

19 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਸ਼ੁੱਕਰਵਾਰ ਨੂੰ ਸੀਵਰੇਜ ਤੇ ਮੀਂਹ ਦੇ ਸੜਕਾਂ ਤੇ ਖੜੇ ਗੰਦੇ ਪਾਣੀ ਚ ਵੜ ਕੇ ਲੋਕਾਂ ਦੀਆਂ।ਮੁਸ਼ਕਿਲਾਂ ਸੁਣੀਆਂ।ਪਾਣੀ ਚ ਚੱਲ ਕੇ ਉਹ ਲੋਕਾਂ ਦੇ ਬੂਹਿਆਂ ਤੇ ਗਏ ਤੇ ਗੰਦੇ ਪਾਣੀ ਚ ਘਿਰੇ ਲੋਕਾਂ ਦੇ ਘਰ ਦੇਖ ਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਸਿਆ। ਉਨਾਂ ਕਿਹਾ ਅਜਿਹਾ ਗੰਦਾ ਤੇ ਮਾਨਸਾ ਦਾ ਮਾੜਾ ਹਾਲ ਕਰਨ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ। ਉਨਾਂ ਹੈਰਾਨੀ ਨਾਲ ਕਿਹਾ ਕਿ ਸ਼ਹਿਰ ਪਾਣੀ ਚ ਡੁੱਬਿਆ ਪਿਆ ਹੈ।ਸੀਵਰੇਜ ਤੈ ਮੀਂਹ ਦੇ ਪਾਣੀ ਨੇ ਲੋਕਾਸ਼ ਦੇ ਘਰ ਡੌਬ ਰੱਖੇ ਹਨ, ਪਰ ਵਿਧਾਇਕ ਤੇ ਪ੍ਰਸ਼ਾਸ਼ਨ ਹਾਲੇ ਤੱਕ ਲੋਕਾਸ਼ ਦੀ ਸਾਰ, ਉਨਾਂ ਦੀ ਤਕਲੀਫ ਸੁਣਨ ਲਈ ਨਹੀਂ ਪੁੱਜੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਮਾਨਸਾ ਦਾ ਸੀਵਰੇਜ ਪਿਆ, ਪਰ ਬਦਲਾਅ ਵਾਲੀ ਸਰਕਾਰ ਸੀਵਰੇਜ, ਸ਼ਗਲੀਆਂ ਨਾਲੀਆਂ ਦੀ ਸਫਾਈ ਵੀ ਨਹੀ ਕਰਵਾ ਸਕੀ। ਉਨਾਂ ਨੇ ਪਾਣੀ ਚ ਚੱਲ ਫਿਰ ਕੈ ਲੋਕਾਂ ਦੇ ਘਰਾਂ ਦੇ ਦਰਵਾਜਿਆਂ ਤੇ ਜਾ ਕੇ ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ “।ਉਨ੍ਹਾਂ ਕਿਹਾ ਕਿ ਮਾਨਸਾ ਦਾ ਸ਼ਹਿਰ ਦਾ ਵਿਕਾਸ ਅਕਾਲੀ ਸਰਕਾਰ ਸਮੇਂ ਹੋਇਆ। ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਵਿੱਚ ਸੀਵਰੇਜ ਅਤੇ ਹੋਰ ਸਮੱਸਿਆ ਨੂੰ ਲੈ ਕੇ ਪੂਰਾ ਸ਼ਹਿਰ ਧਰਨੇ ਤੇ ਬੈਠਾ ਹੈ। ਨਾ ਇੱਥੋਂ ਦੇ ਵਿਧਾਇਕ ਨੂੰ ਪ੍ਰਵਾਹ ਨੂੰ ਹੈ, ਨਾ ਸਰਕਾਰ ਤੇ ਪ੍ਰਸ਼ਾਸ਼ਨ ਨੂੰ। ਉਨ੍ਹਾਂ ਕਿਹਾ ਕਿ ਮਾਨਸਾ ਦੇ ਲੋਕ ਅੱਜ ਪਾਣੀ ਚ ਰਹਿਣ ਲਈ ਮਜਬੂਰ ਹਨ, ਪਰ ਕਿਸੇ ਕੋਲ ਲੋਕਾਂ ਦੀ ਮੁਸ਼ਕਿਲ ਸੁਣਨ ਦਾ ਸਮਾਂ ਨਹੀਂ।ਉਨਾਂ ਮੌਜੂਦਾ ਹਾਲਾਤਾਂ ਤੇ ਹੈਰਾਨੀ ਜਤਾਉਂਦਿਆਂ ਕਿਹਾ ਕਿ ਮਾਨਸਾ ਅੱਜ ਲਾਵਾਰਿਸ ਹੋਇਆ ਪਿਆ ਹੈ,ਪਰ ਲੋਕਾਂ ਦੇ ਚੁਣੇ ਹੋਏ ਨੁੰਮਾਇੰਦੇ ਕਦੇਂ ਕਿਸੇ ਕੋਲ ਆ ਕੇ ਨਹੀ ਖੜੇ, ਕਿਉਂਕਿ ਉਨਾਂ ਦੀ ਸਰਕਾਰ ਤੇ ਉਨਾਂ ਨੂੰ ਲੋਕਾਸ਼ ਦੀ ਕੋਈ ਪ੍ਰਵਾਹ ਨਹੀ ਹੈ। ਇਸ ਮੌਕੇ ਉਨਾਂ ਨਾਲ ਪ੍ਰੇਮ ਅਰੋੜਾ,ਹਰਬੰਸ ਸਿੰਘ ਪੰਮੀ ,ਡਾ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।























