*ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਲਗਾਇਆ ਗਿਆ ਵਿਸ਼ਾਲ ਮੈਡੀਕਲ ਕੈਂਪ*

0
63

 ਬੁਢਲਾਡਾ  15 ਜੂਨ  (ਸਾਰਾ ਯਹਾਂ/ਅਮਨ ਮੇਹਤਾ)

ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਨੱਕ, ਕੰਨ, ਗਲ਼ੇ ਅਤੇ ਚਮੜੀ ਦੇ ਰੋਗਾਂ ਦਾ ਇੱਕ ਵਿਸ਼ਾਲ ਮੈਡੀਕਲ ਕੈਂਪ ਪੰਚਾਇਤੀ ਧਰਮਸ਼ਾਲਾ ਬੁਢਲਾਡਾ ਵਿਖੇ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਕੈਂਪ ਇੰਚਾਰਜ ਡਾਕਟਰ ਸੁਰਿੰਦਰ ਤਨੇਜਾ, ਡਾਕਟਰ ਮਹੇਸ਼ ਰਸਵੰਤਾ ਅਤੇ ਹੇਮਰਾਜ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਨੱਕ, ਕੰਨ, ਗਲ਼ੇ ਦੇ ਮਾਹਿਰ ਡਾਕਟਰ ਨੀਤਿਨ ਕੁਮਾਰ ਅਤੇ ਚਮੜੀ ਦੇ ਮਾਹਿਰ ਡਾਕਟਰ ਅਰੌਲੀਆ ਗੋਇਲ ਨੇ ਮਰੀਜ਼ਾਂ ਦਾ ਫ੍ਰੀ ਚੈੱਕ ਅੱਪ ਕੀਤਾ ਅਤੇ ਮਰੀਜ਼ਾਂ ਨੂੰ ਫ੍ਰੀ ਦਵਾਈ ਦਿੱਤੀ ਗਈ। ਉਹਨਾਂ ਦੱਸਿਆ ਕਿ 200 ਤੋਂ ਵੱਧ ਮਰੀਜ਼ਾਂ ਨੇ ਪਹੁੰਚ ਕੇ ਕੈਂਪ ਦਾ ਲਾਭ ਉਠਾਇਆ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਇਹ ਕੈਂਪ ਸੰਸਥਾ ਆਗੂ ਸੁਖਦਰਸ਼ਨ ਸਿੰਘ ਕੁਲਾਨਾ ਜੀ ਦੀ ਸਵਰਗਵਾਸੀ ਮਾਤਾ ਨੱਛਤਰ ਕੌਰ ਪਤਨੀ ਨੰਬਰਦਾਰ ਗੁਰਦੇਵ ਸਿੰਘ ਕੁਲਾਨਾ ਨੂੰ ਸਮਰਪਿਤ ਹੈ ਜਿਨ੍ਹਾਂ ਦੀ ਅੰਤਿਮ ਅਰਦਾਸ 19 ਜੂਨ ਨੂੰ ਕੁਲਾਨਾ ਵਿਖੇ ਹੈ।ਇਸ ਕੈਂਪ ਲਈ ਕਈ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਰਿਹਾ ਜਿਸ ਵਿੱਚ ਕੈਮਿਸਟ ਐਸੋਸੀਏਸ਼ਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਜੀ ਆਈ ਐਮ ਟੀ ਕਾਲਜ਼, ਆਸਰਾ ਫਾਉਂਡੇਸ਼ਨ, ਜ਼ਿਲ੍ਹਾ ਰੂਰਲ ਕਲੱਬ ਐਸੋਸੀਏਸ਼ਨ, ਪੰਜਾਬੀ ਸਭਾ, ਸੰਜੀਵਨੀ ਵੈਲਫੇਅਰ ਆਦਿ ਸ਼ਾਮਲ ਹਨ। ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ  ਸ਼ੈਲਰ ਐਸੋਸ਼ੀਏਸ਼ਨ ਪ੍ਰਧਾਨ ਸ਼ਾਮ ਲਾਲ ਧਲੈਵਾਂ,  ਕਾਲਜ ਚੈਅਰਮੈਨ ਨਵੀਨ ਸਿੰਗਲਾ, ਜੈ ਦੁਰਗਾ ਭਜਨ ਮੰਡਲ ਦੇ ਸੁਭਾਸ਼ ਹੈਂਡਲੂਮ,ਨੇ ਸੰਬੋਧਨ ਕਰਦੇ ਹੋਏ ਗਰੀਬਾਂ ਲਈ ਲਗਾਏ ਜਾ ਰਹੇ ਅਜਿਹੇ ਕੈਂਪਾਂ ਦੀ ਸ਼ਲਾਘਾ ਕੀਤੀ ਜਿਥੇ ਲੋੜਵੰਦ ਆ ਕੇ ਫ੍ਰੀ ਇਲਾਜ਼ ਕਰਵਾ ਸਕਦੇ ਹਨ। ਉਪਰੋਕਤ ਤੋਂ ਇਲਾਵਾ ਇਸ ਕੈਂਪ ਵਿੱਚ ਮੈਡੀਕਲ ਐਸੋਸੀਏਸ਼ਨ ਦੇ ਅਸ਼ੋਕ ਰਸਵੰਤਾ, ਆਸਰਾ ਫਾਉਂਡੇਸ਼ਨ ਦੇ ਡਾਕਟਰ ਗੁਰਲਾਲ ਸਿੰਘ, ਸੰਜੀਵਨੀ ਵੈਲਫੇਅਰ ਦੇ ਡਾਕਟਰ ਬਲਦੇਵ ਕੱਕੜ, ਪੰਜਾਬੀ ਸਭਾ ਦੇ ਹੰਸਾ ਸਿੰਘ ਅਹਿਮਦਪੁਰ,ਸੰਸਥਾ ਮੈਂਬਰ ਕਾਮਰੇਡ ਹਰਦਿਆਲ ਸਿੰਘ, ਅਮਨਪ੍ਰੀਤ ਸਿੰਘ ਅਨੇਜਾ, ਵਿਜੈ ਗੋਇਲ,ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਅਵਤਾਰ ਸਿੰਘ ਬਛੁਆਣਾ, ਜਸਮੇਲ ਸਿੰਘ ਬਛੁਆਣਾ, ਪਰਮਜੀਤ ਸਿੰਘ ਅਨੇਜਾ , ਸੋਹਣ ਸਿੰਘ, ਨਰੇਸ਼ ਕੁਮਾਰ ਬੰਸੀ, ਰਜਿੰਦਰ ਸਿੰਘ ਭੋਲਾ, ਮਿਸਤਰੀ ਮਿੱਠੂ ਸਿੰਘ, ਸੁਰਜੀਤ ਸਿੰਘ ਟੀਟਾ, ਡਾਕਟਰ ਪ੍ਰੇਮ ਸਾਗਰ, ਡਾਕਟਰ ਬਲਵਿੰਦਰ ਸਿੰਘ, ਬਲਜਿੰਦਰ ਸ਼ਰਮਾ, ਦਵਿੰਦਰਪਾਲ ਸਿੰਘ ਲਾਲਾ, ਮਨਜਿੰਦਰ ਸਿੰਘ ਬੱਤਰਾ, ਡਾਕਟਰ ਪ੍ਰਿਤਪਾਲ ਸਿੰਘ ਕੋਹਲੀ,  ਭਲਿੰਦਰ ਸਿੰਘ ਵਾਲੀਆ, ਇੰਦਰਜੀਤ ਸਿੰਘ, ਨੱਥਾ ਸਿੰਘ, ਅਮਰਜੀਤ ਸਿੰਘ, ਕਵੀ ਪੂਰਨ ਸਿੰਘ,ਮਹਿੰਦਰਪਾਲ ਸਿੰਘ,ਹਰਨਾਮ ਦਾਸ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here