

9 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਪਿਛਲੇ ਦਿਨੀਂ ਰੋਟਰੀ ਜ਼ਿਲ੍ਹਾ 3090 ਸਾਲ 2024-25 ਦਾ ਸਾਲਾਨਾ ਇਨਾਮ ਵੰਡ ਸਮਾਰੋਹ ਡਿਸਟ੍ਰਿਕਟ ਗਵਰਨਰ ਡਾਕਟਰ ਸੰਦੀਪ ਚੌਹਾਨ ਅਤੇ ਸ਼੍ਰੀਮਤੀ ਸੋਨੀਆ ਚੋਹਾਨ ਦੀ ਅਗਵਾਈ ਹੇਠ ਸ੍ਰੀਗੰਗਾਨਗਰ ਵਿੱਖੇ ਆਯੋਜਿਤ ਕੀਤਾ ਗਿਆ।
ਇਸ ਸਮਾਗਮ ਦੇ ਮੁੱਖ ਮਹਿਮਾਨ ਮੁੰਬਈ ਤੋਂ ਸਾਬਕਾ ਰੋਟਰੀ ਇੰਟਰਨੈਸ਼ਨਲ ਡਾਇਰੈਕਟਰ ਰਾਜੂ ਸੂਬਰਾਮਨੀਅਨ, ਸਨਮਾਨਿਤ ਮਹਿਮਾਨ ਏ. ਆਰ. ਸ਼ਰਮਾਂ ਧੂਰੀ ਅਤੇ ਸਾਬਕਾ ਗਵਰਨਰ ਦੁਸ਼ਿਅੰਤ ਚੌਧਰੀ ਜੰਮੂ ਸਨ। ਇਸ ਸਮਾਗਮ ਵਿੱਚ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੀਆਂ 130 ਕਲੱਬਾਂ ਦੇ ਲਗਭਗ 400 ਮੈਂਬਰਾਂ ਨੇ ਹਿੱਸਾ ਲਿਆ।
ਇਸ ਮੌਕੇ ਰੋਟਰੀ ਕਲੱਬ ਮਾਨਸਾ ਰੋਇਲ ਨੂੰ ਕਾਫੀ ਵੱਡੀ ਗਿਣਤੀ ਵਿੱਚ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।
ਸਾਬਕਾ ਗਵਰਨਰ ਪ੍ਰੇਮ ਅਗਰਵਾਲ ਨੂੰ ਰੋਟਰੀ ਕਰਾਉਨ ਅਵਾਰਡ, ਮੇਜਰ ਡੋਨਰ ਅਵਾਰਡ ਅਤੇ ਆਉਟਸਟੈਡਿੰਗ ਰੋਟਰੀ ਫਾਉਂਡੇਸ਼ਨ ਕੰਟਰੀਬਿਊਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਰਮੇਸ਼ ਜਿੰਦਲ ਨੂੰ ਵੈਸਟ ਅਸਿਸਟੈਂਟ ਗਵਰਨਰ, ਜਗਦੀਸ਼ ਜੋਗਾ ਵੈਸਟ ਪ੍ਰਧਾਨ ਅਵਾਰਡ, ਸੰਜੀਵ ਅਰੋੜਾ ਵੈਸਟ ਸੈਕਟਰੀ ਅਵਾਰਡ, ਅਮਿਤ ਗੋਇਲ ਅਤੇ ਕਮਨ ਜੌਨੀ ਨੂੰ ਐਵੀਨਿਊਜ ਸਰਵਿਸ ਅਵਾਰਡ।
ਹਰੀਸ਼ ਗਰਗ ਕੈਸ਼ੀਅਰ, ਡਾਕਟਰ ਜਨਕ ਰਾਜ ਸਿੰਗਲਾ, ਪੁਨੀਤ ਗੋਇਲ, ਕ੍ਰਿਸ਼ਨ ਜੋਗਾ, ਰੋਮੀ ਬਾਂਸਲ ਅਤੇ ਪਰਮਿੰਦਰ ਨੋਨੀ ਨੂੰ ਵਾਇਵਰੈਂਟ ਰੋਟੇਰੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਰੋਟਰੀ ਕਲੱਬ ਮਾਨਸਾ ਰੋਇਲ ਨੂੰ ਵੈਸਟ ਸੈਮੀਨਾਰ ਆਯੋਜਿਤ ਕਰਨ ਲਈ, ਨਵੀਂ ਰੋਟਰੀ ਕਲੱਬ ਬਨਾਉਣ ਲਈ, ਵੈਸਟ ਤਾਜਪੋਸ਼ੀ ਸਮਾਗਮ, ਵੈਸਟ ਗਵਰਨਰ ਵਿਜ਼ਿਟ ਦੇ ਅਵਾਰਡ ਦਿੱਤੇ ਗਏ।
ਇਸ ਸਾਲ ਕਲੱਬ ਵੱਲੋਂ ਇੱਕ ਮੇਜਰ ਡੋਨਰ ਅਤੇ 11 ਪਾਲ ਹੈਰਿਸ ਫੈਲੋ ਬਨਾਏ ਗਏ।
ਜਿਸ ਵਿੱਚ ਪ੍ਰੇਮ ਅਗਰਵਾਲ ਦੀਆਂ ਦੋ ਪੋਤੀਆਂ ਲੋਵਿਆ ਅਤੇ ਲੋਇਸ਼ਆ ਵੀ ਸ਼ਾਮਲ ਹਨ।
ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਜ਼ਿਲ੍ਹਾ ਗਵਰਨਰ ਡਾਕਟਰ ਸੰਦੀਪ ਚੌਹਾਨ ਦਾ ਇੰਨਾ ਅਵਾਰਡਾਂ ਨਾਲ ਨਿਵਾਜਣ ਲਈ ਧੰਨਵਾਦ ਕੀਤਾ ਗਿਆ।























