*ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਹਰ ਸਾਲ ਦੀ ਤਰ੍ਹਾਂ ਕਲੱਬ ਪ੍ਰਧਾਨ ਜਗਦੀਸ਼ ਰਾਏ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਗਵਰਨਰ 3090 ਦੀ ਆਫ਼ੀਸ਼ੀਅਲ ਵਿਜ਼ਿਟ ਕਰਵਾਈ ਗਈ*

0
39

16 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਹਰ ਸਾਲ ਦੀ ਤਰ੍ਹਾਂ ਕਲੱਬ ਪ੍ਰਧਾਨ ਜਗਦੀਸ਼ ਰਾਏ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਗਵਰਨਰ 3090 ਦੀ ਆਫ਼ੀਸ਼ੀਅਲ ਵਿਜ਼ਿਟ ਕਰਵਾਈ ਗਈ। ਇਸ ਸਮਾਗਮ ਵਿੱਚ ਜ਼ਿਲ੍ਹਾ ਗਵਰਨਰ ਡਾਕਟਰ ਸੰਦੀਪ ਚੌਹਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ਿਵ ਸ਼ੰਕਰ ਵਸ਼ਿਸ਼ਟ ਗਵਰਨਰ 2027-28 ਅਤੇ ਵਿਜੈ ਲਹਿਰੀ ਸਹਾਇਕ ਗਵਰਨਰ ਨੇ ਸਨਮਾਨਿਤ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕਲੱਬ ਪ੍ਰਧਾਨ ਅਤੇ ਜ਼ਿਲ੍ਹਾ ਗਵਰਨਰ ਨੂੰ ਕਾਲਰ ਪਹਿਨਾਉਣ ਉਪਰੰਤ ਰਾਸ਼ਟਰੀ ਗੀਤ, ਜੋਤੀ ਉਜਵਲ ਕਰਕੇ ਅਤੇ ਮਹਿਮਾਨਾਂ ਨੂੰ ਹਾਰ ਪਹਿਨਾਉਣ ਨਾਲ ਕੀਤੀ ਗਈ। ਕਲੱਬ ਪ੍ਰਧਾਨ ਜਗਦੀਸ਼ ਰਾਏ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਕਲੱਬ ਸੈਕਟਰੀ ਸੰਜੀਵ ਅਰੋੜਾ ਨੇ ਕਲੱਬ ਵੱਲੋ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲੱਬ ਨੇ ਇਸ ਸਾਲ ਕਿਵੇਂ ਵੱਖ ਵੱਖ ਤਰ੍ਹਾਂ ਦੇ ਪ੍ਰੋਜੈਕਟ ਲਾ ਕੇ ਸ਼ਹਿਰ ਵਾਸੀਆਂ ਦੀ ਭਲਾਈ ਲਈ ਆਪਣਾ ਯੋਗਦਾਨ ਪਾਇਆ। ਸਾਬਕਾ ਜਿਲਾ ਗਵਰਨਰ ਪ੍ਰੇਮ ਅਗਰਵਾਲ ਨੇ ਦੱਸਿਆ ਕਿ ਰੋਟਰੀ ਜ਼ਿਲ੍ਹਾ ਗਰਾਂਟ ਨੰਬਰ 2559506 ਰਾਹੀਂ ਪਰੱਬ ਆਸਰਾ ਗੰਗਾਨਗਰ ਨੂੰ ਸੋਲਰ ਪਾਵਰ ਲਈ ਪੰਜ ਲੱਖ ਰੂਪਏ ਅਤੇ ਜ਼ਿਲ੍ਹਾ਼ 3090 ਦੀਆਂ ਵੱਖ ਵੱਖ ਕਲੱਬਾਂ ਰਾਹੀਂ 1300000 ਰੂਪਏ ਦੀ ਲਾਗਤ ਦੇ 20 ਵਾਟਰ ਕੂਲਰ ਅਤੇ ਵਾਟਰ ਫਿਲਟਰ ਸਾਫ, ਅਤੇ ਠੰਡਾ ਪਾਣੀ ਮੁਹਈਆ ਕਰਵਾਉਣ ਦੇ ਮਕਸਦ ਵੱਖ ਵੱਖ ਸਕੂਲਾਂ ਅਤੇ ਸੰਸਥਾਵਾਂ ਨੂੰ ਨਾਲ ਦਾਨ ਦਿੱਤੇ ਜਾ ਰਹੇ ਹਨ।
ਜ਼ਿਲਾ ਗਵਰਨਰ ਡਾਕਟਰ ਸੰਦੀਪ ਚੌਹਾਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਮਾਨਸਾ ਰਾਇਲ ਜਿਲਾ 3090 ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਉਹਨਾਂ ਨੇ ਕਿਹਾ ਕਿ ਇੱਕ ਹੋਰ ਗਲੋਬਲ ਗਰਾਂਟ ਪ੍ਰੋਜੈਕਟ ਨੰਬਰ 2579423 ਜਿਸਦੀ ਕੀਮਤ ਲਗਭਗ 42 ਲੱਖ ਰੁਪਏ ਹੈ ਜਲਦੀ ਪਾਸ ਹੋ ਕੇ ਆ ਰਹੀ ਹੈ ਜਿਸ ਰਾਹੀਂ 64 ਵਾਟਰ ਕੂਲਰ ਸਮੇਤ ਵਾਟਰ ਫਿਲਟਰ ਪੰਜਾਬ , ਹਰਿਆਣਾ ਅਤੇ ਰਾਜਸਥਾਨ ਵਿੱਚ ਵੱਖ ਵੱਖ ਸਕੂਲਾਂ ਅਤੇ ਸੰਸਥਾਵਾਂ ਨੂੰ ਲੋਕਲ ਰੋਟਰੀ ਕਲੱਬਾਂ ਰਾਹੀਂ ਦਿੱਤੇ ਜਾਣਗੇ। ਇਸ ਮੌਕੇ ਕਲੱਬ੍ਹ ਮੈਂਬਰਾਂ ਵਲੋਂ ਰੋਟਰੀ ਫਾਉਂਡੇਸ਼ਨ ਲਈ ਆਪਣਾ ਯੋਗਦਾਨ ਪਾਉਂਦਿਆਂ 2000 ਡਾਲਰ ਭਾਵ ਲਗਭਗ ਇੱਕ ਲੱਖ ਸੱਤਰ ਹਜ਼ਾਰ ਰੂਪਏ ਦੇ ਚੈੱਕ ਗਵਰਨਰ ਸੰਦੀਪ ਚੌਹਾਨ ਨੂੰ ਸੌਂਪੇ ਗਏ ਅਤੇ ਕਲੱਬ ਦੇ 13 ਮੈਂਬਰ ਪੀ. ਐਚ.ਐਫ. ਅਵਾਰਡ ਨਾਲ ਸਨਮਾਨਿਤ ਕੀਤੇ ਗਏ।
ਪ੍ਰੋਗਰਾਮ ਦੌਰਾਨ ਕਲੱਬ ਮੈਂਬਰ ਕੈਸ਼ੀਅਰ ਹਰੀਸ਼ ਗਰਗ, ਰਮੇਸ਼ ਜਿੰਦਲ, ਡਾਕਟਰ ਜਨਕ ਰਾਜ ਸਿੰਗਲਾ, ਪੁਨੀਤ ਗੋਇਲ, ਅਮਿਤ ਗੋਇਲ, ਸੁਨੀਲ ਗੋਇਲ, ਕਮਨਦੀਪ ਗੋਇਲ, ਪਰਮਿੰਦਰ ਗੋਇਲ ਦੀਪਕ ਗੋਇਲ, ਮੰਗਤ ਗਰਗ, ਰਾਜ ਕੁਮਾਰ ਬਾਂਸਲ, ਨਵਦੀਪ ਜਿੰਦਲ, ਰਾਕੇਸ਼ ਸੇਠੀ ਅਤੇ ਪ੍ਰੋਫੈਸਰ ਆਨੰਦ ਬਾਂਸਲ ਹਾਜ਼ਰ ਸਨ। ਧੰਨਵਾਦ ਦਾ ਮਤਾ ਹਰੀਸ਼ ਗਰਗ ਨੇ ਪੇਸ਼ ਕੀਤਾ।
ਸਟੇਜ ਸੈਕਟਰੀ ਦੀ ਭੂਮਿਕਾ ਸੰਜੀਵ ਅਰੋੜਾ ਨੇ ਬਾਖੂਬੀ ਨਿਭਾਈ।

LEAVE A REPLY

Please enter your comment!
Please enter your name here