*ਵਾਤਾਵਰਣ ਨੂੰ ਸੰਭਾਲ ਕੇ ਰੱਖਣਾ ਹਰੇਕ ਨਾਗਰਿਕ ਦਾ ਮੁੱਢਲਾ ਫਰਜ਼-ਵਣ ਮੰਡਲ ਅਫ਼ਸਰ*

0
15

ਮਾਨਸਾ, 06 ਜੂਨ : (ਸਾਰਾ ਯਹਾਂ/ਮੁੱਖ ਸੰਪਾਦਕ)

            ਵਿਸ਼ਵ ਵਾਤਾਵਰਣ ਦਿਵਸ fiabQ/ nzdo ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸੇ ਲੜੀ ਤਹਿਤ ਵਣ ਵਿਭਾਗ ਮਾਨਸਾ ਵੱਲੋਂ ਮਾਨਸਾ ਰੇਂਜ ਅਤੇ ਬੁਢਲਾਡਾ ਰੇਂਜ ਦੀਆਂ ਵੱਖ-ਵੱਖ ਥਾਵਾਂ ਜਿਵੇ ਕਿ ਭੀਖੀ, ਬੁਢਲਾਡਾ, ਬਰੇਟਾ, ਬੋਹਾ, ਮਾਨਸਾ, ਬਨਾਂਵਾਲੀ ਵਿਖੇ ਪੋਦੇ ਲਗਾਏ ਗਏ ਅਤੇ ਵਾਤਾਵਰਣ ਸੰਭਾਲ ਸਬੰਧੀ ਆਮ ਨਾਗਰਿਕਾ, ਵਿਦਿਆਰਥੀਆਂ ਅਤੇ ਕਿਸਾਨੀ ਨਾਲ ਜੁੜੇ ਵਰਗ ਨੂੰ ਅਫਸਰ ਸਾਹਿਬਾਨਾਂ ਵੱਲੋਂ ਭਾਸ਼ਣ ਦੇ ਕੇ ਹਰਿਆਲੀ ਦੇ ਪ੍ਰਸਾਰ ਲਈ ਪ੍ਰੇਰਿਆ ਗਿਆ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਵਾਤਾਵਰਣ ਨੂੰ ਹੀ ਸੰਭਾਲ ਕੇ ਹਰੇਕ ਨਾਗਰਿਕ ਆਪਣੀ ਧਰਤੀ ਮਾਂ ਦੇ ਪ੍ਰਤੀ ਮੁੱਢਲਾ ਫਰਜ ਅਦਾ ਕਰ ਸਕਦਾ ਹੈ।

            ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਕੀਤੇ ਪ੍ਰੋਗਰਾਮ ਤਹਿਤ ਬੋਲਦਿਆਂ ਸ੍ਰੀ ਪਵਨ ਸ਼੍ਰੀਧਰ ਪੀ.ਐਫ.ਐਸ. ਵਣ ਮੰਡਲ ਅਫਸਰ ਮਾਨਸਾ ਨੇ ਜਿਥੇ ਵਿਦਿਆਰਥੀਆਂ, ਅਧਿਆਪਕਾਂ, ਐਨ.ਐਸ.ਐਸ. ਦੇ ਵਲੰਟੀਅਰਜ ਅਤੇ ਕਾਲਜ ਦੇ ਪ੍ਰਬੰਧਕਾਂ ਨੂੰ ਇਹ ਅਪੀਲ ਕੀਤੀ ਕਿ ਆਪਣਾ ਆਲਾ ਦੁਆਲਾ ਹਰਾ ਭਰਿਆ ਬਣਾਓ ਉਥੇ ਇਹ ਵੀ ਆਖਿਆ ਕਿ ਹਰੇ ਭਰੇ ਵਾਤਾਵਰਣ ਵਿੱਚ ਹੀ ਪ੍ਰਮਾਤਮਾ ਵਸਦਾ ਹੈ।ਉਨ੍ਹਾਂ ਕਿਹਾ ਕਿ ਇਹ ਸਾਲ ਨੋ ਪਲਾਸਟਿਕ ਸਾਲ ਵੱਜੋਂ ਮਨਾਇਆ ਜਾ ਰਿਹਾ ਹੈ ਅਤੇ ਸਭ ਨੂੰ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਹੈ।ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਦੇ ਵਿਹੜੇ ਵਿੱਚ ਵੱਖ-ਵੱਖ ਬੂਟੇ ਲਗਾਉਣ ਮਗਰੋ ਇਹ ਸੰਕਲਪ ਦਿਵਾਇਆ ਕਿ ਉਹ ਸਭ ਇੱਕ-ਇੱਕ ਰੁੱਖ ਜਰੂਰ ਲਗਾਉਣਗੇ ਅਤੇ ਉਸ ਦੀ ਦੇਖ-ਰੇਖ ਕਰਕੇ ਪਾਲਣਗੇ।

            ਉਨ੍ਹਾਂ ਨੇ ਲੋਕਾਂ ਨੂੰ ਵਣ ਵਿਭਾਗ ਦੀਆਂ ਉਨ੍ਹਾਂ ਸਕੀਮਾਂ ਤੋਂ ਜਾਣੂੰ ਕਰਵਾਇਆ ਜਿਸ ਤਹਿਤ ਗੈਰ ਸਰਕਾਰੀ ਸੰਸਥਾਵਾਂ, ਪੰਚਾਇਤਾਂ, ਵਿਦਿਅਕ ਸੰਸਥਾਵਾਂ ਅਤੇ ਹੋਰ ਕਾਰਕੁੰਨ ਜਿਹੜੇ ਪੰਜਾਬ ਵਿੱਚ ਜੰਗਲ ਦਾ ਖੇਤਰਫਲ ਬੂਟੇ ਲਗਾ ਕੇ ਵਧਾਉਣਾ ਚਾਹੁੰੰਦੇ ਹਨ, ਉਨ੍ਹਾਂ ਨੂੰ ਫਰੀ ਬੂਟੇ ਮਿਲਦੇ ਹਨ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਸਕੀਮ ਵਿੱਚ ਫਰੀ ਬੂਟੇ ਲੈ ਕੇ ਲਗਾਉਣ ਦਾ ਫਾਇਦਾ ਉਠਾਉਣਾ ਚਾਹੀਦਾ ਹੈ।

            ਇਸ ਮੋਕੇ ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਜ਼ਸਕਰਨ ਸਿੰਘ, ਵਿਦਿਆਰਥੀਆਂ, ਅਧਿਆਪਕਾਂ, ਐਨ.ਐਸ.ਐਸ. ਦੇ ਵਲੰਟੀਅਰਜ ਅਤੇ ਕਾਲਜ ਦੇ ਪ੍ਰਬੰਧਕ ਸ਼ਾਮਲ ਸਨ।

LEAVE A REPLY

Please enter your comment!
Please enter your name here