*ਪੰਜਾਬ ਸਰਕਾਰ ਆਰਥਿਕ ਪੱਖੋਂ ਪੂਰੀ ਤਰ੍ਹਾਂ ਫੇਲ- ਗੁਰਪ੍ਰੀਤ ਵਿੱਕੀ  ਪੰਜਾਬ ਸਰਕਾਰ 4 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜਾ ਲੈਣ ਦੀ ਤਿਆਰੀ ਚ*

0
28

ਮਾਨਸਾ, 21 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ। ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਹੋਏ ਕਿਹਾ ਕਿ ਪਿੱਛਲੀਆਂ ਸਰਕਾਰਾਂ ਦੇ ਮੁਕਾਬਲੇ ਮਜੂਦਾ ਮਾਨ ਸਰਕਾਰ ਨੇ ਪੰਜਾਬ ਦੇ ਸਿਰ ਤੇ ਕਰਜੇ ਦਾ ਬੋਝ ਕਈ ਗੁਣਾ ਵਧਾ ਦਿੱਤਾ ਹੈ। ਗੁਰਪ੍ਰੀਤ ਵਿੱਕੀ ਨੇ ਆਮ ਆਦਮੀ ਪਾਰਟੀ ਤੇ ਦੋਸ਼ ਲਾਉਂਦੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੋਰਾਨ ਲਿਆ ਗਿਆ ਕਰਜੇ ਦਾ ਇੱਕ ਵੀ ਪੈਸੇ ਪੰਜਾਬ ਦੇ ਵਿਕਾਸ ਲਈ ਨਹੀਂ ਖਰਚਿਆਂ। ਸਗੋਂ ਦਿੱਲੀ ਦੇ ਹਾਰੇ ਤੇ ਨਕਾਰੇ ਲੋਕਾਂ ਨੂੰ ਖੁਸ਼ ਕਰਨ ਵਿੱਚ ਵਰਤਿਆ ਗਿਆ ਹੈ। ਗੁਰਪ੍ਰੀਤ ਵਿੱਕੀ ਨੇ ਅੱਗੇ ਕਿਹਾ ਕਿ ਦੂਜੇ ਸੂਬਿਆਂ ਤੋਂ ਲਿਆਕੇ ਲੋਕਾਂ ਨੂੰ ਪੰਜਾਬ ਅੰਦਰ ਅਹਿਮ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਮਨੀਸ਼ ਸਿਸੋਦੀਆ ਵਰਗੇ ਲੀਡਰਾਂ ਨੂੰ ਮਹਿੰਗੇ ਹੋਟਲਾਂ ਵਿੱਚ ਠਹਿਰਾ ਕੇ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਸਰਕਾਰ ਨੂੰ ਸਵਾਲ ਕਰਦੇ ਕਿਹਾ ਕਿ ਪਿੱਛਲੇ ਤਿੰਨ ਸਾਲਾਂ ਦੋਰਾਨ ਕੋਈ ਵੱਡਾ ਪ੍ਰੋਜੈਕਟ ਸਰਕਾਰ ਨਹੀਂ ਲੈ ਕੇ ਆਈ ਤੇ ਨਾ ਹੀ ਪਿੰਡਾਂ ਤੇ ਸ਼ਹਿਰਾਂ ਅੰਦਰ ਕੋਈ ਵਿਕਾਸ ਕਾਰਜ ਸ਼ੁਰੂ ਕਰਵਾ ਸਕੀ ਹੈ। ਗੁਰਪ੍ਰੀਤ ਵਿੱਕੀ ਨੇ ਕਿਹਾ ਕਿ ਮਾਨ ਸਰਕਾਰ ਨੇ ਫਿਰ ਦੁਬਾਰਾ ਤੋਂ ਕੇਂਦਰ ਸਰਕਾਰ ਕੋਲੋਂ ਕਰਜੇ ਦੀ ਮੰਗ ਕੀਤੀ ਹੈ ਤੇ ਕੇਂਦਰ ਸਰਕਾਰ ਨੇ ਦੋ ਵਾਰ ਵਿੱਚ ਸਿਰਫ 4 ਹਜ਼ਾਰ ਕਰੋੜ ਦਾ ਕਰਜਾ ਦੇਣ ਦੀ ਗੱਲ ਕਹੀ ਹੈ। ਗੁਰਪ੍ਰੀਤ ਵਿੱਕੀ ਨੇ ਕਿਹਾ ਕਿ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਰਜੇ ਦੇ ਰੂਪ ਵਿੱਚ ਲਿਆ ਗਿਆ ਇਹ ਪੈਸਾ ਸਰਕਾਰ ਪੰਜਾਬ ਵਿਕਾਸ ਲਈ ਖ਼ਰਚੇਗੀ ਜਾਂ ਆਪਣੇ ਆਕਾਵਾਂ ਨੂੰ ਖੁਸ ਕਰਨ ਲਈ ਫੋਕੀ ਇਸ਼ਤਿਹਾਰਬਾਜ਼ੀ ਤੇ ਖਰਚ ਕਰੇਗੀ I ਐਡਵੋਕੇਟ ਗੁਰਪ੍ਰੀਤ ਵਿੱਕੀ ਨੇ ਸਰਕਾਰ ਨੂੰ ਹਰ ਫ਼ਰੰਟ ਤੇ ਫੇਲ ਦੱਸਿਆ ਤੇ ਕਿਹਾ ਕਿ 2027 ਵਿੱਚ  ਪੰਜਾਬ ਦੇ ਲੋਕ ਇਹਨਾਂ ਨੂੰ ਦਿੱਲੀ ਵਾਂਗ ਪੰਜਾਬ ਵਿੱਚੋ ਚਲਦਾ ਕਰਨਗੇ I

LEAVE A REPLY

Please enter your comment!
Please enter your name here