*ਨੇਕੀ ਫਾਊਂਡੇਸ਼ਨ ਵੱਲੋਂ ਗੁਰੂਕੁਲ ਸਕੂਲ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਕੈਂਪ*

0
111

ਬੁਢਲਾਡਾ, 19 ਅਗਸਤ(ਸਾਰਾ ਯਹਾਂ/ਅਮਨ ਮੇਹਤਾ) – ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ, ਗੁਰਕੁਲ ਕਾਨਵੈਂਟ ਹਾਈ ਸਕੂਲ ਕਾਹਨਗੜ੍ਹ ਦੇ ਸਹਿਯੋਗ ਨਾਲ, ਅੱਜ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸ਼ੰਕਰ ਹਸਪਤਾਲ ਲੁਧਿਆਣਾ ਦੀ ਮਾਹਿਰ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

 ਕੈਂਪ ਵਿੱਚ ਮੁਫ਼ਤ OPD, ਅੱਖਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ, ਚਸ਼ਮੇ, ਮੁਫ਼ਤ ਆਪਰੇਸ਼ਨ, ਦਵਾਈਆਂ ਅਤੇ ਲੋੜ ਅਨੁਸਾਰ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ। ਲੱਗਭੱਗ 300 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ 30 ਦੇ ਕਰੀਬ ਮਰੀਜਾਂ ਨੂੰ ਚਿੱਟੇ ਮੋਤੀਏ ਦੇ ਮੁਫ਼ਤ ਅਪਰੇਸ਼ਨ ਲਈ ਲੁਧਿਆਣਾ ਹਸਪਤਾਲ ਭੇਜਿਆ ਗਿਆ।

ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਮੋਤੀਆਬਿੰਦ, ਕਾਲਾ ਮੋਤੀਆ, ਅੱਖਾਂ ਦੀ ਰੋਸ਼ਨੀ ਘੱਟ ਹੋਣ ਅਤੇ ਹੋਰ ਗੰਭੀਰ ਬਿਮਾਰੀਆਂ ਦੀ ਜਾਂਚ ਕੀਤੀ ਗਈ।

ਸਕੂਲ ਚੇਅਰਮੈਨ ਬਲਦੇਵ ਸਿੰਘ ਅਤੇ ਵਾਇਸ ਚੇਅਰਮੈਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਕੈੰਪ ਵਿੱਚ ਉਹਨਾਂ ਦੇ ਸਕੂਲ ਸਟਾਫ਼ ਦੇ ਨਾਲ ਨਾਲ ਬੱਚਿਆਂ ਨੇ ਵੀ ਸੇਵਾ ਕੀਤੀ, ਜੋ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਣ ਲਈ ਇੱਕ ਨਵੇਕਲੀ ਪਹਿਲ ਹੈ।

 ਇਸ ਮੌਕੇ ਨੇਕੀ ਫਾਊਂਡੇਸ਼ਨ ਦੇ ਮੈਂਬਰਾਂ ਅਤੇ ਗੁਰਕੁਲ ਸਕੂਲ ਪ੍ਰਬੰਧਕਾਂ ਵੱਲੋਂ ਪਿੰਡ ਕਾਹਨਗੜ੍ਹ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਸੰਸਥਾ ਵੱਲੋਂ ਸਕੂਲ ਮੈਨੇਜਮੈਂਟ, ਚੇਅਰਮੈਨ ਭੁਪਿੰਦਰ ਸਿੰਘ, ਪ੍ਰਿੰਸੀਪਲ ਆਸ਼ਾ ਰਾਣੀ ਵਾਇਸ ਪ੍ਰਿੰਸੀਪਲ ਪ੍ਰਿਯੰਕਾ ਕੋਆਰਡੀਨੇਟਰ ਮਨਜੀਤ ਕੌਰ ਕੋਆਰਡੀਨੇਟਰ ਮੀਨੂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆ।

ਨੇਕੀ ਫਾਊਂਡੇਸ਼ਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਤਵ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਮੁਫ਼ਤ ਪਹੁੰਚਾਉਣਾ ਹੈ, ਤਾਂ ਜੋ ਕਿਸੇ ਵੀ ਲੋੜਵੰਦ ਨੂੰ ਪੈਸਿਆਂ ਦੀ ਕਮੀ ਕਰਕੇ ਇਲਾਜ ਤੋਂ ਵਾਂਝਾ ਨਾ ਰਹਿਣਾ ਪਵੇ।

LEAVE A REPLY

Please enter your comment!
Please enter your name here