*ਸ਼੍ਰੀ ਸਨਾਤਨ ਧਰਮ ਸਭਾ (ਰਜਿ:) ਮਾਨਸਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ:- ਸਮੀਰ*

0
52

1 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)  ਸ਼੍ਰੀ ਸਨਾਤਨ ਧਰਮ ਸਭਾ (ਰਜਿ:) ਮਾਨਸਾ ਦੇ ਪ੍ਰਧਾਨ ਸ਼੍ਰੀ ਸਮੀਰ ਛਾਬੜਾ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਉਹਨਾਂ ਦੱਸਿਆ ਕਿ ਇਸ ਦੇ ਸਬੰਧ ਵਿੱਚ ਅੱਜ ਸ਼੍ਰੀ ਨਵ ਦੁਰਗਾ ਵੈਸ਼ਨੂੰ ਕੀਰਤਨ ਮੰਡਲ ਅਤੇ ਸ਼ਹਿਰ ਦੀਆਂ ਸਾਰੀਆਂ ਜਾਗਰਨ ਮੰਡਲੀਆਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਸਵੇਰੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਪ੍ਰਭਾਤ ਫੇਰੀ ਕੱਢੀ ਗਈ। ਅੱਜ ਤੋਂ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਤੋਂ ਸਭਾ ਦੀ ਸਮੂਚੀ ਟੀਮ ਨੇ ਨਾਰੀਅਲ ਦੀ ਰਸਮ ਅਦਾ ਕਰਕੇ ਸ਼ੁਰੂ ਕੀਤੀ। ਅੱਜ ਦੀ ਪ੍ਰਭਾਤ ਫੇਰੀ ਸ਼ਹਿਰ ਦੇ ਵੱਖ ਵੱਖ ਹਿੱਸੀਆਂ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਗੁਣਗਾਨ ਕਰਦੇ ਹੋਏ ਭਗਵਾਨ ਦੇ ਭਗਤ ਸ਼੍ਰੀ ਪ੍ਰਸ਼ੋਤਮ ਦਾਸ ਗੋਇਲ ਦੇ ਘਰ ਪਹੁੰਚੀ। ਉਹਨਾਂ ਦੇ ਘਰ ਸਾਰੇ ਭਗਤਾਂ ਵੱਲੋਂ ਭਗਵਾਨ ਜੀ ਦਾ ਗੁਣਗਾਨ ਕਰਦੇ ਹੋਏ ਸੰਕੀਰਤਨ ਕੀਤਾ ਗਿਆ। ਇਸ ਤੋਂ ਬਾਅਦ ਆਰਤੀ ਕਰਨ ਉਪਰੰਤ ਸਭਾ ਵੱਲੋਂ ਪ੍ਰਸ਼ੋਤਮ ਦਾਸ ਗੋਇਲ ਨੂੰ ਸਨਮਾਨਿਤ ਕੀਤਾ ਗਿਆ। ਪ੍ਰਭਾਤ ਫੇਰੀ ਦੇ ਇੰਚਾਰਜ ਸ਼੍ਰੀ ਸਤੀਸ਼ ਕੁਮਾਰ ਜੋਗਾ ਪ੍ਰਧਾਨ ਸ਼੍ਰੀ ਨਵ ਦੁਰਗਾ ਵੈਸ਼ਨੂੰ ਕੀਰਤਨ ਮੰਡਲ ਨੇ ਦੱਸਿਆ ਕਿ ਇਹ ਪ੍ਰਭਾਤ ਫੇਰੀ 1 ਅਗਸਤ ਤੋਂ ਸ਼ੁਰੂ ਹੋ ਕੇ 16 ਅਗਸਤ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੱਕ ਲਗਾਤਾਰ 16 ਦਿਨ ਚੱਲੇਗੀ ਅਤੇ ਪੂਰੇ ਮਾਨਸਾ ਸ਼ਹਿਰ ਵਿੱਚ ਹਰ ਰੋਜ ਵੱਖ ਵੱਖ ਇਲਾਕਿਆ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕਰਨ ਉਪਰੰਤ ਕਿਸੇ ਸ਼੍ਰੀ ਕ੍ਰਿਸ਼ਨ ਭਗਤ ਦੇ ਘਰ ਸੰਕੀਰਤਨ ਉਪਰੰਤ ਆਰਤੀ ਕਰਕੇ ਸਮਾਪਤ ਕੀਤੀ ਜਾਇਆ ਕਰੇਗੀ।

ਸਭਾ ਦੇ ਪ੍ਰਧਾਨ ਸ਼੍ਰੀ ਸਮੀਰ ਛਾਬੜਾ, ਉਪ ਪ੍ਰਧਾਨ ਰਾਜੇਸ਼ ਪੰਧੇਰ, ਜਨਰਲ ਸਕੱਤਰ ਰਮੇਸ਼ ਟੋਨੀ, ਖਜਾਨਚੀ ਰਕੇਸ਼ ਗੁਪਤਾ, ਸਕੱਤਰ ਰਕੇਸ਼ ਬਿੱਟੂ ਨੇ ਸਾਂਝੀ ਜਾਣਕਾਰੀ ਦਿੰਦਿਆ ਦੱਸਿਆ ਕਿ 15 ਅਗਸਤ ਦਿਨ ਸ਼ੁੱਕਰਵਾਰ ਨੂੰ ਆਜਾਦੀ ਦਿਹਾੜਾ ਮਨਾਉਣ ਉਪਰੰਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਕੋਲ ਰਾਤ ਨੂੰ 8 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਵਾਲਿਆਂ ਵੱਲੋਂ

ਸਵਾਮੀ ਉਮੇਸ਼ਾ ਨੰਦ ਜੀ ਦੀ ਅਗਵਾਈ ਹੇਠ ਸਾਧਵੀ ਤ੍ਰਿਪਦਾ ਭਾਰਤੀ ਜੀ ਦੀ ਟੀਮ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾਂ ਤੇ ਲੀਲਾਵਾਂ ਦਾ ਵਰਨਣ ਅਤੇ ਮਧੁਰ ਸੰਕੀਰਤਨ ਕੀਤਾ ਜਾਵੇਗਾ। ਇਸ ਤੋਂ ਬਾਅਦ ਮਿਤੀ 16 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ ਮੰਦਰ ਵਿੱਚ ਹਵਨ ਕੀਤਾ ਜਾਵੇਗਾ ਝੰਡਾ ਲਹਿਰਾਇਆ ਜਾਵੇਗਾ ਇਸ ਤੋਂ ਬਾਅਦ ਮੰਦਰ ਤੋੋਂ ਸ਼ੋਭਾ ਯਾਤਰਾ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪ੍ਰੀਕਰਮਾ ਕਰਦੇ ਹੋਏ ਵਾਪਸ ਮੰਦਰ ਵਿੱਚ ਆਏਗੀ ਸ਼ੋਭਾ ਯਾਤਰਾ ਵਿੱਚ ਸਾਰੀਆਂ ਭਜਨ ਮੰਡਲੀਆਂ ਵੱਲੋਂ ਭਗਵਾਨ ਸ਼੍ਰੀ ਕਿਸ਼੍ਰਨ ਜੀ ਦਾ ਗੁਣਗਾਨ ਕੀਤਾ ਜਾਵੇਗਾ। ਸ਼ੋਭਾ ਯਾਤਰਾ ਵਿੱਚ ਸੁੰਦਰ ਸੁੰਦਰ ਝਾਕੀਆਂ ਵੀ ਦਿਖਾਈਆਂ ਜਾਣਗੀਆਂ ਇਸ ਤੋਂ ਬਾਅਦ ਰਾਤ ਨੂੰ ਪੰਡਤ ਪਵਨ ਗੋਦਿਆਲ ਬੱਦਰੀਨਾਥ ਵਾਲੇ ਅਤੇ ਕਵਿਤਾ ਗੋਦਿਆਲ (ਟੀ. ਸੀਰੀਜ ਬੰਬੇ ਵਾਲੇ) ਦੀ ਸਮੂਚੀ ਟੀਮ ਵੱਲੋਂ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਲੀਲਾ ਦਿਖਾਈ ਜਾਵੇਗੀ। ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਉਪਰੰਤ ਛੱਪਨ ਭੋਗ ਵੰਡਿਆ ਜਾਵੇਗਾ।

ਇਸ ਤੋਂ ਬਾਅਦ 17 ਅਗਸਤ ਐਤਵਾਰ ਦੀ ਰਾਤ ਨੂੰ ਸ਼ਹਿਰ ਦੀਆਂ ਸਾਰੀਆਂ ਭਜਨ ਮੰਡਲੀਆਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕਰਦੇ ਹੋਏ ਨੰਦ ਉਤਸਵ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਲੱਡੂ ਗੋਪਾਲ ਜੀ ਦੀ ਪ੍ਰਤੀਯੋਗਤਾ ਹੋਵੇਗੀ ਅਤੇ ਆਕਰਸ਼ਕ ਸ਼ਿਗਾਰ ਵਾਲੀ ਪ੍ਰਤੀਮਾਂ ਨੂੰ ਇਨਾਮ ਦਿੱਤੇ ਜਾਣਗੇ ਅਤੇ ਭੰਡਾਰਾ ਅਤੁੱਟ ਵਰਤੇਗਾ। ਇਸ ਮੌਕੇ ਹੋਰਨਾਂ ਤੋਂ ਇਲਵਾ ਬਿੰਦਰਪਾਲ, ਰੂਲਦੂ ਰਾਮ ਨੰਦਗੜ੍ਹ ਸਾਬਕਾ ਪ੍ਰਧਾਨ, ਬਿੱਟੂ ਸ਼ਰਮਾ, ਜੋਕੇਸ਼ ਸੋਨੂੰ, ਕਮਲ ਸ਼ਰਮਾ, ਦੀਦੀ ਅਨਾਮਿਕਾ ਗਰਗ, ਦਿਨੇਸ਼ ਰਿੰਪੀ, ਪ੍ਰਵੀਨ ਟੋਨੀ ਸ਼ਰਮਾ, ਦਰਸ਼ਨ ਕੁਮਾਰ ਦਰਸ਼ੀ,
ਦਿਵਾਨ ਭਾਰਤੀ, ਅਮਰਨਾਥ ਗਰਗ, ਨਵਲ ਕੁਮਾਰ ਐਡਵੋਕੇਟ, ਰਾਜ ਕੁਮਾਰ ਖੋਖਰ, ਪ੍ਰੇਮਨਾਥ ਨੰਦਗੜ੍ਹ, ਓਮ ਪ੍ਰਕਾਸ਼ ਰਿ: ਤਹਿਸੀਲਦਾਰ, ਦਰਸ਼ਨ ਕੁਮਾਰ, ਅਸ਼ੋਕ ਜਿੰਦਲ, ਰਾਜ ਕੁਮਾਰ ਮਿੱਤਲ, ਅਨਿਲ ਪੱਪੂ, ਅੰਗ੍ਰੇਜ ਰੜ੍ਹ ਵਾਲੇ ਅਤੇ ਸਾਰੀਆਂ ਧਾਰਮਿਕ ਸੰਸਥਾਵਾ ਦੇ ਆਗੂ ਅਤੇ ਮੈਬਰ ਹਾਜਰ ਸਨ।

LEAVE A REPLY

Please enter your comment!
Please enter your name here