*ਭਾਜਪਾ ਵੱਲੋਂ ਬੁੱਧੀਜੀਵੀ ਸੈਲ ਦਾ ਜਸਪਾਲ ਕੌਰ ਅਤੇ ਸੋਰਵ ਗੁਪਤਾ ਨੂੰ ਕੁਆਰਡੀਨੇਟਰ ਨਿਯੁਕਤ*

0
79

ਬੁਢਲਾਡਾ 24 ਜੂਨ (ਸਾਰਾ ਯਹਾਂ/ਮੇਹਤਾ ਅਮਨ) ਭਾਰਤੀ ਜਨਤਾ ਪਾਰਟੀ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਗਾਓ ਤਿਆਰੀ ਕਰਦਿਆਂ ਵੱਖ ਵੱਖ ਸੈਲਾਂ ਦੇ ਅਹੁੱਦੇਦਾਰਾਂ ਦੀਆਂ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਬੁੱਧੀਜੀਵੀ ਸੈਲ ਦੇ ਸੂਬਾ ਕਨਵੀਨਰ ਪੀ.ਕੇ. ਭਾਰਦਵਾਯ, ਸਟੇਟ ਜਨਰਲ ਸੈਕਟਰੀ ਸ਼੍ਰੀ ਨਿਵਾਸ਼ਲੂ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਕੋਆਰਡੀਨੇਟਰ ਜਸਪਾਲ ਕੌਰ ਅਤੇ ਐਡਵੋਕੇਟ ਸੋਰਵ ਗੁਪਤਾ ਨੂੰ ਕੋਕੁਆਰਡੀਨੇਟਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਜਿੰਮੇਵਾਰੀ ਦਿੱਤੀ ਗਈ ਹੈ ਤਾਂ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਬਲਾਕ ਦੇ ਵੱਖ ਵੱਖ ਪਿੰਡਾਂ ਚ ਨੌਜਵਾਨਾਂ, ਔਰਤਾਂ ਅਤੇ ਬੁੱਧੀਜੀਵੀ ਲੋਕਾਂ ਰਾਵਤਾਂ ਕਾਇਮ ਕਰਕੇ ਭਾਰਤੀ ਜਨਤਾ ਪਾਰਟੀਆਂ ਦੀਆਂ ਨੀਤੀਆਂ ਸੰਬੰਧੀ ਜਾਣੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਨਰਿੰਦਰ ਮੋਦੀ ਦੀਆਂ ਸਾਰਥਕ ਸੋਚ ਸਦਕਾ ਹੀ ਅੱਜ ਪੰਜਾਬ ਅੰਦਰ ਵੱਡੀ ਗਿਣਤੀ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਭਾਜਪਾ ਵਰਕਰਾਂ ਵੱਲੋਂ ਉਕਤ ਆਗੂਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਲੋਕ ਸਭਾ ਇੰਚਾਰਜ ਪਰਮਪਾਲ ਕੌਰ ਸਿੱਧੂ, ਜੋਨਲ ਇੰਚਾਰਜ ਰਜਿੰਦਰ ਗਰਗ ਅਤੇ ਸੁਰਿੰਦਰ ਮੌੜ ਦਾ ਧੰਨਵਾਦ ਕੀਤਾ ਗਿਆ। 

LEAVE A REPLY

Please enter your comment!
Please enter your name here