*ਆਪਣੀ ਜ਼ਿੰਦਗੀ ਵਿੱਚ ਮੁਸਕਾਨ ਚਾਹੁੰਦੇ ਹੋ ਤਾਂ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਆਪਣੇ ਪਿਆਰਿਆਂ ਦੀ ਯਾਦ ਵਿੱਚ ਬੂਟੇ ਲਗਾਉਣੇ ਚਾਹੀਦੇ ਹਨ- ਚਰਨਜੀਤ ਸਿੰਘ ਅੱਕਾਂਵਾਲੀ*

0
32

ਮਾਨਸਾ, 17 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਬਾਲ ਭਵਨ ਮਾਨਸਾ ਵਿਖੇ ਸ਼ਾਮ ਦੇ ਸਮੇਂ ਪਾਰਕ ਵਿੱਚ Green Land Tree Care Society Mansa ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਪਾਰਕ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਚਰਨਜੀਤ ਸਿੰਘ ਅੱਕਾਂਵਾਲੀ ਵਿਸ਼ੇਸ਼ ਤੌਰ ਤੇ ਪਹੁੰਚੇ।  ਇਸ ਸਮੇਂ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਸਮੂਹ ਹਾਜ਼ਰੀਨ ਸਾਥੀਆਂ ਨਾਲ ਵੱਖ-ਵੱਖ  ਛਾਂਦਾਰ, ਫ਼ਲਦਾਰ ਅਤੇ ਸਜਾਵਟੀ ਬੂਟੇ ਲਗਾਏ।  ਇਸ ਮੌਕੇ ਤੇ ਸੋਸਾਇਟੀ ਦੇ ਸਮੂਹ ਮੈਬਰ ਸਾਹਿਬਾਨ ਵੱਲੋਂ ਕੁੱਝ ਲੋੜੀਦੀਆਂ ਮੰਗਾਂ ਚਰਨਜੀਤ ਸਿੰਘ ਅੱਕਾਂਵਾਲੀ ਸਾਹਮਣੇ ਰੱਖੀਆਂ। ਚਰਨਜੀਤ ਸਿੰਘ ਅੱਕਾਂਵਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤੁਹਾਡੀਆਂ ਜੋ ਵੀ ਮੰਗਾਂ ਹਨ। ਉਨ੍ਹਾਂ ਨੂੰ ਜਲਦੀ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਜਲਦੀ ਪੂਰਾ ਕਰਨ ਦਾ ਵਾਅਦਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪਾਰਕ ਦਾ ਮਹੌਲ ਬਹੁਤ ਅਨੰਦ ਭਰਿਆ ਅਤੇ ਰੂਹ ਨੂੰ ਸਕੂਨ ਦੇਣ ਵਾਲਾ ਹੈ। ਇਸੇ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਮੁਸਕਾਨ ਚਾਹੁੰਦੇ ਹੋ ਤਾਂ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਆਪਣੇ ਪਿਆਰਿਆਂ ਦੀ ਯਾਦ ਵਿੱਚ ਬੂਟੇ ਲਗਾਉਣੇ ਚਾਹੀਦੇ ਹਨ। ਇਸ ਸਮੇਂ ਜ਼ਿਲ੍ਹਾ ਦਫ਼ਤਰ ਇੰਚਾਰਜ ਗੁਰਮੀਤ ਸਿੰਘ ਖੁਰਮੀ, ਸੀਨੀਅਰ ਆਪ ਆਗੂ ਈਸ਼ਵਰ ਦਾਸ, ਸੋਸਾਇਟੀ ਦੇ ਸਮੂਹ ਮੈਬਰ ਸਾਹਿਬਾਨ ਚਿਮਨ ਲਾਲ, ਸੁਨੀਲ ਕੁਮਾਰ, ਮਨਜੀਤ ਸਿੰਘ, ਮਨਜੀਤ ਸਿੰਘ, ਭੋਲਾ ਸਿੰਘ, ਕਮਲਜੀਤ ਸਿੰਘ, ਅਮਰਜੀਤ ਸ਼ਰਮਾ, ਧਰਮਿੰਦਰ ਪਾਲ ਰਾਣਾ, ਰੇਸ਼ਮ ਸਿੰਘ, ਰਣਦੀਪ ਕੁਮਾਰ, ਸੁਸ਼ਾਂਤ ਰਾਜਪੂਤ, ਅਮਨਦੀਪ ਕੁਮਾਰ ਤੋ ਇਲਾਵਾਂ ਸ਼ਹਿਰ ਵਾਸੀ ਅਤੇ ਵਾਤਾਵਰਨ ਪ੍ਰੇਮੀ ਹਾਜ਼ਰ ਸਨ।

LEAVE A REPLY

Please enter your comment!
Please enter your name here