ਸਾਇਕਲ ਗਰੁੱਪ ਦੇ ਮੈਂਬਰਾਂ ਨੇ ਸਪਤਾਹ ਯਗ ਮੌਕੇ ਮੱਥਾ ਟੇਕਿਆ

0
24
ਮਾਨਸਾ 19,ਨਵੰਬਰ (ਹੀਰਾ ਸਿੰਘ ਮਿੱਤਲ):  ਮਾਨਸਾ ਸਾਇਕਲ ਗਰੁੱਪ ਦੇ 28 ਮੈਂਬਰਾਂ ਨੇ ਅੱਜ ਸਵੇਰ ਦੀ ਸਾਇਕਲ ਰਾਈਡ ਉਪਰੰਤ ਡੇਰਾ ਸ਼ੀ੍ ਸੁਖਦੇਵ ਮੁਨੀ ਜੀ ਵਿਖੇ ਹੋ ਰਹੇ ਸਪਤਾਹ ਯਗ ਸਮੇਂ ਮੱਥਾ ਟੇਕਿਆ।
ਡਾ: ਜਨਕ ਰਾਜ ਸਿੰਗਲਾ ਅਤੇ ਡਾ: ਟੀ.ਪੀ.ਐਸ.ਰੇਖੀ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੇ ਵਿਚਾਰਾਂ ਨੂੰ ਸਹੀ ਰੱਖਣ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੇ ਹਨ।
ਪੂਰੀ ਧਾਰਮਿਕ ਸ਼ਰਧਾ ਨਾਲ ਕਰਵਾਏ ਅਜਿਹੇ ਸਮਾਗਮ ਭਾਈਚਾਰਕ ਸਾਂਝ ਵਧਾਉਣ ਦੇ ਨਾਲ ਨਾਲ ਲੋਕਾਂ ਵਿੱਚ ਸੇਵਾ ਭਾਵ ਵੀ ਪੈਦਾ ਕਰਦੇ ਹਨ।
ਬਲਵਿੰਦਰ ਕਾਕਾ ਐਮ.ਸੀ. ਨੇ ਦੱਸਿਆ ਕਿ ਗਰੁੱਪ ਦੇ ਮੈਂਬਰਾਂ ਦੀ ਮਾਨਸਾ ਜਿਲੇ ਦੇ ਹਰੇਕ ਧਾਰਮਿਕ ਸਮਾਗਮ ਤੇ ਜਾਣ ਦੀ ਕੋਸ਼ਿਸ਼ ਰਹਿੰਦੀ ਹੈ ਸਾਇਕਲ ਗਰੁੱਪ ਦੇ ਮੈਂਬਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ।

ਇਸ ਮੌਕੇ ਰਾਜਵੀਰ ਸਿੰਘ,ਅਮਰੀਕ ਸਿੰਘ,ਰਣਧੀਰ ਸਿੰਘ,ਜਰਨੈਲ ਸਿੰਘ, ਅਮਨ ਅੋਲਖ,ਯਾਦਵਿੰਦਰ ਸਿੰਘ,ਪਰਵੀਨ ਟੋਨੀ,ਨਰਿੰਦਰ ਗੁਪਤਾ ਸਮੇਤ ਮੈਂਬਰ ਹਾਜਰ ਸਨ।


EDITED BY : SARA YAHA | | Last Updated : 7:15 PM 19 ਨਵੰਬਰ 2018

LEAVE A REPLY

Please enter your comment!
Please enter your name here