨ ਤੋਂ ਰੋਕ ਰਹੀ ਹੈ। ਭਾਜਪਾ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਨੇ ਪੰਜਾਬ ਦੇ ਲੋਕਾਂ ਨੂੰ ਸਰਕਾਰ ਵਲੋ ਗੁੰਮਰਾਹ ਕਰਨ ਤੇ ਕੇਂਦਰ ਦੇ ਫੰਡਾਂ ਨਾਲ ਹੋ ਰਹੇ ਕੰਮ ਆਪਣੀ ਪ੍ਰਾਪਤੀ ਦੱਸਕੇ ਇਸਦਾ ਲਾਹਾ ਲੈਣ ਦੀ ਗੱਲ ਕਹੀ ਹੈ। ਭਾਜਪਾ ਆਗੂ, ਆੜਤੀਆ ਐਸ਼ੋਸੀਏਸ਼ਨ ਤੇ ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਕੇਂਦਰ ਦੀ ਅੰਮ੍ਰਿਤ 2 ਯੋਜਨਾ ਤਹਿਤ ਦੇਸ਼ ਭਰ ਵਿਚ ਵਾਟਰ ਸਪਲਾਈ ਲਈ 2ਲੱਖ 99 ਹਜ਼ਾਰ ਕਰੋੜ ਦਿੱਤੇ ਗਏ ਹਨ, ਜਿਸ ਵਿੱਚ ਪੰਜਾਬ ਨੂੰ ਦਿੱਤੇ 3622 ਕਰੋੜ ਰੁਪਏ ਦੇਣ ਤਹਿਤ ਮਾਨਸਾ ਨੂੰ 8.50 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਿਸ ਨਾਲ ਮਾਨਸਾ ਚ ਵਾਟਰ ਸਪਲਾਈ ਘਰ ਘਰ ਪਹੁੰਚਾਉਣ ਤੇ ਪੀਣ ਯੋਗ ਸ਼ੁੱਧ ਪਾਣੀ ਦੇਣਾ ਹੈ। ਉਨਾਂ ਕਿਹਾ ਕਿ ਇਹ ਵਾਟਰ ਸਪਲਾਈ ਕੰਮ ਕੇਂਦਰ ਦੇ ਭੇਜੇ ਪੈਸੇ ਨਾਲ ਹੋ ਰਹੇ ਹਨ, ਪਰ ਮਾਨਸਾ ਦੇ ਵਿਧਾਇਕ ਸ਼ਹਿਰ ਦੇ ਵਾਰਡਾਂ ਅੰਦਰ ਇੰਨਾਂ ਪੈਸਿਆਂ ਨਾਲ ਹੋ ਰਹੇ ਵਾਟਰ ਸਪਲਾਈ ਦੇ ਕੰਮਾਂ ਦਾ ਉਦਘਾਟਨ ਖੁਦ ਕਰ ਰਹੇ ਹਨ, ਜੋ ਲੋਕਾਂ ਨੂੰ ਭੁਲੇਖੇ ਚ ਰੱਖ ਕੇ ਇਹ ਕੰਮ ਪੰਜਾਬ ਸਰਕਾਰ ਵਲੋਂ ਕੀਤੇ ਜਾਣੇ ਦੱਸੇ ਜਾ ਰਹੇ ਹਨ। ਉਨਾਂ ਕਿਹਾ ਕਿ ਜਦੋਂ ਭਾਜਪਾ ਵਰਕਰ ਕੈਂਪ ਲਾ ਕੇ ਕੇਂਦਰ ਦੀਆਂ ਗਰੀਬ ਹਿੱਤੂ ਸਕੀਮਾਂ ਆਯੂਸ਼ਮਾਨ ਕਾਰਡ, ਕਿਸਾਨ ਨਿਧੀ ਯੋਜਨਾ,ਆਵਾਸ ਯੋਜਨਾ, ਈ ਸ਼੍ਰਵ ਕਾਰਡ ਆਦਿ ਲੋਕਾਂ ਨੂੰ ਬਣਾ ਕੇ ਦੇ ਰਹੀ ਹੈ ਤਾਂ ਇਸਨੂੰ ਪੰਜਾਬ ਸਰਕਾਰ ਦਾ ਡਾਟਾ ਚੋਰੀ ਕਰਨ ਦਾ ਨਾਂ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਸਲ ਵਿਚ ਪੰਜਾਬ ਸਰਕਾਰ ਦੀਵਾਲੀਆ ਹੋ ਚੁੱਕੀ ਹੈ,ਉਹ ਕੇਂਦਰ ਦੇ ਪੈਸਿਆਂ ਨਾਲ ਹੋ ਰਹੇ ਕੰਮ ਖੁਦ ਦੇ ਕੰਮ ਦੱਸਿਆ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਉਸਦੇ ਵਿਧਾਇਕ ਲੋਕਾਂ ਨੂੰ ਭੁਲੇਖੇ ਚ ਰੱਖ ਰਹੇ ਹਨ। ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮਾਨਸਾ ਚ ਕੇਂਦਰ ਵਲੋਂ ਵਾਟਰ ਸਪਲਾਈ ਤੇ ਇਸਦੇ ਸੁਧਾਰ, ਘਰ ਘਰ ਸ਼ੁੱਧ ਪਾਣੀ ਪਹੁੰਚਾਉਣ ਲਈ 8.50 ਕਰੋੜ ਭੇਜੇ ਗਏ, ਇਹ ਸਾਰੇ ਪੈਸੇ ਇਸ ਤੇ ਖਰਚ ਹੋਣੇ ਜਰੂਰੀ ਹਨ। ਉਨਾਂ ਕਿਹਾ ਕਿ ਮਾਨਸਾ ਦੇ ਕੁਝ ਵਾਰਡਾਂ ਚ ਵਾਟਰ ਸਪਲਾਈ ਨਹੀ ਹੈ ਤੇ ਕਈ ਵਾਰਡਾਂ ਚ ਵਾਟਰ ਵਰਕਸ ਦੀਆਂ ਪਾਇਪਾਂ ਚ ਲੋਕਾਂ ਦੇ ਘਰਾਂ ਚ ਸੀਵਰੇਜ ਦਾ ਪਾਣੀ ਜਾ ਰਿਹਾ ਹੈ।ਇਹ ਦੂਸ਼ਿਤ ਪਾਣੀ ਲੋਕਾਂ ਨੂੰ ਬੀਮਾਰ ਕਰ ਸਕਦਾ ਹੈ, ਪਰ ਵਾਟਰ ਵਰਕਸ ਮਹਿਕਮੇ ਨੇ ਇਸ ਪਾਸੇ ਕਦੇ ਧਿਆਨ ਨਹੀ ਦਿੱਤਾ। ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮਹਿਕਮਾ ਤੇ ਇਸਦੇ ਐਕਸੀਅਨ ਪਹਿਲਾਂ ਇਸਦਾ ਸੁਧਾਰ ਕਰਨ, ਪਾਇਪਾਂ ਨੂੰ ਠੀਕ ਕਰਕੇ ਇਸ ਰਾਹੀ ਸੀਵਰੇਜ ਦੇ ਪਾਣੀ ਦੀ ਮਿਲਾਵਟ ਰੋਕਣ।ਕਿਉਕਿ ਮਾਨਸਾ ਦੇ ਲੋਕ ਲੰਮੇ ਸਮੇਂ ਤੋਂ ਇਹ ਸਭ ਝੱਲ ਰਹੇ ਹਨ। ਲੋਕਾਂ ਨੂੰ ਵਾਟਰ ਵਰਕਸ ਪੀਣ ਲਈ ਸੀਵਰੇਜ ਦਾ ਪਾਣੀ ਦੇ ਰਿਹਾ ਹੈ।ਉਨਾਂ ਮੰਗ ਕੀਤੀ ਕਿ ਸਰਕਾਰ ਤੇ ਵਾਟਰ ਸਪਲਾਈ ਮਹਿਕਮਾ ਲਵੇਂ ਕੰਮ ਵਿੱਢਣ ਤੋਂ ਪਹਿਲਾਂ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਸੁਧਾਰੇ। ਇਸ ਮੌਕੇ ਉਨਾਂ ਨਾਲ ਅਮਰ ਜਿੰਦਲ, ਸੇਮੀ, ਅਸ਼ੋਕ ਕੁਮਾਰ, ਮੰਗਾ ਰਾਮ, ਗੋਪਾਲ ਚੰਦ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here