

(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਜ਼ਿਲ੍ਹਾ ਫਿਰੋਜ਼ਪੁਰ ਦੀ ਜਥੇਬੰਦਕ ਸਿੱਖਿਆ ਸਬੰਧੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਹਰਭਜਨ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਵਿਸ਼ੇਸ਼ ਤੌਰ ਤੇ’ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਮਾਨਸਾ, ਸੂਬਾ ਕੈਸ਼ੀਅਰ ਡਾ. ਰਾਕੇਸ਼ ਮਹਿਤਾ ਅਤੇ ਸਮੂਹ ਜ਼ਿਲ੍ਹਾ ਅਤੇ ਬਲਾਕ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਮੌਜ਼ੂਦਾ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਨੇ ਮੀਟਿੰਗ ਵਿੱਚ ਪਹੁੰਚੇ ਬਲਾਕ ਮੁੱਦਕੀ ਦੇ ਨਵੇਂ ਚੁਣੇ ਪ੍ਰਧਾਨ ਡਾ.ਅਵਤਾਰ ਸਿੰਘ, ਮੀਤ ਪ੍ਰਧਾਨ ਡਾ.ਬੇਅੰਤ ਸਿੰਘ ਮੁੱਦਕੀ ਨੂੰ ਵਧਾਈ ਦਿੰਦਿਆਂ ਗੁੰਮਰਾਹਕੁਨ, ਕੂੜ ਪ੍ਰਚਾਰ ਤੋਂ ਸੁਚੇਤ ਰਹਿਣ, ਜੱਥੇਬੰਦਕ ਜ਼ਾਬਤੇ ਵਿੱਚ ਰਹਿੰਦਿਆਂ ਨਿੱਜ਼ਤਾ ਤੋਂ ਉੱਪਰ ਉੱਠ ਕੇ ਸਹਿਨਸ਼ੀਲਤਾ ਰੱਖਣ ਅਤੇ ਭਰਾਤਰੀ ਸਾਂਝ ਨੂੰ ਵਧਾਉਂਦਿਆਂ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਤਨਦੇਹੀ ਨਾਲ ਉਪਰਾਲੇ ਕਰਨ ਲਈ ਪ੍ਰੇਰਿਆ। ਇੱਕ ਸਵਾਲ ਦਾ ਜਵਾਬ ਦਿੰਦਿਆਂ ਸੂਬਾ ਆਗੂਆਂ ਨੇ ਜ਼ਿਲ੍ਹਾ ਬਰਨਾਲਾ ਦਾ ਪਿਛਲੇ ਦਿਨੀਂ ਤਰਕਸ਼ੀਲ ਭਵਨ ਵਿਖੇ ਹੋਈ ਜਥੇਬੰਦਕ ਕਨਵੈਨਸ਼ਨ ਅਤੇ ਇਜ਼ਲਾਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਜ਼ਲਾਸ ਯਾਦਗਰੀ ਹੋ ਨਿਬੜਿਆ ਜਦੋਂ ਸਮੂਹ ਜ਼ਿਲ੍ਹਾ ਅਤੇ ਬਲਾਕ ਕਮੇਟੀਆਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਡੈਲੀਗੇਟ ਸਾਥੀਆਂ ਨੇ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕੀਤੀ। ਸੂਬਾ ਆਗੂਆਂ ਦੇ ਨਾਲ ਮਜਦੂਰਾਂ, ਕਿਸਾਨਾਂ , ਔਰਤਾਂ ਵਕੀਲਾਂ, ਬੇਰੁਜ਼ਗਾਰ ਅਧਿਆਪਕਾਂ ਅਤੇ ਲੋਕ ਹਿਤਾਂ ਲਈ ਲੜਨ ਵਾਲੀਆ ਜਥੇਬੰਦੀਆਂ ਦੇ ਆਗੂਆਂ ਅਤੇ ਇਨਕਲਾਬੀ ਗੀਤਕਾਰ ਅਜ਼ਮੇਰ ਅਕਲੀਆ ਨੇ ਵੀ ਕਨਵੈਨਸ਼ਨ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਭਵਿੱਖੀ ਚਣੌਤੀਆਂ ਦਾ ਸਾਹਮਣਾ ਕਰਨਾ ਲਈ ਤੇ ਕਿੱਤੇ ਦੀ ਰਾਖੀ ਕਰਨ ਲਈ ਨਿੱਜ਼ਤਾ ਤੋਂ ਉੱਪਰ ਉੱਠ ਵਿਸ਼ਾਲ ਅਤੇ ਸਾਂਝੇ ਸੰਘਰਸ਼ਾਂ ਦੀ ਅਣਸਰਦੀ ਲੋੜ ਤੇ ਜ਼ੋਰ ਦਿੱਤਾ। ਸੂਬਾ ਕਮੇਟੀ ਦੀ ਰਿਪੋਰਟ ਸਾਂਝੀ ਕਰਦਿਆਂ ਪਿਛਲੇ ਅੱਠ ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਉਂਦਿਆਂ ਭਵਿੱਖ ਦੀ ਵਿਉਂਤਬੰਦੀ ਅਤੇ ਚਣੌਤੀਆਂ ਪ੍ਰਤੀ ਸੁਚੇਤ ਕੀਤਾ।ਬਲਾਕ,ਜ਼ਿਲ੍ਹਾ ਅਤੇ ਸੂਬਾ ਪੱਧਰੀ ਕਨਵੈਨਸ਼ਨ ਪ੍ਰਤੀ ਜਾਣਕਾਰੀ ਦਿੰਦਿਆਂ ਤਿਆਰੀ ਕਰਨ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਉਪਰੋਕਤ ਸੂਬਾ ਅਤੇ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਜ਼ਿਲ੍ਹਾ ਕਮੇਟੀ ਦੇ ਕੈਸ਼ੀਅਰ ਡਾਕਟਰ ਬਿਸ਼ਨ ਦਾਸ, ਸਕੱਤਰ ਡਾਕਟਰ ਸੰਤੋਖ ਸਿੰਘ, ਪ੍ਰੈਸ ਸਕੱਤਰ ਮਨਪ੍ਰੀਤ ਸਿੰਘ,ਸਲਾਹਕਾਰ ਡਾਕਟਰ ਜਸਵੰਤ ਸਿੰਘ ਭੱਟੀ, ਸਟੇਜ਼ ਸਕੱਤਰ ਡਾ. ਸ਼ਵਿੰਦਰ ਸਿੰਘ, ਮੀਤ ਪ੍ਰਧਾਨ ਡਾ. ਵਰਜਿੰਦਰ ਸਿੰਘ,ਸਹਾਇਕ ਸਕੱਤਰ ਡਾ. ਗੁਰਪ੍ਰੀਤ ਸਿੰਘ, ਸਹਾਇਕ ਚੇਅਰਮੈਨ ਡਾ.ਤਿਲਕ ਸਿੰਘ,ਸਹਾਇਕ ਸਟੇਜ਼ ਸਕੱਤਰ ਡਾ. ਧਰਮਿੰਦਰ ਸਿੰਘ ,ਵੱਖ ਵੱਖ ਬਲਾਕਾਂ ਦੇ ਪ੍ਰਧਾਨ ਅਤੇ ਸੀਨੀਅਰ ਆਗੂ ਡਾ.ਹਰਜਿੰਦਰ ਸਿੰਘ,ਡਾ.ਆਤਮਾ ਸਿੰਘ, ਡਾ.ਸ਼ਮਸ਼ੇਰ ਸਿੰਘ ਡਾ.ਭਜਨ ਸਿੰਘ, ਡਾ. ਅਨਿਲ ਸ਼ਰਮਾ, ਡਾ. ਗੁਰਪਿੰਦਰ ਸਿੰਘ, ਡਾ. ਅਸ਼ੋਕ ਕੁਮਾਰ, ਡਾ.ਅਵਤਾਰ ਸਿੰਘ ਅਤੇ ਹੋਰ ਵੱਖ ਵੱਖ ਬਲਾਕਾਂ ਦੇ ਸੀਨੀਅਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਜਥੇਬੰਦੀ ਦੀ ਬੇਹਤਰੀ ਲਈ ਤਨਦੇਹੀ ਨਾਲ ਉਪਰਾਲੇ ਕਰਨਦਾ ਅਹਿਦ ਲਿਆ ।























