

ਫਗਵਾੜਾ 12 ਜੂਨ (ਸਾਰਾ ਯਹਾਂ/ਸ਼ਿਵ ਕੌੜਾ) ਸਮਾਜ ਸੇਵਾ ਅਤੇ ਵਾਤਾਵਰਣ ਸੁਰੱਖਿਆ ਨੂੰ ਸਮਰਪਿਤ ਜੱਥੇਬੰਦੀ ਪਰਿਆਸ ਵਲੋਂ ਬਲਵੀਰ ਰਾਮ ਨਾਮ ਦੇ ਇਕ ਮੋਤੀਆਬਿੰਦ ਪੀੜ੍ਹਤ ਲੋੜਵੰਦ ਦੀ ਅੱਖ ਦਾ ਫਰੀ ਆਪ੍ਰੇਸ਼ਨ ਵਿਰਦੀ ਹਸਪਤਾਲ ਚਾਹਲ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ। ਵਧੇਰੇ ਜਾਣਕਾਰੀ ਦਿੰਦੇ ਹੋਏ ਪਰਿਆਸ ਦੇ ਕਨਵੀਨਰ ਸ਼ਕਤੀ ਮਹਿੰਦਰੂ ਨੇ ਦੱਸਿਆ ਕਿ ਉਕਤ ਵਿਅਕਤੀ ਆਟੋ ਡਰਾਇਵਰ ਹੈ। ਜਿਸ ਦੀ ਨਜ਼ਰ ਮੋਤੀਆਬਿੰਦ ਦੇ ਚਲਦਿਆਂ ਕਾਫੀ ਘੱਟ ਹੋ ਗਈ ਸੀ ਅਤੇ ਉਸਨੂੰ ਆਟੋ ਚਲਾ ਕੇ ਰੋਜੀ-ਰੋਟੀ ਚਲਾਉਣ ‘ਚ ਕਾਫੀ ਮੁਸ਼ਕਿਲ ਹੋ ਰਹੀ ਸੀ। ਜਿਸ ਨੂੰ ਦੇਖਦੇ ਹੋਏ ਉਹਨਾਂ ਦੀ ਸੰਸਥਾ ਨੇ ਇਹ ਉਪਰਾਲਾ ਕੀਤਾ ਹੈ। ਉਹਨਾਂ ਸਫਲ ਆਪ੍ਰੇਸ਼ਨ ਲਈ ਡਾ. ਜੀ.ਐਸ. ਵਿਰਦੀ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਡਾ. ਵਿਰਦੀ ਨੇ ਜਿੱਥੇ ਮਰੀਜ ਨੂੰ ਆਪ੍ਰੇਸ਼ਨ ਤੋਂ ਬਾਅਦ ਅੱਖਾਂ ਦੀ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨਾਲ ਜਾਣੂ ਕਰਵਾਇਆ, ਉੱਥੇ ਹੀ ਪਰਿਆਸ ਸੰਸਥਾ ਵਲੋਂ ਫਗਵਾੜਾ ਸ਼ਹਿਰ ਅਤੇ ਅਲੇ-ਦੁਆਲੇ ਦੇ ਇਲਾਕੇ ਵਿੱਚ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਲੋੜਵੰਦਾਂ ਦੀ ਮੈਡੀਕਲ ਸਹਾਇਤਾ ਕਰਨਾ ਅਤੇ ਅੱਖਾਂ ਨੂੰ ਰੋਸ਼ਨੀ ਦੇਣਾ ਸੇਵਾ ਦਾ ਬਹੁਤ ਵਾਡਾ ਕਾਰਜ ਹੈ, ਜੋ ਇਹ ਸੰਸਥਾ ਲਗਾਤਾਰ ਪਿਛਲੇ 10 ਸਾਲਾਂ ਤੋ ਇਲਾਕੇ ਵਿੱਚ ਕਰ ਰਹੀ ਹੈ। ਉਹਨਾਂ ਦੱਸਿਆ ਕਿ ਪਰਿਆਸ ਸੰਸਥਾ ਵਲੋ ਪਹਿਲਾਂ ਵੀ ਕਈ ਲੋੜਵੰਦਾਂ ਦੇ ਮੋਤੀਆਬਿੰਦ ਦੇ ਫਰੀ ਆਪ੍ਰੇਸ਼ਨ ਉਹਨਾਂ ਦੇ ਹਸਪਤਾਲ ਤੋਂ ਕਰਵਾਏ ਗਏ ਹਨ। ਇਸ ਮੌਕੇ ਪਰਿਆਸ ਦੇ ਕੋਆਰਡੀਨੇਟਰ ਡੀ.ਐਸ.ਜੱਸਲ, ਸਤਪਾਲ ਸਿੰਘ, ਸ਼ਾਮ ਸੁੰਦਰ ਗੁਪਤਾ, ਪੁਰਸ਼ੋਤਮ ਲਾਲ ਭੱਟੀ, ਮਨਿੰਦਰ ਸ਼ਰਮਾ, ਰਜਿੰਦਰ ਕੁਮਾਰ ਮਲਹੋਤਰਾ, ਅਸ਼ਵਨੀ ਜੋਸ਼ੀ ਤੇ ਰਾਜੇਸ਼ ਕੁਮਾਰ ਮੁਤਰੇਜਾ ਆਦਿ ਹਾਜਰ ਸਨ।























