

ਸ੍ਰੀ ਮੁਕਤਸਰ ਸਾਹਿਬ, (ਸਾਰਾ ਯਹਾਂ/ਮਨੀਸ਼ ਗਰਗ)- ਬੀਜੇਪੀ ਦੇ ਸੇਵਾਦਾਰ ਆ ਗਏ ਤੁਹਾਡੇ ਦੁਆਰ ਪ੍ਰੋਗਰਾਮ ਅਧੀਨ ਸੁਭਾਸ਼ ਬਸਤੀ ਧਰਮਸ਼ਾਲਾ ਵਾਰਡ ਨੰਬਰ 23 ਮੋੜ ਰੋਡ ਵਿਖੇ ਕੈਂਪ ਲਗਾਇਆ ਗਿਆ। ਇਹ ਕੈਂਪ ਵਿਧਾਨਸਭਾ ਇੰਚਾਰਜ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਹੇਠ ਲਾਇਆ ਗਿਆ। ਜਿਸ ਚ ਮੌਕੇ ਤੇ ਹੀ ਲੋਕਾਂ ਦੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਦੇ ਕਾਰਡ ਬਣਾ ਕੇ ਦਿੱਤੇ ਗਏ। ਨਾਲ ਹੀ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਉਪਲਬਧੀਆਂ ਤੋਂ ਜਾਣੂੰ ਕਰਵਾਇਆ ਗਿਆ। ਵਿਧਾਨਸਭਾ ਇੰਚਾਰਜ਼ ਰਾਜੇਸ਼ ਗੋਰਾ ਪਠੇਲਾ ਨੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਜਨਹਿੱਤ ਚ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੋਂ ਜਾਣੂੰ ਕਰਵਾਇਆ ਤੇ ਇਨਾਂ ਦਾ ਲਾਭ ਲੈਣ ਲਈ ਪ੍ਰੇਰਿਆ।
ਇਸ ਮੌਕੇ ਕੈਂਪ ਇੰਚਾਰਜ ਨਵੀਨ ਕੁਮਾਰ ਮੋਰਵਾਲ ਪੰਜਾਬ ਜਰਨਲ ਸੈਕਟਰੀ ਯੁਵਾ ਮੋਰਚਾ, ਭਾਜਪਾ ਮੰਡਲ 3 ਦੇ ਪ੍ਰਧਾਨ ਰਜਿੰਦਰ ਕੁਮਾਰ ਭੁਜਿਆ ਵਾਲੇ, ਮੰਡਲ 1 ਦੇ ਪ੍ਰਧਾਨ ਪੂਜਾ ਕੱਕੜ, ਮੰਡਲ 3 ਮਹਿਲਾ ਮੋਰਚਾ ਦੇ ਪ੍ਰਧਾਨ ਸੀਮਾ ਰਾਣੀ, ਅਖਿਲ ਭਾਰਤੀ, ਸੁਖਦੇਵ ਸੁੱਖਾ, ਰਾਹੁਲ ਕਟਾਰੀਆ, ਸ਼ਿਵਨੰਦਨ ਬਿੱਲੂ ਕਟਾਰੀਆ, ਮਨੀਸ਼ ਧਮੀਜਾ, ਨੀਟਾ ਤੰਵਰ, ਸ਼ਮਿੰਦਰ ਸਿੰਘ ਸੇਖੋਂ, ਮੰਡਲ ਪ੍ਰਧਾਨ ਥਾਂਦੇਵਾਲਾ ਮੋਰ ਸਿੰਘ, ਦਵਿੰਦਰ ਸਿੰਘ, ਪਾਲਾ ਸਿੰਘ ਸਮੇਤ ਹੋਰ ਵੱਡੀ ਗਿਣਤੀ ਚ ਭਾਜਪਾ ਵਰਕਰ ਮੌਜੂਦ ਸਨ।























