

ਮਾਨਸਾ, 16 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) 15 ਜੂਨ 2020 ਨੂੰ ਗਲਵਾਨ ਘਾਟੀ ਲੇਹ ਲਦਾਖ਼ ਵਿੱਚ ਚਾਇਨਾ ਬਾਰਡਰ ਤੇ ਹੋਈ ਚੀਨੀ ਫ਼ੌਜੀਆਂ ਨਾਲ ਲੜਾਈ ਵਿੱਚ ਆਪਣੀ ਬਹਾਦਰੀ ਦਾ ਲੋਹਾ ਮੰਨਵਾਉਣ ਵਾਲੇ ਜਿਨ੍ਹਾਂ ਨੇ ਇਕਲੇ 12 ਚੀਨੀ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਜਾਮ ਪੀਤਾ ਸੀ। ਸ਼ਹੀਦ ਗੁਰਤੇਜ ਸਿੰਘ ਵੀਰ ਚੱਕਰ ਨਾਲ ਸਨਮਾਨਿਤ ਦੀ ਪਿੰਡ ਵਿਖੇ ਪੰਜਵੀਂ ਵਰਸੀ ਮਨਾਈ ਗਈ। ਇਸ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਹੀਦ ਦੇ ਪਿੰਡ ਵਿੱਚ ਬਣੇ ਸ਼ਹੀਦੀ ਸਮਾਰਕ ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕ਼ਾ ਨਿਵਾਸੀ ਅਤੇ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਨੇ ਆਪਣੀ ਸ਼ਰਧਾਂਜਲੀ ਭੇਟ ਕੀਤੀ। ਵਿਸ਼ੇਸ਼ ਤੌਰ ਤੇ 131 ਏ ਡੀ ਰੈਜੀਮੈਂਟ ਦੇ ਇੱਕ ਅਫ਼ਸਰ ਦੋ ਜੇ ਸੀ ਓ ਅਤੇ ਦੱਸ ਜਵਾਨਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਸਲੂਟ ਕੀਤਾ। ਇਸ ਜ਼ਿਲ੍ਹੇ ਦੀ ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਬੇਦਾਰ ਮੇਜ਼ਰ ਦਰਸ਼ਨ ਸਿੰਘ ਨੇ ਆਈ ਹੋਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਹਰੇਕ ਸ਼ਹੀਦ ਅਤੇ ਨੇਕ ਕੰਮ ਕਰਨ ਵਾਲੇ ਨੂੰ ਇਸੇ ਤਰ੍ਹਾਂ ਮਾਨ ਸਨਮਾਨ ਦੇਣਾ ਚਾਹੀਦਾ ਹੈ। ਇਸ ਮੌਕੇ ਚੜ੍ਹਦੀ ਕਲਾ ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ, ਗੁਰਮੇਜ਼ ਸਿੰਘ, ਜ਼ਿੰਦਾਬਾਦ ਗਰੁੱਪ ਦੇ ਪ੍ਰਧਾਨ ਸੁਖਦੀਪ ਸਿੰਘ, ਅਤੇ ਐਕਸ ਸਰਵਿਸਮੈਨ ਲੀਗ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਮੋਹਰ ਸਿੰਘ ਵਾਲ਼ਾ ਕੈਪਟਨ ਕਿਸ਼ਨ ਸਿੰਘ ਬਰੇਟਾ ਤੋਂ ਸ਼ਮਸ਼ੇਰ ਸਿੰਘ ਪਹੁੰਚੇ। ਪੰਜਾਬ ਕੈਂਸਰ ਹਸਪਤਾਲ ਦੀ ਟੀਮ ਨੇ ਮੈਡੀਕਲ ਚੈੱਕਅਪ ਅਤੇ ਦਵਾਈਆਂ ਦਾ ਕੈਂਪ ਲਗਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।























