*ਲੈਂਡ ਪੁਲਿੰਗ ਸਕੀਮ ਨੂੰ ਰੱਦ ਕਰਾਉਣ ਲਈ ਭਾਜਪਾ ਨੇ ਐਸ.ਡੀ.ਐਮ. ਦਫਤਰ ਦਿੱਤਾ ਮੰਗ ਪੱਤਰ*

0
113

ਬੁਢਲਾਡਾ 12ਜੁਲਾਈ (ਸਾਰਾ ਯਹਾਂ/ਮੇਹਤਾ ਅਮਨ) ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਕਿਸਾਨ ਵਿਰੋਧੀ ਲੈਂਡ ਪੁਲਿੰਗ ਸਕੀਮ ਨੂੰ ਰੱਦ ਕਰਵਾਉਣ ਲਈ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਦੀ ਅਗਵਾਈ ਹੇਠ ਐਸ.ਡੀ.ਐਮ. ਦਫਤਰ ਵਿਖੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਜੋ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਹੈ, ਉਹ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪਿੰਡ ਵਾਸੀਆਂ ਦੀ ਰੋਜੀ ਰੋਟੀ, ਆਮਦਨ, ਪਛਾਣ ਅਤੇ ਭਵਿੱਖ ਲਈ ਗੰਭੀਰ ਖਤਰਾ ਪਾ ਦੇਵੇਗੀ। ਸਰਕਾਰ ਦਾ ਟੀਚਾ ਸ਼ਹਿਰੀ ਢਾਂਚਾ ਵਧਾਉਣਾ ਹੈ, ਪਰੰਤੂ ਅਸਲ ਵਿੱਚ ਇਹ ਨੀਤੀ ਕਿਸਾਨ ਵਿਰੋਧੀ ਅਤੇ ਪੰਜਾਬੀ ਵਿਰਾਸਤ ਦੇ ਨਾਸ਼ਕ ਵਜੋਂ ਸਾਹਮਣੇ ਆ ਰਹੀ ਹੈ। ਪੰਜਾਬ ਜੋ ਪਹਿਲਾਂ ਹੀ 42 ਫਸੀਦੀ ਸ਼ਹਿਰੀਕ੍ਰਿਤ ਹੈ, ਉਹ ਰਾਸ਼ਟਰੀ ਔਸਤ 31 ਫਸੀਦੀ ਨਾਲੋਂ ਕਾਫੀ ਵੱਧ ਅੱਗੇ ਹੈ। ਇਸ ਹਾਲਾਤ ਵਿੱਚ ਨਵੀਆਂ ਜ਼ਮੀਨਾਂ ਉਜਾੜ ਕੇ ਹੋਰ ਸ਼ਹਿਰ ਬਣਾਉਣ ਦੀ ਕੋਈ ਲੋੜ ਨਹੀਂ ਹੈ, ਬਲਕਿ ਮੌਜੂਦਾ ਅਧੂਰੀਆਂ ਕਲੋਨੀਆਂ ਦਾ ਸਹੀ ਢੰਗ ਨਾਲ ਵਿਕਾਸ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਪਹਿਲਾ ਤੋਂ ਮੌਜੂਦਾ ਕਲੋਨੀਆਂ ਹੀ ਖਾਲੀ ਪਈਆਂ ਹਨ, ਤਾਂ ਨਵੀਆਂ ਜ਼ਮੀਨਾਂ ਲੈਣ ਦੀ ਕੋਈ ਲੋੜ ਨਹੀਂ। ਇਸ ਸਕੀਮ ਨਾਲ ਕਿਸਾਨ ਆਪਣਾ ਖੇਤ, ਆਪਣਾ ਕੰਮ ਅਤੇ ਆਪਣੀ ਹੋਂਦ ਗਵਾ ਰਿਹਾ ਹੈ। ਇਹ ਲੈਂਡ ਪੂਲਿੰਗ ਸਕੀਮ ਹੇਠ ਜਦੋਂ ਕੋਈ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤਾਂ ਉਸ ਦਿਨ ਤੋਂ ਕਿਸਾਨ ਆਪਣੀ ਜਮੀਨ ਨੂੰ ਨਾ ਵੇਚ ਸਕਦਾ ਹੈ, ਨਾ ਕਿਰਾਏ ਤੇ ਦੇ ਸਕਦਾ ਹੈ, ਨਾ ਬੈਂਕ ਤੋਂ ਕਰਜ਼ਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਇਸ ਲੈਂਡ ਪੂਲਿੰਗ ਸਕੀਮ ਦੇ ਕਾਰਨ ਪੰਜਾਬ ਦੀ ਅੰਨ ਸੁਰੱਖਿਆ ਤੇ ਆਰਥਿਕ ਸਥਿਰਤਾ ਖਤਰੇ ਵਿੱਚ ਆ ਗਈ ਹੈ। ਇਹ ਨੀਤੀ ਇੱਕ ਰਾਜਨੀਤਿਕ ਆਰਥਿਕ ਚਾਲ ਹੈ ਜਿਸ ਰਾਹੀਂ ਆਪ ਸਰਕਾਰ ਆਪਣੇ ਚਹੇਤੇ ਰੀਅਲ ਐਸਟੇਟ ਮਾਫੀਆ ਨੂੰ ਲਾਭ ਦੇ ਰਹੀ ਹੈ। ਇਸ ਮੌਕੇ ਹਲਕਾ ਇੰਚਾਰਜ ਭੋਲਾ ਸਿੰਘ ਹਸਨਪੁਰ, ਮੰਡਲ ਪ੍ਰਧਾਨ ਕੁਸ਼ਦੀਪ ਸ਼ਰਮਾਂ, ਗੋਪਾਲ ਸ਼ਰਮਾਂ, ਸੋਨੂੰ ਸਿੰਘ ਆਦਿ ਵਰਕਰ ਮੌਜੂਦ ਸਨ। 

LEAVE A REPLY

Please enter your comment!
Please enter your name here