

ਵਾਸ਼ਿੰਗਟਨ — ‘ਮੇਕ ਅਮਰੀਕਾ ਗ੍ਰੇਟ ਅਗੇਨ’ ਦਾ ਨਾਅਰਾ ਬੁਲੰਦ ਕਰਦੇ ਹੋਏ ਸੱਤਾ ‘ਚ ਆਈ ਟਰੰਪ ਸਰਕਾਰ ਨੇ ਬੌਧਿਕ ਸੰਪਦਾ ਦੀ ਚੋਰੀ ‘ਚ ਕੋਤਾਹੀ ਨਾ ਵਰਤਣ ਦੀ ਗੱਲ ਕਹੀ ਹੈ। 26 ਅਪ੍ਰੈਲ ਨੂੰ ‘ਵਿਸ਼ਵ ਬੌਧਿਕ ਸੰਪਦਾ ਦਿਵਸ’ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਹੁਣ ਅਮਰੀਕਾ ਨੌਕਰੀ, ਜਾਇਦਾਦ ਅਤੇ ਬੌਧਿਕ ਸੰਪਦਾ ਦੀ ਚੋਰੀ ਬਰਦਾਸ਼ਤ ਨਹੀਂ ਕਰੇਗਾ। ਇਨ੍ਹਾਂ ਦੀ ਚੋਰੀ ਨਾਲ ਦੇਸ਼ ਨੂੰ ਹਰੇਕ ਸਾਲ 600 ਅਰਬ ਡਾਲਰ ਦਾ ਘਾਟਾ ਹੁੰਦਾ ਹੈ। ਬੌਧਿਕ ਸੰਪਦਾ ‘ਚ ਕਿਤਾਬਾਂ, ਆਰਟ ਵਰਕਸ, ਖੋਜ, ਫਿਲਮਾਂ ਆਦਿ ਸ਼ਾਮਲ ਹਨ।
ਟਰੰਪ ਨੇ ਕਿਹਾ, ‘ਅਸੀਂ ਅਮਰੀਕੀ ਨੌਕਰੀਆਂ ਅਤੇ ਬੌਧਿਕ ਸੰਪਦਾ ਦੀ ਵਿਸ਼ਵ ‘ਚ ਕਿਤੇ ਵੀ ਅਨੈਤਿਕ ਚੋਰੀ ਅਤੇ ਉਸ ਦਾ ਆਰਥਿਕ ਫਾਇਦਾ ਚੁੱਕੇ ਜਾਣ ‘ਤੇ ਚੁੱਪ ਨਹੀਂ ਬੈਠਾਂਗੇ। ਇਸ ਨਾਲ ਨਾ ਸਿਰਫ ਦੇਸ਼ ਦੇ ਵਪਾਰ ਅਤੇ ਕਰਮੀਆਂ ਨੂੰ ਨੁਕਸਾਨ ਪਹੁੰਚਦਾ ਹੈ, ਬਲਕਿ ਇਹ ਰਾਸ਼ਟਰੀ ਸੁਰੱਖਿਆ ਦੇ ਹਿੱਤ ‘ਚ ਵੀ ਨਹੀਂ ਹੈ। ਮੈਂ ਫੈਡਰਲ ਏਜੰਸੀਆਂ ਨੂੰ ਇਸ ਤਰ੍ਹਾਂ ਦੇ ਅਭਿਆਸਾਂ ‘ਤੇ ਸਖਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ।’ ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਅਮਰੀਕਾ ਨੇ ਚੀਨ ‘ਚ ਲਾਗੂ ਬੌਧਿਕ ਸੰਪਦਾ ਅਧਿਕਾਰ ਕਾਨੂੰਨ ਦੇ ਤੌਰ-ਤਰੀਕਿਆਂ ਨਾਲ ਇਥੇ ਵਪਾਰ ‘ਤੇ ਪੈਣ ਵਾਲੇ ਅਸਰ ਦੀ ਜਾਂਚ ਸ਼ੁਰੂ ਕੀਤੀ ਹੈ।
ਟਰੰਪ ਸਰਕਾਰ ਨੇ ਇਥੇ ਰਹਿ ਰਹੇ 900 ਨੇਪਾਲੀ ਅਪ੍ਰਵਾਸੀਆਂ ਦਾ ਟੈਂਪ੍ਰੇਰੀ ਪ੍ਰੋਟੈਕਸ਼ਨ ਸਟੇਟਸ (ਟੀ. ਪੀ. ਐੱਸ.) ਖਤਮ ਕਰਨ ਦਾ ਫੈਸਲਾ ਲਿਆ ਹੈ। ਟੀ. ਪੀ. ਐੱਸ. ਹਟਾਏ ਜਾਣ ਤੋਂ ਬਾਅਦ ਇਨ੍ਹਾਂ ਨੂੰ ਜਾਂ ਤਾਂ ਵਾਪਸ ਸਵਦੇਸ਼ ਜਾਣਾ ਪਵੇਗਾ ਜਾਂ ਇਥੇ ਰਹਿਣ ਲਈ ਹੋਰ ਵਿਕਲਪ ਲਭਣੇ ਹੋਣਗੇ। ਜ਼ਿਕਰਯੋਗ ਹੈ ਕਿ ਟੀ. ਪੀ. ਐੱਸ. ਹਿੰਸਾ, ਵਿਵਾਦ, ਮਹਾਮਾਰੀ, ਹੜ ਜਾਂ ਕੁਦਰਤੀ ਆਪਦਾ ਨਾਲ ਨਜਿੱਠ ਰਹੇ ਦੇਸ਼ਾਂ ਦੇ ਨਾਗਰਿਕਾਂ ਨੂੰ ਦਿੱਤੀ ਜਾਂਦੀ ਹੈ।
ਨੇਪਾਲ ਦੇ ਨਾਗਰਿਕਾਂ ਨੂੰ ਕੁਦਰਤੀ ਆਪਦਾ ਨਾਲ ਸਬੰਧਿਤ ਖਤਰੇ ਨੂੰ ਦੇਖਦੇ ਹੋਏ ਸਪੈਸ਼ਲ ਸਟੇਟਸ ਦਿੱਤਾ ਗਿਆ ਸੀ। ਅਮਰੀਕੀ ਸਕਾਰ ਨੇ ਨੇਪਾਲ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਫੈਸਲਾ ਲਿਆ। ਇਸ ਨਾਲ 8,950 ਲੋਕ ਪ੍ਰਭਾਵਿਤ ਹੋਣਗੇ, ਜਿਨ੍ਹਾਂ ‘ਚੋਂ 85 ਫੀਸਦੀ ਨਿਊਯਾਰਕ ‘ਚ ਰਹਿੰਦੇ ਹਨ। ਹਾਲਾਂਕ ਹੋਮਲੈਂਡ ਸਕਿਊਰਿਟੀ ਮੰਤਰੀ ਐੱਮ. ਨਿਲਸਨ ਨੇ ਇਸ ਫੈਸਲੇ ਨੂੰ 12 ਮਹੀਨਿਆਂ ਲਈ ਟਾਲ ਦਿੱਤਾ ਹੈ। ਇਸ ਦੇ ਸਵਰੂਪ 24 ਜੂਨ 2019 ਨੂੰ ਨੇਪਾਲੀ ਨਾਗਰਿਕਾਂ ਨੂੰ ਦਿੱਤਾ ਗਿਆ ਸਪੈਸ਼ਲ ਸਟੇਟਸ ਖਤਮ ਹੋਵੇਗਾ।























