

ਮਾਨਸਾ 11 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਦੇ ਬਲਾਕ ਮਾਨਸਾ ਦੀ ਬਲਾਕ ਪੱਧਰੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਭੈਣੀ ਬਾਘਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਸੂਬਾ ਸਹਾਇਕ ਕੈਸ਼ੀਅਰ ਵੈਦ ਤਾਰਾ ਚੰਦ ਭਾਵਾ, ਜ਼ਿਲ੍ਹਾ ਪ੍ਰਧਾਨ ਡਾ.ਸੱਤਪਾਲ ਰਿਸ਼ੀ, ਜ਼ਿਲ੍ਹਾ ਸਕੱਤਰ ਡਾ. ਸਿਮਰਜੀਤ ਸਿੰਘ ਗਾਗੋਵਾਲ , ਜ਼ਿਲ੍ਹਾ ਕੈਸ਼ੀਅਰ ਡਾ.ਅਮਰੀਕ ਸਿੰਘ ਮਾਖਾ ਅਤੇ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਉਭਾ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਬਲਾਕ ਬਰੇਟਾ ਦੇ ਸਾਥੀ ਬਹਾਲ ਸਿੰਘ ਅਤੇ ਸਾਥੀ ਦੀ ਦਰਦਨਾਕ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਜਥੇਬੰਦਕ ਪਰਿਵਾਰ ਵਿੱਚ ਵਿਛੜਿਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਪਹੁੰਚੇ ਆਗੂਆਂ ਅਤੇ ਮੈਂਬਰ ਸਾਥੀਆਂ ਦਾ ਸਵਾਗਤ ਕੀਤਾ ਗਿਆ । ਆਗੂਆਂ ਵੱਲੋਂ ਜਥੇਬੰਦੀ ਦਾ ਝੰਡਾ ਵੀ ਲਹਿਰਾਇਆ ਗਿਆ। ਜਥੇਬੰਦੀ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 29ਵੀਂ ਵਰੇਗੰਢ ਦੇ ਸ਼ਾਨਾਮੱਤਾ ਸਫ਼ਰ ਰਿਹਾ । ਉਹਨਾਂ ਦੱਸਿਆ ਕਿ ਮਾਰਚ 1996 ਵਿੱਚ ਵੱਖ ਵੱਖ ਨਾਂ ਹੇਠ ਕੰਮ ਕਰਦੀਆਂ ਕਈ ਜਥੇਬੰਦੀਆਂ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨਾਂ ਦੀ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਅਤੇ ਮਈ1997 ਵਿੱਚ ਰਜਿਸਟ੍ਰੇਸ਼ਨ ਕਰਵਾਈ ਗਈ ਪੰਜਾਬ ਵਿੱਚ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਸਬੰਧੀ ਸੰਘਰਸ ਕਰਨ ਵਾਲੀ ਪਹਿਲੀ ਸੰਸਥਾ ਵਜੋਂ ਮਾਣ ਹਾਸਲ ਕੀਤਾ ਅਤੇ ਸਭ ਤੋਂ ਪਹਿਲੇ ਸੰਘਰਸ਼ ਦੀ ਸ਼ੁਰੂਆਤ ਆਯੁਰਵੈਦਿਕ ਦਫ਼ਤਰ ਚੰਡੀਗੜ੍ਹ ਤੋਂ ਕੀਤੀ ਗਈ ਜ਼ੋ ਕਾਫੀ ਸਮੱਸਿਆਂਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਨਿਰੰਤਰ ਜਾਰੀ ਹੈ ਸੂਬਾ ਕਮੇਟੀ ਵੱਲੋਂ ਪਿਰਤ ਅਨੁਸਾਰ ਲੁਧਿਆਣਾ ਜ਼ਿਮਨੀ ਚੋਣ ਲੜ ਰਹੇ ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਵਾਲ ਕਰਨ ਉਪਰੰਤ ਮੰਗ ਪੱਤਰ ਦਿੱਤੇ ਗਏ, ਬੁਲਾਰਿਆਂ ਨੇ ਭਵਿੱਖੀ ਚਣੌਤੀਆਂ ਦਾ ਜ਼ਿਕਰ ਕਰਦਿਆਂ ਖ਼ਬਰਦਾਰ ਕੀਤਾ ਕਿ ਆਉਣ ਵਾਲਾ ਸਮਾਂ ਸਾਡੇ ਸਾਰਿਆਂ ਲਈ ਪ੍ਰੀਖਿਆ ਦੀ ਘੜੀ ਹੈ। ਚੋਣਾਂ ਸਮੇਂ ਵਾਅਦੇ ਲਾਰੇ ਅਤੇ ਸਬਜ਼ਬਾਗ ਦਿਖਾ ਕੇ ਕੁਰਸੀ ਹਾਸਲ ਕਰਨ ਤੋਂ ਬਾਅਦ ਲੋਕ ਸਮੱਸਿਆਂਵਾਂ ਨੂੰ ਅੱਖੋਂ ਪਰੋਖੇ ਕਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ । ਡਾ. ਗੋਇਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਕਮੇਟੀ ਨਾਲ 26 ਨਵੰਬਰ 2024 ਨੂੰ ਸਿਹਤ ਮੰਤਰੀ ਨਾਲ ਹੋਈ ਪੈਨਲ ਮੀਟਿੰਗ ਵਿੱਚ ਟ੍ਰੇਨਿੰਗ ਸ਼ੁਰੂ ਕਰਵਾਉਣ ਦੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਵਿਉਂਤਬੰਦੀ ਕਰਦਿਆਂ ਸੂਬਾ ਕਮੇਟੀ ਨੇ ਫ਼ੈਸਲਾ ਕੀਤਾ ਕਿ ਜੋਨ ਪੱਧਰੀ ਕਨਵੈਨਸ਼ਨਾਂ ਦੀ ਤਿਆਰੀ ਬਲਾਕ ਅਤੇ ਜਿਲ੍ਹਾ ਪੱਧਰੀ ਵਿਸ਼ੇਸ਼ ਮੀਟਿੰਗਾਂ ਤੋਂ ਸ਼ੁਰੂ ਕਰਕੇ ਕੀਤੀ ਜਾਵੇ ਜਿਸ ਲੜੀ ਵਜੋਂ ਅੱਜ ਜ਼ਿਲ੍ਹਾ ਮਾਨਸਾ ਵਿੱਚ ਦੂਜੀ ਮੀਟਿੰਗ ਬਲਾਕ ਮਾਨਸਾ ਵਿਖੇ ਜੋਸ਼ੋਖਰੋਸ਼ ਨਾਲ ਕੀਤੀ ਗਈ ਅਤੇ ਸਥਾਪਨਾ ਦੀ 29ਵੇਂ ਵਰੇਗੰਢ ਦੀ ਵਧਾਈ ਦਿੰਦਿਆਂ ਅਕਾਸ਼ ਗੁਜਾਉਂ ਨਾਹਰਿਆਂ ਦੀ ਗੂੰਜ ਵਿੱਚ ਕੇਕ ਵੀ ਕੱਟਿਆ ਗਿਆ ਅਤੇ ਜਥੇਬੰਦਕ ਨਿਯਮਾਂ ਦੀ ਪਾਲਣਾ ਕਰਦਿਆਂ ਨਿੱਜਤਾ ਤੋਂ ਉੱਪਰ ਉੱਠ, ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕਰਦਿਆਂ ਤਨਦੇਹੀ ਨਾਲ ਅੱਗੇ ਆਉਣ ਦਾ ਸੱਦਾ ਦਿੰਦਿਆਂ ਸਾਫ਼ ਸੁਥਰੀ ਪ੍ਰੈਕਟਿਸ ਦੇ ਨਾਲ ਨਾਲ ਨਸ਼ਿਆਂ ਅਤੇ ਭਰੂਣ ਹੱਤਿਆਂ ਖਿਲਾਫ ਵਿੱਢੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਤਨਦੇਹੀ ਨਾਲ ਅੱਗੇ ਆਉਣ ਲਈ ਵੀ ਪ੍ਰੇਰਿਤ ਕੀਤਾ ਅਤੇ ਮੈਂਬਰਸ਼ਿਪ ਸਰਟੀਫਿਕੇਟ ਅਤੇ ਆਈ ਕਾਰਡ ਵੀ ਦਿੱਤੇ ਗਏ । ਲਵ ਗੈਸਟਰੋ ਹਸਪਤਾਲ ਤੋਂ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੇਟ ਅਤੇ ਲੀਵਰ ਦੀਆਂ ਬਿਮਾਰੀਆਂ ਦੇ ਮਾਹਿਰ ਡਾ.ਲਵ ਗਰਗ ਵੱਲੋਂ ਵਿਸਥਾਰਿਤ ਜਾਣਕਾਰੀ ਦਿੰਦਿਆਂ ਸਾਵਧਾਨੀਆਂ ਅਤੇ ਇਲਾਜ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਡਾ ਸਿਮਰਜੀਤ ਗਾਗੋਵਾਲ ਵੱਲੋਂ ਬਾਖੂਬੀ ਨਿਭਾਈ ਗਈ ।ਇਸ ਸਮੇਂ ਬਲਾਕ ਸਕੱਤਰ ਡਾ.ਰਣਵੀਰ ਸਿੰਘ, ਕੈਸ਼ੀਅਰ ਵੈਦ ਅਮਰੀਕ ਸਿੰਘ ਮਾਂਗਟ, ਚੇਅਰਮੈਨ ਵੈਦ ਗੁਰਨਾਮ ਸਿੰਘ ਕੋਟੜਾ, ਸੀਨੀਅਰ ਵਾਇਸ ਪ੍ਰਧਾਨ ਡਾ.ਮਨੋਜ ਖਿਆਲਾ, ਡਾ.ਅਜਮੇਰ ਸਿੰਘ ਖਿਆਲਾ, ਮੁੱਖ ਸਲਾਹਕਾਰ ਡਾ. ਸੁਧੀਰ ਕੁਮਾਰ ਚਿਲਾਣਾ, ਪ੍ਰੈਸ ਸਕੱਤਰ ਡਾ. ਗੁਰਪ੍ਰੀਤ ਕੋਟ , ਸਲਾਹਕਾਰ ਡਾ ਸੁਰੇਸ਼ ਬੱਤਰਾ,ਸਹਾਇਕ ਸਕੱਤਰ ਬਲਵਿੰਦਰ ਸਿੰਘ, ਡਾ.ਗੁਰਪ੍ਰੀਤ ਸਿੰਘ ਖੜਕ ਸਿੰਘ ਵਾਲਾ ਅਤੇ ਡਾ. ਰਘਵੀਰ ਸਿੰਘ ਠੂਠਿਆਂ ਵਾਲੀ, ਸਹਾਇਕ ਪ੍ਰੈਸ ਸਕੱਤਰ ਡਾ. ਰਵੀ ਖਾਨ, ਡਾ.ਰਣਵੀਰ ਸਿੰਘ ਬਣਾਂਵਾਲੀ, ਡਾ. ਯਾਦਵਿੰਦਰ ਸਿੰਘ, ਡਾ.ਗੁਰਮੇਲ ਸਿੰਘ ਅਤੇ ਡਾ. ਕੇਵਲ ਸਿੰਘ ਖਿਆਲਾ, ਡਾ. ਜੁਗਰਾਜ ਸਿੰਘ, ਵੈਦ ਨਿਰਮਲ ਸਿੰਘ, ਡਾ. ਕਰਮ ਸਿੰਘ, ਡਾ. ਮੁਨਸ਼ੀ ਸਿੰਘ, ਡਾ. ਬੂਟਾ ਸਿੰਘ, ਡਾ.ਜਗਸੀਰ ਸਿੰਘ ਅਤੇ ਡਾ. ਮਨਜਿੰਦਰ ਆਦਿ ਮੌਜੂਦ ਸਨ। ਮੀਟਿੰਗ ਦੇ ਅਖੀਰ ਵਿੱਚ ਪਹੁੰਚੇ ਸਮੂਹ ਆਗੂਆਂ ਵੱਲੋਂ ਵਧਾਈ ਦਿੰਦਿਆਂ ਕੀਤੇ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਬਲਾਕ ਕਮੇਟੀ ਵੱਲੋਂ ਪਹੁੰਚੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਗਿਆ।























