*ਮਾਨ ਨੇ ਕੀਤਾ ਸਰਕਾਰੀ ਨਸ਼ਾ ਛੁਡਾਊ ਕੇਂਦਰ ਦਾ ਦੌਰਾ*

0
30

ਫਗਵਾੜਾ 14 ਜੂਨ (ਸਾਰਾ ਯਹਾਂ/ਸ਼ਿਵ ਕੌੜਾ) ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਸਥਾਨਕ ਸਿਵਲ ਹਸਪਤਾਲ ‘ਚ ਸਥਾਪਤ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ। ਉਹਬਨਾਂ ਨੇ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਨਾਲ ਹੀ ਉੱਥੇ ਤਾਇਨਾਤ ਮੈਡੀਕਲ ਸਟਾਫ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਡਾ. ਨਿਖਿਲ ਸੈਕਟਰਿਸਟ, ਡਾ. ਰਾਜੇਸ਼ ਅਤੇ ਡਾ. ਰਵੀ ਨੇ ਉਹਨਾਂ ਨੂੰ ਦੱਸਿਆ ਕਿ ਇਸ ਸਮੇਂ ਕੇਂਦਰ ‘ਚ 20 ਬੈੱਡਾਂ ਦੀ ਸਹੂਲਤ ਹੈ ਅਤੇ 14 ਮਰੀਜ ਦਾਖਲ ਹੋ ਕੇ ਇਲਾਜ ਕਰਵਾ ਰਹੇ ਹਨ। ਮਰੀਜਾਂ ਨੂੰ ਦਵਾਈ ਦੇਣ ਤੋਂ ਇਲਾਵਾ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਤਾਂ ਕਿ ਉਹ ਨਸ਼ਾ ਛੱਡਣ ਦਾ ਮਜਬੂਤ ਇਰਾਦਾ ਕਰ ਸਕਣ। ਕਿਉਂਕਿ ਇਲਾਜ ਪੂਰਾ ਹੋਣ ਤੋਂ ਬਾਅਦ ਉਹਨਾਂ ਨੇ ਫਿਰ ਉਸੇ ਸਮਾਜ ਵਿੱਚ ਵਿਚਰਨਾ ਹੈ, ਜਿੱਥੇ ਫਿਰ ਕੋਈ ਝਾਂਸੇ ‘ਚ ਲੈ ਕੇ ਨਸ਼ਾ ਕਰਵਾ ਸਕਦਾ ਹੈ। ਜੇਕਰ ਨਸ਼ਾ ਛੱਡ ਚੁੱਕੇ ਨੌਜਵਾਨਾਂ ਦੇ ਇਰਾਦੇ ਮਜਬੂਤ ਹੋਣਗੇ  ਅਤੇ ਉਹ ਨਸ਼ਾ ਛੱਡਣ ਤੋਂ ਬਾਅਦ ਆਪਣੀ ਜਿੰਦਗੀ ਅਤੇ ਪਰਿਵਾਰ ਬਾਰੇ ਸੋਚਣਗੇ ਤਾਂ ਕਦੇ ਦੁੁਬਾਰਾ ਨਸ਼ਾ ਨਹੀਂ ਕਰਨਗੇ। ਜੋਗਿੰਦਰ ਸਿੰਘ ਮਾਨ ਨੇ ਹਸਪਤਾਲ ਦੇ ਪ੍ਰਬੰਧਾਂ ਬਾਰੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਮਰੀਜਾਂ ਨੂੰ ਮੁਢਲੀਆਂ ਤੇ ਹੋਰ ਸਿਹਤ ਸਹੂਲਤਾਂ ‘ਚ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਣ ਦੇਣ ਦੀ ਗੱਲ ਕਹੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨਸ਼ਿਆਂ ਦੇ ਖਿਲਾਫ ਬਹੁਤ ਸਖ਼ਤੀ ਵਰਤ ਰਹੀ ਹੈ। ਪੁਲਿਸ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਹਨ ਕਿ ਕਿਸੇ ਵੀ ਡਰੱਗ ਤਸਕਰ ਦਾ ਲਿਹਾਜ ਨਾ ਕੀਤਾ ਜਾਵੇ। ਉਹਨਾਂ ਨਸ਼ੇ ਦੇ ਸ਼ਿਕਾਰ ਸਮੂਹ ਨੌਜਵਾਨਾਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਉਹ ਖੁਦ ਨਸ਼ਾ ਛੱਡਣ ਲਈ ਸਾਹਮਣੇ ਆਉਣ ਕਿਉਂਕਿ ਪੁਲਿਸ ਅਤੇ ਭਗਵੰਤ ਮਾਨ ਸਰਕਾਰ ਅਜਿਹੇ ਨੌਜਵਾਨਾਂ ਦੀ ਪੂਰੀ ਸਹਾਇਤਾ ਕਰਦੀ ਹੈ, ਜੋ ਖੁਦ ਆਪਣੀ ਮਰਜੀ ਦੇ ਨਾਲ ਨਸ਼ਾ ਛੱਡਣਾ ਚਾਹੁੰਦੇ ਹਨ।

LEAVE A REPLY

Please enter your comment!
Please enter your name here