*ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਫ਼੍ਰੀ ਡਿਸਪੈਂਸਰੀ ਦੀ ਸ਼ੁਰੂਆਤ*

0
94

ਬੁਢਲਾਡਾ  14 ਅਗਸਤ (ਸਾਰਾ ਯਹਾਂ/ਅਮਨ  ਮਹਿਤਾ)

ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਇੱਕ ਹੋਰ ਵਿਸ਼ੇਸ਼ ਉਪਰਾਲਾ ਕਰਦੇ ਹੋਏ ਗ਼ਰੀਬ ਲੋੜਵੰਦਾਂ ਲਈ ਫ੍ਰੀ ਡਿਸਪੈਂਸਰੀ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਕਈ ਲੋੜਵੰਦ ਗ਼ਰੀਬੀ ਕਾਰਨ ਆਪਣੀ ਮਲਮ ਪੱਟੀ ਕਰਾਉਣ ਜਾਂ ਦਵਾਈ ਤੱਕ ਲੈਣ ਦੇ ਸਮਰੱਥ ਨਹੀਂ ਹੁੰਦੇ। ਸਾਡੇ ਕੋਲ ਸਹਾਇਤਾ ਲੈਣ ਆਉਂਦੇ ਸਨ। ਸਾਡੀ ਸੰਸਥਾ ਕਾਫ਼ੀ ਸਮੇਂ ਤੋਂ ਇਹ ਡਿਸਪੈਂਸਰੀ ਖੋਲ੍ਹਣਾ ਚਾਹੁੰਦੀ ਸੀ ਪਰ ਦਫ਼ਤਰ ਛੋਟਾ ਸੀ ਪਰ ਹੁਣ ਪਰਮਾਤਮਾ ਨੇ ਸੰਸਥਾ ਨੂੰ ਆਪਣੀ ਖੁੱਲ੍ਹੀ ਥਾਂ ਦਿੱਤੀ ਹੈ ਜਿਸ ਕਾਰਨ ਸੰਸਥਾ ਵਲੋਂ ਰਾਸ਼ਨ ਲੈ ਰਹੇ 200 ਪਰਿਵਾਰਾਂ ਅਤੇ ਹੋਰ ਲੋੜਵੰਦਾਂ ਲਈ ਫਸਟ ਏਡ ਦੇ ਤੌਰ ਤੇ ਲੋੜੀਂਦੀ ਦਵਾਈ ਦੇਣ ਅਤੇ ਮਲ੍ਹਮ ਪੱਟੀ ਕਰਨ ਲਈ ਫ੍ਰੀ ਡਿਸਪੈਂਸਰੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਸੰਸਥਾ ਆਗੂ ਕੁਲਵਿੰਦਰ ਸਿੰਘ ਈ ਓ ਅਤੇ ਸੁਖਦਰਸ਼ਨ ਸਿੰਘ ਕੁਲਾਨਾ ਨੇ ਦੱਸਿਆ ਕਿ ਇਸ ਡਿਸਪੈਂਸਰੀ ਦਾ ਸਮਾਂ ਸ਼ੁਰੂਆਤ ਵਿੱਚ ਰੋਜ਼ਾਨਾ ਸ਼ਾਮ 4 ਵਜੇ ਤੋਂ 5.30 ਵਜੇ ਤੱਕ ਹੋਵੇਗਾ। ਅੱਗੇ ਸਮਾਂ ਵਧਾ ਦਿੱਤਾ ਜਾਵੇਗਾ। ਇਸ ਡਿਸਪੈਂਸਰੀ ਵਿੱਚ ਮਰੀਜ਼ ਚੈੱਕ ਕਰਨ ਅਤੇ ਦਵਾਈ ਦੇਣ ਦੀ ਸੇਵਾ ਰਿਟਾਇਰ ਫਾਰਮਾਸਿਸਟ ਡਾਕਟਰ ਸੁਰਿੰਦਰ ਤਨੇਜਾ ਕਰਨਗੇ। ਇੱਥੇ ਸ਼ੁਗਰ ਨੂੰ ਕੰਟਰੋਲ ਕਰਨ ਲਈ ਵੀ ਦੇਸੀ ਦਵਾਈ ਦਿੱਤੀ ਜਾਂਦੀ ਹੈ,ਜਿਸ ਨਾਲ ਅੰਗਰੇਜ਼ੀ ਦਵਾਈ ਦੀ ਡੋਜ਼ ਘੱਟਦੀ ਹੈ।ਲੋੜਵੰਦਾਂ ਨੂੰ ਬੇਨਤੀ ਹੈ ਕਿ ਬੱਸ ਸਟੈਂਡ ਦੇ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਦਫਤਰ ਵਿਖੇ ਆ ਕੇ ਇਸ ਸੇਵਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਡਿਸਪੈਂਸਰੀ ਦੀ ਅਰੰਭਤਾ ਮੌਕੇ ਉਪਰੋਕਤ ਤੋਂ ਇਲਾਵਾ ਜਸਵਿੰਦਰ ਸਿੰਘ ਵਿਰਕ,ਚਰਨਜੀਤ ਸਿੰਘ ਝਲਬੂਟੀ, ਕਾਮਰੇਡ ਹਰਦਿਆਲ ਸਿੰਘ, ਬਲਬੀਰ ਸਿੰਘ ਕੈਂਥ, ਰਜਿੰਦਰ ਵਰਮਾ, ਬਲਵਿੰਦਰ ਸਿੰਘ, ਗੁਰਸੇਵਕ ਸਿੰਘ ਸਿੱਧੂ,ਦਵਿੰਦਰਪਾਲ ਸਿੰਘ,ਪੰਡਤ ਹੇਮਰਾਜ, ਦਰਬਾਰਾ ਸਿੰਘ ਦਾਰਾ,ਲੱਕੀ ਸਟੂਡੀਓ,ਸਰੂਪ ਸਿੰਘ, ਨੱਥਾ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here