*ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਸਬੰਧੀ ਸ਼ਹਿਰ ਵਿੱਚ ਲਗਾਤਾਰ ਪ੍ਰਭਾਤ ਫੇਰੀ ਜਾਰੀ*

0
44

ਮਾਨਸਾ 02-08-2025(ਸਾਰਾ ਯਹਾਂ/ਮੁੱਖ ਸੰਪਾਦਕ)  : ਸ਼੍ਰੀ ਸਨਾਤਨ ਧਰਮ ਸਭਾ ਰਜਿ: ਮਾਨਸਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ
ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਸ਼ਹਿਰ ਵਿੱਚ
ਪ੍ਰਭਾਤ ਫੇਰੀ ਲਗਾਤਾਰ ਸਵੇਰੇ 4 ਵਜੇ ਤੋਂ 6 ਵਜੇ ਤੱਕ ਚੱਲ ਰਹੀ ਹੈ। ਜਿਸ ਵਿੱਚ ਸ਼ਹਿਰ ਦੀਆਂ
ਭਜਨ ਮੰਡਲੀਆਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ ਅਤੇ ਸ਼ਹਿਰ ਵਿੱਚ ਕ੍ਰਿਸ਼ਨ
ਭਗਵਾਨ ਜੀ ਦੇ ਜੈਕਾਰੇ ਲਗਾਉਂਦੇ ਅਤੇ ਭਜਨ ਗਾਉਂਦੇ ਹੋਏ ਸਾਰੇ ਭਗਤ ਸ਼ਹਿਰ ਨੂੰ
ਗੁੰਜਨ ਲਾ ਦਿੰਦੇ ਹਨ। ਸਭਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਪ੍ਰਭਾਤ ਫੇਰੀ ਸ਼੍ਰੀ
ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਤੱਕ ਲਗਾਤਾਰ ਸਾਰੇ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ
ਕ੍ਰਿਸ਼ਨ ਭਗਵਾਨ ਜੀ ਦਾ ਗੁਣਗਾਨ ਕਰੇਗੀ ਅੱਜ ਦੀ ਪ੍ਰਭਾਤ ਫੇਰੀ ਕ੍ਰਿਸ਼ਨ ਭਗਤਜਨ ਮਨੀਸ਼
ਕੁਮਾਰ ਵਿੱਕੀ ਅਤੇ ਰਜਨੀਸ਼ ਰਾਜੂ (ਪਾਲ ਇਲੈਕਰੀਕਲ ਵਾਲੇ) ਸਪੁੱਤਰ ਸ਼੍ਰੀ ਮਤੀ ਬਿਮਲਾ ਭੈਣ ਜੀ
(ਸੱਤਸੰਗ ਵਾਲੇ) ਦੇ ਘਰ ਗਰਨਿ ਵੈਲੀ ਮਾਨਸਾ ਵਿਖੇ ਭਗਵਾਨ ਜੀ ਦਾ ਗੁਣਗਾਨ ਕਰਦੇ ਹੋਏ
ਪਹੁੰਚੀ ਜਿੱਥੇ ਭਗਤਾਂ ਨੇ ਭਜਨ ਗਾ ਕੇ ਸੰਕੀਰਤਨ ਕੀਤਾ। ਜਦੋਂ ਇੱਕ ਭਗਤ ਨੇ ਭਗਵਾਨ
ਸ਼੍ਰੀ ਕ੍ਰਿਸ਼ਨ ਜੀ ਦਾ ਭਜਨ …… ਕ੍ਰਿਸ਼ਨਾ ਤੇਰੀ ਮੁਰਲੀ ਪੇ, ਭਲਾ ਕੌਨ ਨੀ ਨੱਚਦਾ, ਧਰਤੀ ਚੰਨ
ਸਿਤਾਰੇ ਨੱਚਦੇ, ਸਾਰੇ ਭਗਤ ਪਿਆਰੇ ਨੱਚਦੇ, ਰਾਧਾ ਨੱਚੀ ਮੀਰਾ ਨੱਚੀ, ਸਾਰਾ ਆਲਮ
ਤੱਕਦਾ, ਕ੍ਰਿਸ਼ਨਾ ਤੇਰੀ ਮੁਰਲੀ ਪੇ………ਗਾਇਆ ਤਾਂ ਸੰਕੀਰਤਨ ਵਿੱਚ ਬੈਠੇ ਸਾਰੇ ਭਗਤ
ਨੱਚਨ ਲਈ ਮਜਬੂਰ ਹੋ ਗਏ ਅਤੇ ਉਹਨਾਂ ਨੱਚ ਟੱਪ ਕੇ ਧਮਾਲਾਂ ਪਾ ਦਿੱਤੀਆਂ। ਇਸ ਤੋਂ
ਬਾਅਦ ਆਰਤੀ ਕੀਤੀ ਗਈ ਅਤੇ ਸਭਾ ਵੱਲੋਂ ਮਨੀਸ਼ ਕੁਮਾਰ ਵਿੱਕੀ ਅਤੇ ਰਜਨੀਸ਼ ਰਾਜੂ (ਪਾਲ
ਇਲੈਕਰੀਕਲ ਵਾਲੇ) ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਅੱਜ ਦੇ ਇਸ
ਸੰਕੀਰਤਨ ਵਿੱਚ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ ਭੰਮਾ ਸਾਬਕਾ ਪ੍ਰਧਾਨ, ਰਾਜ
ਨਰਾਇਣ ਕੂਕਾ, ਵਿਸ਼ਾਲ ਜੈਨ ਗੋਲਡੀ ਸੀਨੀਅਰ ਵਾਇਸ ਪ੍ਰਧਾਨ ਨਗਰ ਕੌਸਲ, ਰਮੇਸ਼ ਕੁਮਾਰ
ਸਾਬਨਾਂ ਵਾਲੇ, ਭੂਸ਼ਨ ਕੁਮਾਰ ਬੱਪੀਆਨਾ, ਸੁਖਵਿੰਦਰ ਜੱਸਲ, ਇਕਬਾਲ ਬੰਟੀ, ਚਰਨ ਦਾਸ
ਚੁੰਨੀ ਭੰਮਾ, ਆਰੀਅਨ, ਰੌਕੀ ਭੰਮਾ, ਰੁਲਦੂ ਰਾਮ ਰੋੜੀ ਵਾਲੇ, ਸੁਭਾਸ਼ ਚੰਦ,
ਰਮੇਸ਼ ਮੇਸ਼ੀ, ਡਾ. ਕ੍ਰਿਸ਼ਨ ਪੱਪੀ, ਵਿਜੈ ਕੁਮਾਰ ਪੰਸਾਰੀ, ਹੈਰੀ ਮੋਬਾਇਲ ਵਾਲੇ, ਸੁਰਿੰਦਰ
ਸ਼ਰਮਾ, ਕੇਵਲ ਕੁਮਾਰ ਹੈਪੀ, ਭੀਮ ਸੈਨ, ਲਕਸ਼ ਬਾਂਸਲ, ਸੁਭਾਸ਼ ਕਾਕੜਾ ਆਦਿ ਹਾਜਰ ਸਨ

LEAVE A REPLY

Please enter your comment!
Please enter your name here