

ਬੁਢਲਾਡਾ 3 ਅਗਸਤ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਰਾਮ ਲੀਲਾ ਗਰਾਊਂਡ ਵਿਖੇ ਆੜ੍ਹਤੀਆ ਅਤੇ ਕਿਸਾਨਾ ਦੀਆ ਸਮਸਿਆਵਾਂ ਦੇ ਹੱਲ ਲਈ ਆੜ੍ਹਤੀਆ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਚੋਣ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਗੋਬਿੰਦ ਗੋਇਲ, ਮਹਿੰਦਰਪਾਲ ਸ਼ੈਲਰ ਵਾਲੇ, ਬਾਂਕੇ ਬਿਹਾਰੀ, ਕਾਲੂ ਮਦਾਨ ਤੋਂ ਇਲਾਵਾ ਐਡਵੋਕੇਟ ਜਤਿੰਦਰ ਗੋਇਲ ਨੂੰ ਲਿਆ ਗਿਆ। ਇਸ ਮੌਕੇ ਪ੍ਰਵੀਨ ਗੋਇਲ ਅਤੇ ਰਾਜ ਕੁਮਾਰ ਬੋੜਾਵਾਲੀਆਂ ਦੇ ਨਾਅ ਪ੍ਰਧਾਨਗੀ ਵੱਜੋਂ ਪੇਸ਼ ਕੀਤੇ ਗਏ। ਪ੍ਰੰਤੂ ਕਮੇਟੀ ਵੱਲੋਂ ਦੋਨਾਂ ਉਮੀਦਵਾਰਾਂ ਦੀ ਆਪਸੀ ਸਹਿਮਤੀ ਕਰਵਾਉਂਦਿਆਂ ਪ੍ਰਵੀਨ ਗੋਇਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਪ੍ਰਵੀਨ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਆੜ੍ਹਤੀਆ ਅਤੇ ਕਿਸਾਨਾ ਦੇ ਨਹੁੰ ਮਾਸ ਦੇ ਰਿਸ਼ਤੇ ਨੂੰ ਖ਼ਤਮ ਕਰਨ ਵਿੱਚ ਤੁਲੀ ਹੋਈ ਹੈ। ਉਹ ਆੜ੍ਹਤੀਆ ਨੂੰ ਕਿਸਾਨਾਂ ਨਾਲੋਂ ਵੱਖ ਕਰਨਾ ਚਾਹੁੰਦੀ ਹੈ। ਇਸ ਲਈ ਸਾਨੂੰ ਸਮੇ-ਸਮੇ ‘ਤੇ ਕਦਮ ਚੁੱਕਣੇ ਪੈਣਗੇ। ਇਸ ਮੌਕੇ ਸਮੂਹ ਆੜ੍ਹਤੀ ਭਰਾਵਾਂ ਵੱਲੋਂ ਪ੍ਰਧਾਨ ਨੂੰ ਵਧਾਈਆ ਦਿੱਤੀਆ ਗਈਆ। ਇਸ ਮੌਕੇ ਪ੍ਰਧਾਨ ਪ੍ਰਵੀਨ ਗੋਇਲ ਨੇ ਹਲਕਾ ਵਿਧਾਇਕ ਬੁੱਧ ਰਾਮ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਅਤੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋ ਬੁਢਲਾਡਾ ਸ਼ਹਿਰ ਨੂੰ ਨਵੀ ਅਨਾਜ ਮੰਡੀ ਜਲਦ ਮੁਕੰਮਲ ਕਰਕੇ ਖ੍ਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਉਹ ਆੜ੍ਹਤੀਆ ਐਸੋਸੀਏਸ਼ਨ ਦੀ ਚੜ੍ਹਦੀ ਕਲਾ ਅਤੇ ਸਮੱਸਿਆਵਾ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹਿਣਗੇ। ਇਸ ਮੌਕੇ ਹਰਵਿੰਦਰ ਸਿੰਘ ਸੇਖੋਂ ਬੱਛੋਆਣਾ, ਲਲਿਤ ਕੁਮਾਰ ਸ਼ੈਂਟੀ, ਸੰਜੀਵ ਕੁਮਾਰ ਗੀਟਾ, ਰੂਬਲ ਗੋਇਲ, ਕਾਕਾ ਬੋੜਾਵਾਲੀਆਂ, ਭੋਲਾ ਪਟਵਾਰੀ, ਵਿਵੇਕ ਜਲਾਨ, ਵਿਕਾਸ ਸਿੰਗਲਾ, ਸਤਪਾਲ ਕੁਲੈਹਿਰੀ ਵਾਲੇ, ਜੋਨੀ ਸੈਦੇਵਾਲੀਆਂ, ਵਿਨੋਦ ਕੁਮਾਰ ਬੈਂਕ ਵਾਲੇ, ਕੈਲਾਸ਼ ਚੰਦ ਭੂਰੀਆ, ਸੰਜੀਵ ਗੋਇਲ ਬੋਬੀ, ਮੁਨੀਸ਼ ਸਿੰਗਲਾ, ਮੱਖਣ ਡਸਕੇ ਵਾਲੇ, ਰਿੰਕੂ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਚ ਆੜ੍ਹਤੀਏ ਮੌਜੂਦ ਸਨ।























