

ਮਾਨਸਾ, 16 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਵਿਖੇ ਮੋਗਾ ਤੋਂ ਆਪਣੀ ਮਾਸੀ ਦੇ ਘਰ ਜੋਗਾ ਆਈ 21 ਸਾਲਾਂ ਦੀ ਲੜਕੀ ਸਾਜ਼ੀਆ ਖ਼ਾਨ 120 ਫੁੱਟ ਤੋਂ ਜ਼ਿਆਦਾ ਡੂੰਘੇ ਪੁਰਾਣੇ ਖੂਹ ਵਿੱਚ ਡਿੱਗ ਗਈ ਸੀ। ਜਿਸ ਨੂੰ ਬਚਾਉਣ ਲਈ ਡਾਕਟਰਾਂ ਦੀ ਟੀਮ, ਪੁਲਿਸ ਪ੍ਰਸ਼ਾਸਨ ਅਤੇ ਐੱਨ ਡੀ ਆਰ ਐੱਫ ਬਠਿੰਡਾ ਦੀ ਟੀਮ ਨੇ ਸਾਜੀਆ ਖ਼ਾਨ ਨੂੰ ਬਚਾਉਣ ਲਈ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪਰ 6 ਘੰਟਿਆਂ ਦੀ ਕੋਸ਼ਿਸ਼ ਮਗਰੋਂ ਵੀ ਸਾਜੀਆ ਖ਼ਾਨ ਨੂੰ ਬਚਾਇਆ ਨਹੀਂ ਜਾ ਸਕਿਆ। ਜਾਣਕਾਰੀ ਮੁਤਾਬਿਕ ਸਾਜੀਆ ਖ਼ਾਨ ਬੱਚਿਆਂ ਦੇ ਨਾਲ ਖੇਡਦੀ ਹੋਈ ਪੁਰਾਣੇ ਖੂਹ ਦੇ ਨੇੜੇ ਪਹੁੰਚ ਗਈ ਅਤੇ ਅਚਾਨਕ ਪੈਰ ਫਿਸਲਣ ਨਾਲ ਉਹ 120 ਫੁੱਟ ਤੋਂ ਜ਼ਿਆਦਾ ਡੂੰਘੇ ਖੂਹ ਵਿੱਚ ਡਿੱਗ ਗਈ। ਲੜਕੀ ਨੂੰ ਖ਼ੂਹ ਵਿੱਚੋਂ ਕੱਢਣ ਲਈ ਪਿੰਡ ਵਾਸੀਆਂ ਦੀ ਨਾਕਾਮ ਕੋਸ਼ਿਸ਼ ਮਗਰੋਂ ਪਿੰਡ ਦੀ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ। ਜਿੱਥੇ ਪੁਲੀਸ ਪ੍ਰਸ਼ਾਸਨ, ਡਾਕਟਰਾਂ ਦੀ ਟੀਮ ਅਤੇ ਐੱਨ ਡੀ ਆਰ ਐੱਫ ਬਠਿੰਡਾ ਦੀ ਟੀਮ ਨੇ ਆਪਣੀ 6 ਘੰਟੇ ਦੀ ਪੂਰੀ ਕੋਸ਼ਿਸ਼ ਮਗਰੋਂ ਸਾਜੀਆ ਦੀ ਲਾਸ਼ ਨੂੰ ਖ਼ੂਹ ਵਿੱਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਮਾਨਸਾ ਵਿਖੇ ਭੇਜਿਆ। ਜਿੱਥੇ ਡਾਕਟਰਾਂ ਨੇ ਸਾਜੀਆ ਨੂੰ ਮ੍ਰਿਤਕ ਘੋਸ਼ਿਤ ਕੀਤਾ।























