*ਸੀ ਪੀ ਆਈ ਦਾ 25 ਵਾਂ ਚੰਡੀਗੜ੍ਹ ਮਹਾ ਸੰਮੇਲਨ ਪਾਰਟੀ ਇਤਿਹਾਸ ਵਿੱਚ ਨਵਾਂ ਇਤਿਹਾਸ ਸਿਰਜੇਗਾ।-ਅਰਸੀ*

0
40

ਮਾਨਸਾ 29 ਜੁਲਾਈ (ਸਾਰਾ ਯਹਾਂ/ਜਗਤਾਰ ਧੰਜਲ) : ਸੀ ਪੀ ਆਈ ਦਾ 25 ਵਾਂ ਮਹਾਂ ਸੰਮੇਲਨ ਜ਼ੋ ਕੇ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਿਹਾ ਹੈ, ਅਤੇ ਇਸ ਦੀ ਮੇਜ਼ਬਾਨੀ ਕਰਨ ਦਾ ਪੰਜਾਬ ਦੀ ਪਾਰਟੀ ਨੂੰ ਮਿਲਿਆ ਹੈ ,ਜ਼ੋ ਸਾਡੇ ਲਈ ਮਾਣ ਵਾਲੀ ਗੱਲ ਹੈ।ਜਿਸ ਦੀਆਂ ਤਿਆਰੀਆਂ ਅਤੇ ਸਫਲਤਾ ਲਈ ਪੂਰੀ ਪਾਰਟੀ ਲੀਡਰਸ਼ਿਪ ਜ਼ੰਗੀ ਪੱਧਰ ਤੇ ਜੁਟੀ ਹੋਈ ਹੈ। ਜ਼ਿਲ੍ਹਾ ਸਕੱਤਰੇਤ ਮੀਟਿੰਗ ਕਾਮਰੇਡ ਸੁਖਰਾਜ ਸਿੰਘ ਜੋਗਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਮੌਕੇ ਪਾਰਟੀ ਕਾਂਗਰਸ ਦੀ ਸਫਲਤਾ, ਫੰਡ ਤੇ 21 ਸਤੰਬਰ ਦੀ ਮੋਹਾਲੀ ਰੈਲੀ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ।ਫੰਡ ਮੁਹਿੰਮ ਜਾਰੀ ਰੱਖਣ ਅਤੇ ਦਸ ਲੱਖ ਰੁਪਏ ਦਾ ਵੱਡਾ ਸਹਿਯੋਗ ਕਰਾਉਣ ਲਈ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਅਤੇ ਜ਼ਿਲ੍ਹਾ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਸਬੰਧੀ ਉਹਨਾਂ ਦਾ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ।
ਇਸ ਮੌਕੇ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦਾ 25 ਵਾਂ ਚੰਡੀਗੜ੍ਹ ਮਹਾ ਸੰਮੇਲਨ ਪਾਰਟੀ ਇਤਿਹਾਸ ਵਿੱਚ ਨਵਾਂ ਇਤਿਹਾਸ ਸਿਰਜੇਗਾ, ਕਿਉਂਕਿ ਸੰਮੇਲਨ ਪ੍ਰਤੀ ਚਾਰੇ ਪਾਸਿਓਂ ਮਿਲ ਰਿਹਾ ਸਹਿਯੋਗ ਤੇ ਉਤਸ਼ਾਹ ਗਵਾਹ ਬਣੇਗਾ। ਸਾਥੀ ਅਰਸ਼ੀ ਨੇ ਜ਼ੋਰਦਾਰ ਢੰਗ ਨਾਲ ਪ੍ਰੋਗਰਾਮ ਨੂੰ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ।
ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ 21 ਸਤੰਬਰ ਦੀ ਮੋਹਾਲੀ ਰੈਲੀ ਤੇ ਮਹਾਂ ਸੰਮੇਲਨ ਦੀਆਂ ਜ਼ੋਰਦਾਰ ਤਿਆਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚੋਂ ਇੱਕ ਹਜ਼ਾਰ ਦੇ ਵੱਡੇ ਕਾਫਲੇ ਰਾਹੀਂ ਸਾਥੀ ਸ਼ਾਮਲ ਹੋਣਗੇ। ਅਤੇ ਉਹਨਾਂ ਪ੍ਰੋਗਰਾਮ ਨੂੰ ਤਨਦੇਹੀ ਨਾਲਹਰ ਪੱਖੋਂ ਨਿਭਾਉਣ ਦਾ ਦਾਅਵਾ ਕੀਤਾ।
ਮੀਟਿੰਗ ਦੌਰਾਨ ਪਾਰਟੀ ਵੱਲੋਂ ਉਘੇ ਦੇਸ਼ ਭਗਤਾਂ ਦੇ ਅਸਥਾਨਾਂ ਤੋਂ ਚੱਲਣ ਵਾਲੇ ਜਥਿਆਂ ਨੂੰ ਸਫਲ ਬਣਾਉਣ ਤੇ ਸਵਾਗਤ ਲਈ ਲੀਡਰਸ਼ਿਪ ਦੀਆਂ ਡਿਉਟੀਆਂ ਲਾਈਆਂ ਗਈਆਂ।
30 ਜੁਲਾਈ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੁਲਿੰਗ ਪਾਲਿਸੀ ਖਿਲਾਫ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦੀ ਹਮਾਇਤ ਕੀਤੀ ਤੇ ਸਾਥੀਆਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਐਡਵੋਕੇਟ ਕੁਲਵਿੰਦਰ ਉੱਡਤ, ਸੀਤਾਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ, ਸੁਖਰਾਜ ਸਿੰਘ ਜੋਗਾ,ਰਤਨ ਭੋਲਾ ਮਲਕੀਤ ਸਿੰਘ ਮੰਦਰਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here