*ਸਿੱਧੂ ਮੂਸੇਵਾਲਾ ਡਾਕੂਮੈਂਟਰੀ ਵਿਵਾਦ ਪਹਿਲੀ ਜੁਲਾਈ ਤੇ ਮੁੜ ਪਈ ਪੇਸ਼ੀ

0
9

ਮਾਨਸਾ, 23 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ) -ਮਰਹੂਮ ਗਾਇਕ ਸਿੱਧੂ ਮੂਸੇਵਾਲਾ ਤੇ ਬੀਬੀਸੀ ਵਲੋਂ ਬਣਾਈ ਗਈ ਡਾਕੂਮੈਂਟਰੀ ਤੇ ਰੋਕ ਲਗਾਉਣ ਦੇ ਮਾਮਲੇ ਵਿਚ ਮਾਨਸਾ ਦੀ ਅਦਾਲਤ ਵਿਚ ਮੂਸੇਵਾਲਾ ਪਰਿਵਾਰ ਵਲੋਂ ਬੀਬੀਸੀ ਦੇ ਦਾਅਵਿਆਂ ਦਾ ਜਵਾਬ ਨਾ ਦੇ ਸਕਣ ਕਾਰਨ ਮੁੜ ਪੇਸ਼ੀ 1 ਜੁਲਾਈ ਤੇ ਪੈ ਗਈ। ਮੂਸੇਵਾਲਾ ਪਰਿਵਾਰ ਵਲੋਂ ਆਉਂਦੀ 1 ਜੁਲਾਈ ਨੂੰ ਬੀ.ਬੀ.ਸੀ ਵਲੋਂ ਅਰਜੀ ਲਗਾ ਕੇ ਡਾਕੂਮੈਂਟਰੀ ਤੇ ਰੋਕ ਲਗਾਉਣ ਦੀ ਮੰਗ ਕਰਨ ਅਤੇ ਮੂਸੇਵਾਲਾ ਪਰਿਵਾਰ ਦੇ ਇਤਰਾਜ ਨੂੰ ਚੁਣੌਤੀ ਦਿੱਤੀ ਗਈ ਹੈ। ਬੀ.ਬੀ.ਸੀ ਨੇ ਕਿਹਾ ਕਿ ਮੂਸੇਵਾਲਾ ਪਰਿਵਾਰ ਦਾ ਡਾਕੂਮੈਂਟਰੀ ਤੇ ਰੋਕ ਲਗਾਉਣ ਦਾ ਦਾਅਵਾ ਯੋਗ ਨਹੀਂ ਹੈ। ਜਿਸ ਦਾ ਮੂਸੇਵਾਲਾ ਪਰਿਵਾਰ ਨੇ ਜਵਾਬ ਦੇਣਾ ਸੀ। ਇਸ ਵਾਸਤੇ 1 ਜੁਲਾਈ ਨੂੰ ਮੁੜ ਡਾਕੂਮੈਂਟਰੀ ਮਾਮਲੇ ਤੇ ਸੁਣਵਾਈ ਹੋਵੇਗੀ। ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਕਿਸੇ ਕਾਰਨ ਮਾਨਸਾ ਦੀ ਅਦਾਲਤ ਵਿਚ ਜਵਾਬ ਦਾਖਲ ਨਹੀਂ ਕੀਤਾ ਜਾ ਸਕਿਆ। ਪਹਿਲੀ ਜੁਲਾਈ ਨੂੰ ਇਸ ਦਾ ਜਵਾਬ ਦਾਖਲ ਕਰਨਗੇ।
ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਤੇ ਬੀ.ਬੀ.ਸੀ ਨੇ ਇਕ ਡਾਕੂਮੈਂਟਰੀ ‘ਦਾ ਕੀÇਲੰਗ ਕਾਲ’ ਬਣਾਈ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਤੇ ਪਰਿਵਾਰ ਨੇ ਇਹ ਡਾਕੂਮੈਂਟਰੀ ਬਣਾਉਣ ਤੇ ਇਤਰਾਜ ਪ੍ਰਗਟਾਇਆ ਅਤੇ ਮਾਨਸਾ ਦੀ ਅਦਾਲਤ ਵਿਚ ਪਟੀਸ਼ਨ ਦਰਜ ਕਰਕੇ ਇਸ ਡਾਕੂਮੈਂਟਰੀ ਤੇ ਰੋਕ ਲਗਾਉਣ ਦੀ ਮੰਗ ਕੀਤੀ। ਪਰ ਬੀ.ਬੀ.ਸੀ ਨੇ ਇਹ ਡਾਕੂਮੈਂਟਰੀ 11 ਜੂਨ ਨੂੰ ਮੂਸੇਵਾਲਾ ਦੇ ਜਨਮ ਦਿਨ ਤੇ ਹੀ ਰਿਲੀਜ ਕਰ ਦਿੱਤੀ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਮਾਮਲਾ ਮਾਨਸਾ ਦੀ ਅਦਾਲਤ ਵਿਚ 1 ਜੁਲਾਈ ਨੂੰ ਇਸ ਕੇਸ ਤੇ ਸੁਣਵਾਈ ਹੋਵੇਗੀ।

LEAVE A REPLY

Please enter your comment!
Please enter your name here