

ਚੰਡੀਗੜ੍ਹ (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਸਰਕਾਰ ਨੇ ਪੰਜ ਭਾਰਤੀ ਪੁਲਿਸ ਸੇਵਾ IPS ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ DIG ਦੇ ਅਹੁਦੇ ‘ਤੇ ਤਰੱਕੀ ਦੇ ਕੇ ਸੂਬਾ ਪੁਲਿਸ ਵਿਭਾਗ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਹੈ। ਇਸ ਸੂਚੀ ਵਿਚ ਸੀਨੀਅਰ ਅਤੇ ਤਜਰਬੇਕਾਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਨਾਨਕ ਸਿੰਘ, ਗੁਰਮੀਤ ਸਿੰਘ ਚੌਹਾਨ, ਦੀਪਕ ਹਿਲੋਰੀ, ਗੌਰਵ ਗਰਗ ਅਤੇ ਨਵੀਨ ਸੈਣੀ ਪ੍ਰਮੁੱਖ ਹਨ।























