

ਚੰਡੀਗੜ੍ਹ 05 ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼)
ਅਕਾਲੀ ਦਲ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਸੂਬੇ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੂੰ ਤਖਤ ਸਾਹਿਬ ਉੱਤੇ ਪੇਸ਼ ਨਾ ਹੋਣ ਅਤੇ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦੇਣ ਦੇ ਮਾਮਲੇ ਨੂੰ ਲੈ ਕੇ ਕਿਹਾ ਕਿ ਇਹ ਪੂਰਾ ਘਟਨਾਕ੍ਰਮ ਦੁਖਦਾਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੂਖਬੀਰ ਬਾਦਲ ਨੂੰ ਤਖਤ ਸਾਹਿਬ \‘ਤੇ ਪੇਸ਼ ਹੋਣਾ ਚਾਹੀਦਾ ਸੀ ਅਤੇ ਆਪਣੀ ਗੱਲ ਰੱਖਣੀ ਚਾਹੀਦੀ ਸੀ।
ਪਰਮਿੰਦਰ ਸਿੰਘ ਢੀਂਡਸਾ ਨੇ ਇਹ ਵੀ ਕਿਹਾ ਕਿ ਅੱਜਕੱਲ੍ਹ ਜਿਹੜੇ ਹਾਲਾਤ ਤਖਤ ਸਾਹਿਬ ਵਿੱਚ ਬਣੇ ਹੋਏ ਹਨ, ਉਹ ਬਹੁਤ ਦੁਖਦਾਈ ਹਨ ਅਤੇ ਇਸਦਾ ਸਿੱਧਾ ਪ੍ਰਭਾਵ ਸੰਗਤ \‘ਤੇ ਪੈਂਦਾ ਹੈ। ਜੇਕਰ ਜਥੇਦਾਰਾਂ ਵਿੱਚ ਕੋਈ ਵੀ ਮਤਭੇਦ ਹੈ, ਤਾਂ ਉਹਨਾਂ ਨੂੰ ਆਪਸੀ ਗੱਲਬਾਤ ਕਰਕੇ ਇਹ ਮਸਲਾ ਸੁਲਝਾ ਲੈਣਾ ਚਾਹੀਦਾ ਹੈ।























