ਸੈਮਸੰਗ ਨੇ ਕਈ ਕਰਮਚਾਰੀਆਂ ਨੂੰ ਇਸ ਕਰਕੇ ਦਿੱਤੇ 95-95 ਲੱਖ ਅਤੇ ਮੰਗੀ ਮੁਆਫੀ

0
38

ਸਿਓਲ—ਸੈਮਸੰਗ ਇਲੈਕਟ੍ਰੋਨਿਕਸ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਕਰਮਚਾਰੀਆਂ ਤੋਂ ਮੁਆਫੀ ਮੰਗ ਲਈ, ਜਿਨ੍ਹਾਂ ਨੂੰ ਸੈਮੀਕੰਡਕਟਰ ਫੈਕਟਰੀਆਂ ‘ਚ ਕੰਮ ਕਰਨ ਦੇ ਦੌਰਾਨ ਕੈਂਸਰ ਸਮੇਤ ਕਈ ਬੀਮਾਰੀਆਂ ਹੋ ਗਈਆਂ ਸਨ। ਇਸ ਤਰ੍ਹਾਂ ਕਈ ਸਾਲ ਪੁਰਾਣਾ ਇਹ ਵਿਵਾਦ ਖਤਮ ਹੋ ਗਿਆ ਹੈ। ਕੰਪਨੀ ਦੇ ਕੋ-ਪ੍ਰੈਜੀਡੈਂਟ ਕਿਮ-ਕਿ-ਨਮ ਨੇ ਕਿਹਾ ਕਿ ਅਸੀਂ ਉਨ੍ਹਾਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਮੁਆਫੀ ਮੰਗਦੇ ਹਾਂ ਜਿਨ੍ਹਾਂ ਨੂੰ ਕੈਂਸਰ ਹੋਇਆ ਸੀ। ਅਸੀਂ ਆਪਣੀ ਸੈਮੀਕੰਡਕਟਰ ਅਤੇ ਐੱਲ.ਸੀ.ਡੀ. ਫੈਕਟਰੀਆਂ ‘ਚ ਸਿਹਤ ਦੇ ਖਤਰੇ ਨੂੰ ਉਚਿਤ ਢੰਗ ਨਾਲ ਸੰਭਾਵਨਾ ‘ਚ ਨਾਕਾਮ ਰਹੇ।

PunjabKesari
ਸੈਮਸੰਗ ਨੇ ਮੰਨੀ ਆਪਣੀ ਚੂਕ
ਅਭਿਐਨ ਗਰੁੱਪਾਂ ਦੇ ਮੁਤਾਬਕ ਸੈਮਸੰਗ ਦੀਆਂ ਫੈਕਟਰੀਆਂ ‘ਚ ਕੰਮ ਕਰਨ ਵਾਲੇ ਕਰੀਬ 240 ਲੋਕ ਕੰਮ ਕਰਨ ਦੇ ਹਾਲਾਤਾਂ ਦੀ ਵਜ੍ਹਾ ਨਾਲ ਬੀਮਾਰ ਹੋ ਗਏ। ਇਨ੍ਹਾਂ ‘ਚੋਂ ਕਰੀਬ 80 ਦੀ ਮੌਤ ਹੋ ਗਈ। ਬੀਮਾਰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪੱਖ ‘ਚ ਅਭਿਆਨ ਚਲਾਉਣ ਵਾਲੇ ਗਰੁੱਪਾਂ ਨੇ ਸੈਮਸੰਗ ਦੇ ਖਿਲਾਫ ਲੰਬੀ ਕਾਨੂੰਨੀ ਲੜਾਈ ਲੜੀ। ਕੁਝ ਦਾਅਵੇਦਾਰ ਤਾਂ 1984 ‘ਚ ਬੀਮਾਰ ਹੋਏ ਸਨ। ਇਸ ਮਹੀਨੇ ਸੈਮਸੰਗ ਨੇ ਡੀਲ ਦੇ ਤਹਿਤ ਹਰ ਪੀੜਤ ਕਰਮਚਾਰੀ ਦੇ ਲਈ 1.33 ਲੱਖ ਡਾਲਰ (ਕਰੀਬ 95 ਲੱਖ ਰੁਪਏ) ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ।

PunjabKesari
ਕੀ ਹੈ ਵਿਵਾਦ
ਇਹ ਵਿਵਾਦ ਪਹਿਲੀ ਵਾਰ 2007 ‘ਚ ਸਾਹਮਣੇ ਆਇਆ ਜਦੋਂ ਸਿਓਲ ਦੇ ਦੱਖਣੀ ‘ਚ ਸਥਿਤ ਸੁਵੋਨ ‘ਚ ਸੈਮਸੰਗ ਦੀ ਸੈਮੀਕੰਡਟਰ ਅਤੇ ਡਿਸਪਲੇਅ ਫੈਕਟਰੀਆਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਕੰਮ ਕਰਨ ਦੇ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਕੈਂਸਰ ਹੋ ਗਏ, ਜਿਸ ‘ਚ ਕਈ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਕਈ ਪੀੜਤਾਂ ਨੇ ਸੈਮਸੰਗ ਦੀ ਮੁਆਫੀ ਨੂੰ ਨਾਕਾਫੀ ਦੱਸਿਆ ਹੈ। ਆਪਣੀ ਬੇਟੀ ਨੂੰ ਖੋਹਣ ਵਾਲੇ ਹਵਾਂਗ ਸੈਂਗ-ਗੀਨ ਨੇ ਕਿਹਾ ਕਿ ਅਸੀਂ ਇਸ ਮੁਆਫੀ ਨੂੰ ਸਵੀਕਾਰ ਨਹੀਂ ਕਰਾਂਗੇ।

PunjabKesari
ਸੈਂਮਸੰਗ ਇਲੈਕਟ੍ਰੋਨਿਕਸ ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਫੋਨ ਅਤੇ ਚਿਪ ਬਣਾਉਣ ਵਾਲੀ ਕੰਪਨੀ ਹੈ। ਇਹ ਸੈਮਸੰਗ ਗਰੁੱਪ ਦੀ ਫਲੈਗਸ਼ਿਪ ਸਬਸਿਡਅਰੀ ਹੈ। ਦੱਖਣੀ ਕੋਰੀਆ ਦੀ ਅਰਥਵਿਵਸਥਾ ‘ਚ ਸੈਮਸੰਗ ਦਾ ਦਬਦਬਾ ਜਗਜ਼ਾਹਿਰ ਹੈ। ਦੱਖਣੀ ਕੋਰੀਆ ਦੀ ਅਰਥਵਿਵਸਥਾ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਇਸ ‘ਚ ਸੈਮਸੰਗ ਦੀ ਪ੍ਰਮੁੱਖ ਭੂਮਿਕਾ ਰਹੀ ਹੈ।


EDITED BY : SARA YAHA | | Last Updated : 7:40 PM 23 ਨਵੰਬਰ 2018

LEAVE A REPLY

Please enter your comment!
Please enter your name here