

ਮਾਨਸਾ, 1 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) -ਸ਼੍ਰੀ ਰਾਮ ਨਾਟਕ ਕਲੱਬ ਮਾਨਸਾ ਦੀ ਸਲਾਨਾ ਚੋਣ ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ ਦੀ ਪ੍ਰਧਾਨਗੀ ਹੇਠ ਬੀਤੀ ਰਾਤ ਕਲੱਬ ਵਿਖੇ ਹੋਈ। ਇਸ ਦੋਰਾਨ ਕਲੱਬ ਦੇ ਖ਼ਜ਼ਾਨਚੀ ਸਤੀਸ਼ ਧੀਰ ਵੱਲੋਂ ਪਿਛਲੇ ਸਾਲ ਦਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ ਜੋ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਉਪਰੰਤ ਪਿਛਲੇ ਦਿਨੀਂ ਕਲੱਬ ਦੇ ਮੀਤ ਪ੍ਰਧਾਨ ਸੁਰਿੰਦਰ ਲਾਲੀ, ਕਲਾਕਾਰ ਸੰਜੀਵ ਬਬਲਾ ਦੇ ਪਿਤਾ ਮੱਖਣ ਲਾਲ, ਕਲਾਕਾਰ ਸੁੱਖੀ ਬਠਿੰਡਾ ਦੇ ਪਿਤਾ ਦੀ ਹੋਈ ਬੇਵਕਤੀ ਮੌਤ ਤੇ 2 ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਚੋਣ ਉਪਰੰਤ ਕਲੱਬ ਦੇ ਮੀਤ ਪ੍ਰਧਾਨ ਸਵ. ਸੁਰਿੰਦਰ ਲਾਲੀ ਦੀ ਫੋਟੋ ਨੂੰ ਯਾਦਾਸ਼ਤ ਵਜੋਂ ਕਲੱਬ ਵਿਚ ਸਥਾਪਿਤ ਕੀਤਾ ਗਿਆ।
ਸ਼੍ਰੀ ਰਾਮ ਨਾਟਕ ਕਲੱਬ ਦੀ ਨਵੇ ਸੈਸ਼ਨ ਲਈ ਚੋਣ ਸਰਪ੍ਰਸਤ ਜੋਗਿੰਦਰ ਅਗਰਵਾਲ ਦੀ ਅਗਵਾਈ ਹੇਠ ਰਾਮ ਨਾਟਕ ਕਲੱਬ ਦੀ ਸਟੇਜ ਦੇ ਹਾਲ ਵਿਚ ਕਰਵਾਈ ਗਈ। ਜਿਸ ਵਿੱਚ ਸਰਬਸੰਮਤੀ ਨਾਲ ਸਰਪ੍ਰਸਤ ਜੋਗਿੰਦਰ ਅਗਰਵਾਲ, ਐਡਵੋਕੇਟ ਪ੍ਰੇਮ ਨਾਥ ਸਿੰਗਲਾ ਨੂੰ ਪ੍ਰਧਾਨ, ਨਵੀ ਜਿੰਦਲ ਉਪ ਪ੍ਰਧਾਨ, ਵਿਜੇ ਧੀਰ ਜਰਨਲ ਸਕੱਤਰ, ਬਿੱਟੂ ਸ਼ਰਮਾ ਜੁਆਇੰਟ ਸਕੱਤਰ, ਸੁਭਾਸ਼ ਕਾਕੜਾ ਪ੍ਰਚਾਰ ਸਕੱਤਰ, ਸਤੀਸ਼ ਧੀਰ ਨੂੰ ਖਜਾਨਚੀ ਬਣਾਇਆ ਗਿਆ। ਜਦ ਕਿ ਰਾਜ ਨੋਨਾ, ਸੁਰਿੰਦਰ ਕਾਲਾ ਸਟੋਰ ਕੀਪਰ, ਜਗਦੀਸ਼ ਜੋਗਾ ਤੇ ਜਨਕ ਰਾਜ ਡਾਇਰੈਕਟਰ, ਦੀਵਾਨ ਭਾਰਤੀ ਮਿਉਜ਼ਿਕ ਡਾਇਰੈਕਟਰ, ਅਮਰ ਪੀ.ਪੀ ਤੇ ਰਮੇਸ਼ ਟੋਨੀ ਮੰਚ ਸੰਚਾਲਨ, ਜਗਦੀਸ਼ ਜੋਗਾ, ਨਵੀ ਜਿੰਦਲ, ਸਤੀਸ਼ ਧੀਰ ਪ੍ਰਮੋਟਰ, ਲੋਕ ਰਾਜ ਤੇ ਪਵਨ ਧੀਰ ਮੇਕਅੱਪ ਡਾਇਰੈਕਟਰ, ਭੋਲਾ ਸ਼ਰਮਾ ਤੇ ਮੱਖਣ ਲਾਲ ਮੇਕਅੱਪ ਮੈਨ, ਮੱਖਣ ਲਾਲ, ਬੰਟੀ ਮੰਘਾਨੀਆ ਸੀਨਰੀ ਇੰਚਾਰਜ, ਰਮੇਸ਼ ਟੋਨੀ, ਜਗਦੀਸ਼ ਡਰੈਸਿੰਗ ਡਾਇਰੈਕਟਰ, ਸੁਰਿੰਦਰ ਪਾਲਾ, ਅਸ਼ੋਕ ਗੋਗੀ, ਅੰਕੁਸ਼ ਕੇਲਾ ਸਟੇਜ ਇੰਚਾਰਜ, ਸੰਦੀਪ ਮਿੱਤਲ ਪ੍ਰੈਸ ਸਕੱਤਰ ਬਣਾਏ ਗਏ।
ਇਸ ਮੌਕੇ ਪ੍ਰਧਾਨ ਐਡਵੋਕੇਟ ਪ੍ਰੇਮ ਨਾਥ ਸਿੰਗਲਾ ਨੇ ਕਿਹਾ ਕਿ ਜੋ ਜ਼ਿਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਇਸ ਕਲੱਬ ਵਿੱਚ ਜਿੱਥੇ ਲੰਬੇ ਸਮੇਂ ਤੋਂ ਕਲਾਕਾਰ ਅਪਣੀ ਅਦਾਕਰੀ ਨਾਲ ਲੋਕਾਂ ਨੂੰ ਅਲੋਪ ਹੋ ਰਹੇ ਧਾਰਮਿਕ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ ਉਸ ਦੇ ਨਾਲ ਹੀ ਨਵੀਂ ਪੀੜ੍ਹੀ ਨੂੰ ਵੀ ਕਲੱਬ ਨਾਲ ਜੋੜ ਕੇ ਉਨ੍ਹਾਂ ਚ ਧਾਰਮਿਕ ਭਾਵਨਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੋਕੇ ਤਰਸੇਮ ਬਿੱਟੂ, ਦੀਪਕ ਮੋਬਾਈਲ, ਸੰਜੂ, ਹੇਮੰਤ ਸਿੰਗਲਾ, ਅਸ਼ੋਕ ਗੋਗੀ, ਲਵਦੀਪ ਸਿੰਘ, ਸੰਜੀਵ ਸੰਜੂ, ਕ੍ਰਿਸ਼ਨ ਪੱਪੀ, ਪਾਲਾ ਰਾਮ, ਸ਼ੌਰਿਆ, ਗੋਪੇਸ਼ ਮਿੱਤਲ, ਗੁੱਡੂ ਆਦਿ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਹਾਜ਼ਰ ਸਨ।























