

ਮਾਨਸਾ 10-07-2025 (ਸਾਰਾ ਯਹਾਂ/ਮੁੱਖ ਸੰਪਾਦਕ) : ਮਾਨਸਾ ਦਾ ਈਕੋ ਵ੍ਹੀਲਰ ਸਾਈਕਲ ਕਲੱਬ, ਜਿਸਦਾ ਨਾਮ ਸਿਰਫ ਪੰਜਾਬ ਹੀ ਨਹੀ ਸਗੋਂ ਪੂਰੇ ਭਾਰਤ ਪੱਧਰ ‘ਤੇ ਗਿਣਤੀ ਦੇ ਚੋਣਵੇਂ ਸਿਰਕੱਢ ਸਾਈਕਲ ਕਲੱਬਾਂ ਵਿੱਚ ਆਉਂਦਾ ਹੈ। ਜਿਸਦਾ ਸਿਹਰਾ ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸਰਪ੍ਰਸਤ ਡਾ.ਜਨਕ ਰਾਜ ਸਿੰਗਲਾਂ, ਸਾਰੇ ਆਹੁਦੇਦਾਰਾਂ ਸਮੇਤ ਇਕੱਲੇ ਇਕੱਲੇ ਮਿਹਨਤੀ ਤੇ ਸਰਗਰਮ ਮੈਂਬਰਾ ਨੂੰ ਜਾਂਦਾ ਹੈ। ਦੇਸ਼/ਵਿਦੇਸ਼ ਦੇ ਵੱਖ ਵੱਖ ਕਲੱਬਾਂ ਵੱਲੋਂ ਸਮੇਂ ਸਮੇਂ ਸਿਰ ਕਰਵਾਏ ਜਾਂਦੇ ਚੈਲੇਂਜਾ ਵਿੱਚ ਕੋਈ ਅਜਿਹਾ ਚੈਲੇਂਜ ਨਹੀ ਹੋਵੇਗਾ ਜਿਸ ਵਿੱਚ ਇਸ ਗਰੁੱਪ ਨੇ ਹਿੱਸਾ ਨਾ ਲਿਆ ਹੋਵੇ ਅਤੇ ਪਹਿਲੀਆ ਤਿੰਨ ਪੁਜੀਸ਼ਨਾਂ ਵਿੱਚ ਆਪਣੀ ਕਾਬਲੀਅਤ ਨਾ ਦਿਖਾਈ ਹੋਵੇ।
ਇਸ ਗਰੁੱਪ ਵੱਲੋਂ ਵਿਸਾਖੀ ਚੈਲੇਂਜ ਦੇ ਨਾਮ ਤੇ ਸੁਰੂ ਕੀਤਾ ਚੈਲੇਂਜ ਜੋ ਕਿ
ਬੀਤੇ ਮਾਂਹ ਸਪੰਨ ਹੋਇਆ ਸੀ, ਜਿਸਦਾ ਇਨਾਮ ਵੰਡ ਸਮਾਰੋਹ ਬੀਤੇ ਦਿਨ ਆਯੋਜਿਤ ਕੀਤਾ ਗਿਆ ਸੀ। ਇਸ ਚੈਲੇਂਜ ਵਿੱਚ ਮਾਨਸਾ ਤੋਂ ਇਲਾਵਾਂ ਬਰਨਾਲਾ, ਰਾਮਪੁਰਾ, ਬੁਢਲਾਡਾ ਅਤੇ ਬਠਿੰਡਾ ਦੇ 60 ਸਾਈਕਲਿਸਟਾ ਨੇ ਭਾਗ ਲਿਆ। ਜਿਹਨਾਂ ਵਿਚੋਂ 17 ਮੈਂਬਰਾ ਨੇ ਪਲੈਟੀਨਮ ਮੈਡਲ, 18 ਮੈਂਬਰਾਂ ਨੇ ਗੋਲਡ ਮੈਡਲ ਅਤੇ 11 ਮੈਂਬਰਾ ਨੇ ਸਿਲਵਰ ਮੈਡਲ ਹਾਸਿਲ ਕੀਤਾ। ਜਿਹਨਾ ਮੈਂਬਰਾਂ ਨੇ 30 ਦੇ 30 ਦਿਨ ਬਿਨਾਂ ਨਾਗਾ ਪਾਏ ਲਗਾਤਾਰ ਇੱਕ ਮਹੀਨਾ ਸਾਈਕਲ ਚਲਾਇਆ, ਉਨ੍ਹਾਂ ਨੂੰ ਸਪੈਸ਼ਲ ਇਨਾਮ ਦਿੱਤਾ ਗਿਆ। ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੱਲੋਂ ਪਹਿਲੇ ਤਿੰਨ ਸਥਾਨਾਂ ਤੇ ਆਏ ਸੁਨੀਲ ਕੁਮਾਰ ਮਾਨਸਾ, ਲੋਕ ਰਾਮ ਸਾਕੀਆ ਮਾਨਸਾ ਅਤੇ ਬੌਬੀ ਪਰਮਾਰ ਮਾਨਸਾ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਗਰੁੱਪ ਦੇ ਉਪ ਪ੍ਰਧਾਨ ਅਤੇ
ਮਕਰਾਨਾ ਮਾਰਬਲਜ ਦੇ ਮਾਲਕ ਸੂਬਾ ਬਲਜੀਤ ਸਿੰਘ ਬਾਜਵਾ ਵੱਲੋਂ ਸਾਰੀਆਂ

ਟਰਾਫੀਆਂ ਸਪਾਂਸਰ ਕੀਤੀਆ ਗਈਆ, ਗਰੁੱਪ ਦੇ ਸੈਕਟਰੀ ਅਮਨ ਔਲਖ ਵੱਲੋਂ ਵੀ ਇਸ ਵਿੱਚ ਢੁੱਕਵਾ ਯੋਗਦਾਨ ਪਾਇਆ ਗਿਆ।
ਇਸ ਮੌਕੇ ਈਕੋ ਵ੍ਹੀਲਰ ਸਾਈਕਲ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸਰਪ੍ਰਸਤ ਡਾਕਟਰ ਜਨਕ ਰਾਜ ਸਿੰਗਲਾ, ਸੀਨੀਅਰ ਮੈਂਬਰਾਨ ਡਾਕਟਰ ਤੇਜਿੰਦਰ ਪਾਲ ਸਿੰਘ ਰੇਖੀ, ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਕੈਪਟਨ ਦਰਸ਼ਨ ਸਿੰਘ, ਹਰਜੀਤ ਸੱਗੂ, ਲੋਕ ਰਾਮ ਅਤੇ ਜਸਵਿੰਦਰ ਕੌਰ ਮਾਨਸਾ ਆਦਿ ਬੁਲਾਰਿਆ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਲੋਕਾਂ ਨੂੰ ਸਾਈਕਲ ਕਲੱਬ ਨਾਲ ਜੁੜਨ ਅਤੇ ਸਾਇਕਲਿੰਗ ਕਰਕੇ ਨਿਰੋਗ ਜੀਵਨ ਜਿਊਣ ਦੀ ਅਪੀਲ ਕੀਤੀ ਤਾਂ ਕਿ ਲੋਕ ਸ਼ੂਗਰ, ਬਲੱਡ ਪ੍ਰੈਸ਼ਰ ਜਿਹੀਆ ਭਿਆਨਕ ਬਿਮਾਰੀਆਂ ਤੋਂ ਨਿਜ਼ਾਤ ਪਾ ਸਕਣ। ਇਸ ਮੌਕੇ ਅਜੀਤ ਸਮਾਚਾਰ ਤੋੰ ਬਲਵਿੰਦਰ ਧਾਲੀਵਾਲ, ਪੰਜਾਬੀ ਜਾਗਰਣ ਤੋਂ ਹਰਕ੍ਰਿਸ਼ਨ ਸ਼ਰਮਾ ਅਤੇ ਦੈਨਿਕ ਸਵੇਰਾ ਤੋੰ ਸਤਵੰਤ ਸੱਤਾ ਅਤੇ ਐਡੋਵਕੇਟ ਬਲਵੰਤ ਭਾਟੀਆ ਜੀ ਸਪੈਸ਼ਲ ਤੌਰ ਤੇ ਸ਼ਾਮਲ ਹੋਏ, ਜਿਹਨਾਂ ਨੇ ਵੀ ਕਲੱਬ ਦੀ ਪ੍ਰਸੰਸਾ ਕਰਦਿਆ ਤੰਦਰੁਸਤ ਜੀਵਨ ਜਾਂਚ ਦੀ ਸੇਧ ਦਿੱਤੀ।
ਗਰੁੱਪ ਦੇ ਕੈਸ਼ੀਅਰ ਕਮ ਪ੍ਰੋਜੈਕਟ ਚੇਅਰਮੈਨ ਸ਼ਵੀ ਚਾਹਲ ਨੇ ਅਖੀਰ ਵਿੱਚ ਸਾਰੇ ਹਾਜ਼ਰੀਨ ਨੂੰ ਜੀ ਆਇਆ ਆਖਦੇ ਹੋਏ ਬਰਨਾਲਾ ਤੋ ਵਿਸੇਸ਼ ਤੌਰ ਤੇ ਪਹੁੰਚੇ ਸਿਰਕੱਢ ਸਾਈਕਲਿਸਟ ਡਾਕਟਰ ਕਰਮਜੀਤ ਸਿੰਘ ਦਾ ਤਹਿ ਦਿਲੋੰ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਨਰਿੰਦਰ ਗੁਪਤਾ ਵੱਲੋਂ ਬਾਖੂਬੀ ਨਿਭਾਉਦਿਆ ਸਮਾਰੋਹ ਦੀ ਸਮਾਪਤੀ ਤੱਕ ਆਪਣੇ ਬਾਕਮਾਲ ਸਬਦਾਂ ਦੀ ਬਦੌਲਤ ਚਾਰ ਚੰਨ ਲਗਾਉਂਦਿਆ ਹਾਜਰੀਨ ਦਾ ਧਿਆਨ ਆਪਣੇ ਵੱਲ ਖਿੱਚੀ ਰੱਖਿਆ।























